Back ArrowLogo
Info
Profile

ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤਵਲ ਜਾਸੋ ਨੱਸ ਕਰ ਜੀ,

ਬਸ ਕਰ ਜੀ ਹੁਣ ਬਸ ਕਰ ਜੀ।

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਝ ਖੂੰਡੀ ਨਿੱਤ ਕੁੱਟਦੇ ਸੀ,

ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ।

ਬਸ ਕਰ ਜੀ ਹੁਣ ਬਸ ਕਰ ਜੀ।

ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ਼ ਦੇ ਜਕੜੇ ਹੈ,

ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨਸ ਕਰ ਜੀ।

ਬਸ ਕਰ ਜੀ ਹੁਣ ਬਸ ਕਰ ਜੀ।

ਬੁਲ੍ਹਾ ਸ਼ੋਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,

ਨਿੱਤ ਸੋ ਸੋ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ'।

ਬਸ ਕਰ ਜੀ ਹੁਣ ਬਸ ਕਰ ਜੀ।

26.

ਬੁਲ੍ਹਾ ਕੀ ਜਾਣੇ ਜਾਤ ਇਸ਼ਕ ਦੀ ਕੋਣ।

ਨਾ ਸੁਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੋਣ।

ਰਾਂਝੇ ਨੂੰ ਮੈਂ ਗਾਲੀਆਂ ਦੇਵਾਂ ਮਨ ਵਿਚ ਕਰਾਂ ਦੁਆਈ।

ਮੈਂ ਤੇ ਰਾਂਝਾ ਇਕੋ ਕੋਈ ਲੋਕਾਂ ਨੂੰ ਅਜ਼ਮਾਈ।

ਜਿਸ ਬੇਲੇ ਵਿਚ ਬੇਲੀ ਦਿੱਸੇ ਉਸ ਦੀਆਂ ਲਵਾਂ ਬਲਾਈ।

ਬੁਲ੍ਹਾ ਸੋਹ ਨੂੰ ਪਾਸੇ ਛੱਡ ਕੇ ਜੰਗਲ ਵੱਲ ਨਾ ਜਾਈਂ।

ਬੁਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ।

27.

ਬੁਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਮੈਮਨਾਂ ਵਿਚ ਮਸੀਤਾਂ, ਨਾ ਮੈਂ ਵਿਚ ਕੁਫਰਾਂ ਦੀਆਂ ਰੀਤਾਂ,

ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਵਰਔਨ।

ਬੁਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,

ਨਾ ਵਿਚ ਰਿਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੋਣ।

ਬੁਲ੍ਹਾ ਕੀ ਜਾਣਾ ਮੈਂ ਕੌਣ।

ਨਾ ਵਿਚ ਸ਼ਾਦੀ ਨਾ ਗਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,

ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੈਣ।

ਬੁਲ੍ਹਾ ਕੀ ਜਾਣਾ ਮੈਂ ਕੌਣ। ।

ਨਿੱਤ ਖਿੱਦੋ ਵਾਂਗੂੰ ਕੁਟਦੇ ਸੀ, ਤੇ ਅਸਾਂ ਵਿਚ ਜਿਗਰ ਦੇ ਜਕੜੇ ਹੋ, ਦਾਸੀ,  ਹੁਣ ਰਹੁ ਪਿੰਜਰ ਵਿਚ ਫਸ ਕਰ ਜੀ, ' ਮੁਸਲਮਾਨ, 'ਝੂਠ, ਪਨਿਤਰ, ਪਾਪੀਆਂ,  ਖ਼ੁਸ਼ੀ, " ਗਮੀ, " ਅਪਵਿੱਤ੍ਰਤਾ,  ਪਵਿੱਤ੍ਰਤਾ।

62 / 219
Previous
Next