

ਅੱਜ ਤਾਂ ਰੋਜ਼ ਮੁਬਾਰਕਾ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੁੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ,
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ।
ਬੁਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ।
20.
ਇਸ ਨੇਹੁੰ ਦੀ ਉਲਟੀ ਚਾਲ।
ਸਾਬਰ ਨੇ ਜਦ ਨੇਹੁੰ ਲਗਾਇਆ, ਦੇਖ ਪੀਆ ਨੇ ਕੀ ਦਿਖਲਾਇਆ।
ਰਗ ਰਗ ਅੰਦਰ ਕਿਰਮਾ ਚਲਾਇਆ, ਜ਼ੋਰਾਵਰ ਦੀ ਗਲ ਮੁਹਾਲਾ,
ਇਸ ਨੇਹੁੰ ਦੀ ਉਲਟੀ ਚਾਲ।
ਜ਼ਕਰੀਆ ਨੇ ਜਦ ਪਾਇਆ ਕਹਾਰਾ, ਜਿਸ ਦਮ ਵਜਿਆ ਇਸ਼ਕ ਨੱਕਾਰਾ,
ਧਰਿਆ ਸਿਰ ਤੇ ਤਿੱਖਾ ਆਰਾ ਕੀਤਾ ਐਡ ਜਵਾਲ,
ਇਸ ਨੇਹੁੰ ਦੀ ਉਲਟੀ ਚਾਲ।
ਜਦੋਂ ਯਹੀਯੇ ਨੇ ਪਾਈ ਭਾਤੀ, ਰਮਜ਼ਾ ਇਸ਼ਕ ਦੀ ਲਾਈ ਕੀਤੀ,
ਜਲਵਾ ਦਿੱਤਾ ਆਪਣਾ ਜਾਤੀ, ਤਨ ਖੰਜਰ ਕੀਤਾ ਲਾਲ,
ਇਸ ਨੇਹੁੰ ਦੀ ਉਲਟੀ ਚਾਲ।
ਆਪ ਇਸ਼ਾਰਾ ਅੱਖ ਦਾ ਕੀਤਾ, ਤਾਂ ਮਧੁਵਾ ਮਨਸੂਰ ਨੇ ਪੀਤਾ,
ਸੂਲੀ ਚੜ੍ਹ ਕੇ ਦਰਸ਼ਨ ਲੀਤਾ, ਹੋਇਆ ਇਸ਼ਕ ਕਮਾਲ,
ਇਸ ਨੇਹੁੰ ਦੀ ਉਲਟੀ ਚਾਲ।
ਸੁਲੇਮਾਨ ਨੂੰ ਇਸ਼ਕ ਜੋ ਆਇਆ ਮੁੰਦਰਾ ਹੱਥੋਂ ਚਾ ਗਵਾਇਆ,
ਤਖ਼ਤ ਨਾ ਪਰੀਆਂ ਦਾ ਫਿਰ ਆਇਆ, ਛੱਠ ਝੋਕੇ ਪਿਆ ਬੇਹਾਲ,
ਇਸ ਨੇਹੁੰ ਦੀ ਉਲਟੀ ਚਾਲ।
ਬੁਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ,
ਗੱਲ ਨਾ ਬਣਦੀ ਤੇਰੀ ਮੇਰੀ, ਛੱਡ ਦੇ ਸਾਰੇ ਵਹਿਮ ਖਿਆਲ,
ਇਸ ਨੇਹੁੰ ਦੀ ਉਲਟੀ ਚਾਲ।
21.
ਐਸਾ ਜਗਿਆ ਗਿਆਨ ਪਲੀਤਾ।
' ਖ਼ੁਸ਼ੀਆਂ ਦਾ, ਨੌਕਰ, ' ਸਬਰ ਕਰਨ ਵਾਲਾ, ' ਕੀੜੇ, ਔਖੀ, ਨਗਾਰਾ, ਭੇਤ।