

ਭਰਵਾਸਾ' ਕੀ ਆਸ਼ਨਾਈ ਦਾ।
ਡਰ ਲਗਦਾ ਬੇ-ਪਰਵਾਹੀ ਦਾ।
ਇਬਰਾਹੀਮ ਚਿਖਾ ਵਿਚ ਧਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ਼ ਮਿਸਰ ਵਿਕਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਜਿਕਰੀਆਂ ਸਿਰ ਕਲਵੰਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨੀਆਂ ਗਲ ਜੁੱਨਾਰ ਪਵਾਇਉ,
ਕਿਤੇ ਉਲਟਾ ਪੇਸ਼ਾ ਲੁਹਾਈ ਦਾ।
ਭਰਵਾਸਾ ਕੀ ਆਬਨਾਈ ਦਾ।
ਪੈਗੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ,
ਝੂਲਾ ਜਿਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾਂ ਉਸ ਦਾ ਬੁਰਾ ਮਨਾਇਆ,
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁੱਖ ਚਰਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਯਈਹਾ ਉਸ ਦਾ ਯਾਰ ਕਹਾਇਆ, ਨਾਲ ਓਸੇ ਦੇ ਨੇਹੁੰ ਲਗਾਇਆ,
ਰਾਹ ਸ਼ਰਹ ਦਾ ਉੱਨ ਬਤਲਾਇਆ, ਸਰ ਉਸ ਦਾ ਬਾਲ ਕਟਾਈਦਾ।
ਭਰਵਾਸਾ ਕੀ ਆਸ਼ਨਾਈ ਦਾ।
ਬੁੱਲ੍ਹਾ ਸ਼ੌਹ ਹੁਣ ਸਹੀ ਸੰਵਾਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ,
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ, ਹੁਣ ਮੈਥੋਂ ਭੁੱਲ ਨਾ ਜਾਈ ਦਾ।
ਭਰਵਾਸਾ ਕੀ ਆਸ਼ਨਾਈ ਦਾ।
31.
ਭੈਣਾਂ ਮੈਂ ਕੱਤਦੀ ਕੱਤਦੀ ਹੱਟੀ।
ਖਿੜੀ ਪਿੱਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ।
ਪਾਠਾਂਤਰ : ਭਰੋਸਾ, = ਮੇਲ ਮਿਲਾਪ, ਮੁਹੱਬਤ, ਇਸ਼ਕ ਆਰਾ, 'ਖੱਲ, ਠੀਕ। *ਭੈਣਾਂ ਮੈਂ ਕੱਤਦੀ ਕੱਤਦੀ ਹੱਟੀ ਪੜੀ ਪੱਛੀ ਪਿਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ। ਅੱਗੇ ਚਰਖਾ ਪਿਛੇ ਪੀਹੜਾ, ਹੱਥ ਮੇਰਿਓਂ ਤੰਦ ਟੁੱਟੀ। ਰਲ ਮਿਲ ਸਈਆਂ ਪਾਣੀ ਗਈਆਂ,