Back ArrowLogo
Info
Profile

ਮੈਂ ਸ਼ੋਹ ਦਰਿਆਵਾਂ ਪਈ ਆਂ, ਠਾਠਾਂ ਲਹਿਰਾਂ ਦੇ ਮੂੰਹ ਗਈ ਆਂ,

ਫੜ ਕੇ ਘੁੰਮਣ ਘੇਰ ਭਵਈਆਂ, ਪੁਰ ਬਰਖਾ ਰੋਣ ਅੰਧਆਰੀ।

ਤੁਸੀਂ ਕਰੋ ਅਸਾਡੀ ਕਾਰੀ।

ਸਈਆਂ ਐਡ ਛਨਿਛਰ ਚਾਏ, ਤਾਰੇ ਖਾਰਿਆਂ ਹੇਠ ਛੁਪਾਏ,

ਮੁੰਜ ਦੀਆਂ ਰੱਸੀਆਂ ਨਾਗ ਬਣਾਏ, ਇਹਨਾਂ ਸ਼ਹਿਰਾਂ ਤੋਂ ਬਲਿਹਾਰੀ।

ਤੂਸੀਂ ਕਰ ਅਸਾਡੀ ਕਾਰੀ।

ਇਹ ਜੋ ਮੁਰਲੀ ਕਾਨ੍ਹਾ ਵਜਾਈ, ਦਿਲ ਮੇਰੇ ਨੂੰ ਚੋਟ ਲਗਾਈ,

ਆਹ ਦੇ ਨਾਅਰੇ ਕਰਦੀ ਆਹੀ, ਮੈਂ ਰੋਵਾਂ ਜ਼ਾਰੇ-ਜ਼ਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਇਸ਼ਕ ਦੀਵਾਨੇ ਲੀਕਾਂ ਲਾਈਆਂ, ਡਾਢੀਆਂ ਘਣੀਆਂ ਸੱਥਾਂ ਪਾਈਆਂ,

ਹਾਂ ਮੈਂ ਬੱਕਰੀ ਕੋਲ ਕਸਾਈਆਂ, ਰਹਿੰਦਾ ਸਹਿਮ ਹਮੇਸ਼ਾ ਭਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਇਸ਼ਕ ਰੁਹੇਲਾ ਨਾਹੀਂ ਛੱਪਦਾ, ਅੰਦਰ ਧਰਿਆ ਬੰਨੀ ਨੱਚਦਾ,

ਮੈਨੂੰ ਦਿਉ ਸੁਨੇਹੜਾ ਸੱਚ ਦਾ, ਮੇਰੀ ਕਰੋ ਕੋਈ ਗ਼ਮਖ਼ਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਮੈਂ ਕੀ ਮਿਹਰ ਮੁਹੱਬਤ ਜਾਣਾਂ, ਸਈਆਂ ਕਰਦੀਆਂ ਜ਼ੋਰ ਧਿਙਾਣਾ,

ਗਲ ਗਲ ਮੇਵਾ ਕੀ ਹਦਵਾਣਾ, ਕੀ ਕੋਈ ਵੈਦ ਪਸਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਨੌ ਸ਼ੌਹ ਜਿਸ ਦਾ ਬਾਂਸ ਬਰੇਲੀ, ਟੁੱਟੀ ਡਾਲੋਂ ਰਹੀ ਇਕੋਲੀ,

ਕੂਕੇ ਬੋਲੀ ਬੋਲੀ ਬੋਲੀ, ਉਹਦੀ ਕਰੇ ਕੋਈ ਦਿਲਦਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਬੁਲ੍ਹਾ ਸ਼ੌਹ ਦੇ ਜੇ ਮੈਂ ਜਾਵਾਂ, ਆਪਣਾ ਸਿਰ ਧੜ ਫੇਰ ਨਾ ਪਾਵਾਂ,

ਓਥੇ ਜਾਵਾਂ ਫੇਰ ਨਾ ਆਵਾਂ, ਏਥੇ ਐਵੇਂ ਉਮਰ ਗੁਜ਼ਾਰੀ।

ਤੁਸੀਂ ਕਰੋ ਅਸਾਡੀ ਕਾਰੀ।

ਕਹੀ ਹੋ ਗਈ ਵੇਦਨ ਭਾਰੀ।

ਪਾਠਾਂਡਰ ਨੰ : 44

ਤੁਸੀਂ ਕਰੋ ਅਸਾਡੀ ਕਾਰੀ

ਨੀ ਕੋਈ ਹੋ ਗਈ ਵੇਦਨ ਭਾਰੀ। ਰਹਾਉ।

ਇਹ ਦਿਲ ਮੇਰੇ ਵਿਚ ਵਸਦਾ

ਬਹਿ ਨਾਲ ਅਸਾਡੇ ਹੱਸਦਾ

ਪੁਛਨੀਆਂ ਬਾਤਾਂ ਤਾਂ ਉਠਿ ਨੱਸਦਾ

ਲੈ ਕੇ ਬਾਜਾਂ ਵਾਂਗ ਉਡਾਰੀ

ਤੁਸੀਂ ਕਰੋ ਅਸਾਡੀ ਕਾਰੀ।

 ਕ੍ਰਿਸ਼ਨਾ, ਉੱਚੀ ਉੱਚੀ, ' ਡਾਢਾ।

74 / 219
Previous
Next