Back ArrowLogo
Info
Profile

ਅਸੀਂ ਆਜ਼ ਵਿਚ ਕੋਟ ਇਲਮ ਦੇ, ਓਸੇ ਆਦੇ ਵਿਚ ਕਲਮ ਦੇ,

ਬਿਨ ਕਲਮੇ ਦੇ ਨਾਹੀਂ ਕੰਮ ਦੇ, ਬਾਝੋਂ ਕਲਮੇ ਪਾਰ ਨਹੀਂ,

ਉੱਠ ਜਾਗ ਘੁਰਾੜੇ ਮਾਰ ਨਹੀਂ।

ਬੁਲ੍ਹਾ ਸ਼ੋਹ ਬਿਨ ਕੋਈ ਨਾਹੀਂ, ਏਥੇ ਓਥੇ ਦੋਹੀਂ ਸਰਾਈ,

ਸੰਭਲ ਸੰਭਲ ਕੇ ਕਦਮ ਟਿਕਾਈ, ਫੇਰ ਆਵਣ ਦੂਜੀ ਵਾਰ ਨਹੀਂ,

ਉੱਠ ਜਾਗ ਘੁਰਾੜੇ ਮਾਰ ਨਹੀਂ।

7.

ਉੱਠਾ ਗਏ ਗਵਾਂਦੇ ਯਾਰ

ਰੱਬਾ ਹੁਣ ਕੀ ਕਰੀਏ?

ਉੱਠ ਗਏ ਹੁਣ ਬਹਿੰਦੇ ਨਾਹੀਂ, ਹੋਇਆ ਸਾਥ ਤਿਆਰ,

ਰੱਬਾ ਹੁਣ ਕੀ ਕਰੀਏ?

ਦਾਢਾ ਕਲੇਜੇ ਬਲ ਬਲ ਉਠਦੀ, ਭੜਕੇ ਬਿਰਹੋਂ ਨਾਰ,

ਰੱਬਾ ਹੁਣ ਕੀ ਕਰੀਏ?

ਬੁਲ੍ਹਾ ਸ਼ਹੁ ਪਿਆਰੇ ਬਾਝੋਂ ਰਹੇ ਉਰਾਰ ਨਾ ਪਾਰ,

ਰੱਬਾ ਹੁਣ ਕੀ ਕਰੀਏ?

8.

ਆ ਸਜਣ ਗਲ ਲੱਗ ਅਸਾਡੇ ਕੇਹਾ ਝੇੜਾ ਲਾਇਓ ਈ?

ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ।

ਕੁੰਨ-ਬਾਯਾਨੀ ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ।

ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ।

ਮੈਂ ਤੋਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ।

ਪਾਠਾਂਤਰ :

ਉਠ ਚਲੇ ਗਵਾਂਢੇ ਯਾਰ

ਰੱਬਾ! ਹੁਣ ਕੀ ਕਰੀਏ।

ਉਠ ਚਲੇ ਹੁਣ ਰਹਿੰਦੇ ਨਾਹੀ

ਹੋਇਆ ਸਾਥ ਤਿਆਰ

ਢਾਂਡ ਕਲੇਜੇ ਬਲ ਬਲ ਪੈਂਦੀ

ਬਿਨ ਦੇਖੇ ਦੀਦਾਰ।

ਚਾਰੋਂ ਤਰਫ਼ ਚਲਣ ਦੀ ਚਰਚਾ

ਲਾਦੇ ਲਾਦੇ ਭਾਰ।

ਬੁਲ੍ਹਾ ਸ਼ਹੁ ਪਿਆਰੇ ਬਾਝੋਂ

ਕੌਣ ਲੰਘਾਏ ਪਾਰ। ਰੱਬਾ ਹੁਣ ਕੀ ਕਰੀਏ।

-ਹੌਲ,  ਮੇਰੇ ਹੁਕਮ ਨਾਲ ਖੜ੍ਹਾ ਹੋ, ' ਦਿਲਾਸਾ।

54 / 219
Previous
Next