

ਬੇਹੱਦ ਰਮਜ਼ਾਂ ਦਸਦਾ ਨੀਂ ਢੋਲਣ ਮਾਹੀ।
ਮੀਮ ਦੇ ਉਹਲੇ ਵੱਸਦਾ ਨੀਂ ਢੋਲਣ ਮਾਹੀ।
ਔਲੀਆ ਮਨਸੂਰ ਕਹਾਵੇ, ਰਮਜ਼ਾ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ, ਤੇ ਕੋਲ ਖਲੋਕੇ ਹੱਸਦਾ ਨੀ, ਢੋਲਣ ਮਾਹੀ।
[ਪੇ]
34.
ਪਾਣੀ ਭਰ ਭਰ ਗਈਆਂ ਸੱਭੇ ਆਪੋ ਆਪਣੀ ਵਾਰ।
ਇਕ ਭਰ ਆਈਆਂ ਇਕ ਭਰ ਚਲੀਆਂ ਇਕ ਖਲੀਆਂ ਥਾਂਹ ਪਸਾਰ।
ਹਾਰ ਹਮੇਲਾਂ ਪਾਈਆਂ ਗਲ ਵਿੱਚ ਬਾਹੀਂ ਛਣਕੇ ਚੂੜਾ।
ਕੰਨੀਂ ਬੁੱਕ ਬੁੱਕ ਮਛਰੀਆਲੇ' ਸਭ ਅਡੰਬਰ ਕੂੜਾ।
ਅੱਗੇ ਸੌਂਹ ਨੇ ਬਾਤ ਨਾ ਪਾਈ ਐਵੇਂ ਗਿਆ ਸ਼ਿਗਾਰ।
ਪਾਣੀ ਭਰ ਭਰ ਗਈਆਂ ਸੱਭੇ ਆਪੋ ਆਪਣੀ ਵਾਰ।
ਹੱਥੀਂ ਮਹਿੰਦੀ ਪੈਰੀਂ ਮਹਿੰਦੀ ਸਿਰ ਤੇ ਧੜੀ ਗੁੰਦਾਈ,
ਤੇਲ ਫੁਲੇਲ ਪਾਨਾਂ ਦਾ ਬੀੜਾ, ਦੰਦੀ ਮਿੱਸੀ ਲਾਈ,
ਕੋਈ ਜੂ ਸਦ ਪਈਓ ਨੇ ਡਾਢੀ ਵਿੱਸਰਿਆ ਘਰ ਬਾਰ।
ਪਾਣੀ ਕਰ ਕਰ ਗਈਆਂ ਸੱਭੇ ਆਪੇ ਆਪਣੀ ਵਾਰ।
ਬੁਲ੍ਹਾ ਸ਼ੋਹ ਦੇ ਪੱਧ ਪਵੇਂ ਜੇ, ਤਾਂ ਤੂੰ ਰਾਹ ਪਛਾਣੇ,
ਪਉ-ਸਤਾਰਾਂ' ਪਾਸਿਉਂ ਮੰਗਦਾ, ਦਾਅ ਪਿਆ ਤ੍ਰੈ-ਕਾਣੇ,
ਗੁੰਗੀ ਡੋਰੀ ਕਮਲੀ ਹੋਈ ਜਾਨ ਦੀ ਬਾਜ਼ੀ ਹਾਰ।
ਪਾਣੀ ਕਰ ਕਰ ਗਈਆਂ ਸੱਭ ਆਪੋ ਆਪਣੀ ਵਾਰ।
35.
ਪਤੀਆਂ ਲਿਖੂੰਗੀ ਮੈਂ ਸ਼ਾਮ ਨੂੰ ਪੀਆ ਮੈਨੂੰ ਨਜ਼ਰ ਨਾ ਆਵੇ।
ਆਂਗਨਾਂ ਬੜਾ ਡਰਾਉਣਾ ਕਿਤ ਬਿਧਿ ਰੈਣ ਵਿਹਾਵੇ।
ਕਾਗ਼ਜ਼ ਕਰੂੰ ਲਿਖ ਦਾਮਨੇ ਨੈਣ ਆਂਸੂ ਲਾਉਂ।
ਬਿਰਹੋਂ ਜਾਰੀ ਹੋ ਜਰੀ ਦਿਲ ਫੂਕ ਜਲਾਉਂ।
ਪਾਂਧੇ ਪੰਡਤ ਜਗਤ ਕੇ ਪੁੱਛ ਰਹੀਆਂ ਸਾਰੇ।
ਬੇਦ ਪੋਥੀ ਕਿਆ ਦੇਸ਼ ਹੈ ਉਲਟੇ ਭਾਗ ਹਮਾਰੇ।
ਨੀਂਦ ਗਈ ਕਿਤੇ ਦੇਸ ਨੂੰ ਉਹ ਭੀ ਵੇਰਨ ਹਮਾਰੇ।
ਰੋ ਰੋ ਜੀਓ ਲਾਉਂਦੀਆਂ ਗ਼ਮ ਕਰਨੀ ਆਂ ਦੂਣਾ।
ਨੈਣੋਂ ਨੀਰ ਨਾ ਚਲੇ ਕਿਸੇ ਕਿਆ ਕੀਤਾ ਟੂਣਾ।
ਭੇਦ, ਮੈਂ ਹੀ ਰੱਬ ਹਾਂ, ' ਝੁਮਕੇ, ਜਿੱਤ (ਪਾਉਂ ਬਾਰਾਂ), ਤਿੰਨ ਕਾਣੇ (ਹਾਰ), ' ਬੋਲੀ, ' ਚਿੱਠੀਆਂ, ' ਵਿਹੜਾ, ਪੱਲੇ, " ਸਾੜ।