Back ArrowLogo
Info
Profile

ਨਾ ਮੈਂ ਅਰਬੀ ਨਾ ਲਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੋਰੀ,

ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੋਨ।

ਬੁਲ੍ਹਾ ਕੀ ਜਾਣਾ ਮੈਂ ਕੌਣ।

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹੱਵਾ ਜਾਇਆ,

ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਹੋਣ।

ਬੁਲ੍ਹਾ ਕੀ ਜਾਣਾ ਮੈਂ ਕੌਣ।

ਅੱਵਲ ਆਖ਼ਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,

ਮੈਥੋਂ ਹੋਰ ਨਾ ਕੋਈ ਸਿਆਣਾ, ਬੁੱਲ੍ਹਾ ਸ਼ੋਹ ਖੜਾ ਹੈ ਕੌਣ।

ਬੁਲ੍ਹਾ ਕੀ ਜਾਣਾ ਮੈਂ ਕੌਣ।

28.

ਬੰਸੀ ਕਾਹਨ ਅਚਰਜਾ ਬਜਾਈ

ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ,

ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰਤੀ ਆਪ ਮਿਲਾਈ।

ਬੰਸੀ ਕਾਹਨ ਅਚਰਜ ਬਜਾਈ।

ਬੰਸੀ ਵਾਲਿਆ ਕਾਹਨ ਕਹਾਵੋ, ਸਬ ਦਾ ਨੇਕ ਅਨੂਪ ਮਨਾਵੇਂ,

ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ।

ਬੰਸੀ ਕਾਰਨ ਅਚਰਜ ਬਜਾਈ।

ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਕਾ ਕੋਈ ਵਿਰਲਾ ਪਾਵੇ,

ਜੇ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸੋਦਾਈ।

ਬੰਸੀ ਕਾਹਨ ਅਚਰਜ ਬਜਾਈ।

ਸੁਣੀਆਂ ਬੰਸੀ ਦੀਆਂ ਘੱਗੋਰਾਂ, ਕੂਕਾਂ ਤਨ ਮਨ ਵਾਂਙੂ ਮੇਰਾਂ,

ਡਿੱਠੀਆਂ ਇਸ ਦੀਆਂ ਤੋੜਾਂ ਜੋੜਾਂ, ਇਕ ਸੁਰ ਦੀ ਸਭ ਕਲਾ ਉਠਾਈ।

ਬੰਸੀ ਕਾਹਨ ਅਚਰਜ ਬਜਾਈ।

ਇਸ ਬੰਸੀ ਦਾ ਲੰਮਾ ਲੇਖਾ, ਜਿਸ ਨੇ ਢੂੰਡਾ ਤਿਸ ਨੇ ਦੇਖਾ,

ਸਾਦੀ ਇਸ ਬੰਸੀ ਦੀ ਰੇਖਾ, ਏਸ ਵਜੂਦੇ ਸਿਫ਼ਤ ਉਠਾਈ।

ਬੰਸੀ ਕਾਰਨ ਅਚਰਜ ਬਜਾਈ।

ਇਸ ਬੰਸੀ ਦੇ ਪੰਜ ਸਤ ਤਾਰੇ, ਆਪ ਆਪਣੀ ਸੁਰ ਕਰਦੇ ਸਾਰੇ,

ਇਕ ਸੁਰ ਸਭ ਦੇ ਵਿਚ ਦਮ ਮਾਰੇ, ਸਾਡੀ ਇਸ ਨੇ ਹੋਸ਼ ਭੁਲਾਈ।

ਬੰਸੀ ਕਾਹਨ ਅਚਰਜ ਬਜਾਈ।

ਬੁਲ੍ਹਾ ਪੁੱਜ ਪਏ ਤਕਰਾਰ, ਬੂਹੇ ਆਣ ਖਲੋਤੇ ਯਾਰ,

ਰੱਖੀ ਕਲਮੇ ਨਾਲ ਬਿਉਪਾਰ, ਤੇਰਾ ਹਜ਼ਰਤ ਭਰੇ ਗਵਾਹੀ।

ਬੰਸੀ ਕਾਹਨ ਅਚਰਜ ਬਜਾਈ।

ਅਨੋਖੀ, ' ਔਖੀ, ' ਸਰੀਰ 'ਚੋਂ, ' ਗੁਣ, ' ਝਗੜਾ, ' ਨਾਮ।

63 / 219
Previous
Next