ਇਸ ਦੁਖ ਸੇ ਕਿਚਰਕ ਭਾਗੋਂਗਾ ਰਹੇ ਸੁੱਤਾ ਕਦ ਤੂੰ ਜਾਗੇਂਗਾ,
ਫੇਰ ਉਠਦਾ ਰੋਵਣ ਲਾਗੇਂਗਾ, ਕਿਸੇ ਗਫਲਤ ਮਾਰ ਸੁਲਾਇਆ ਏ।
ਟੁੱਕ ਬੂਝ ਕੋਣ ਛੁਪ ਆਇਆ ਏ।
ਗੈਨ ਐਨ ਦੀ ਸੂਰਤ ਇਕ ਠਹਿਰਾ, ਇਕ ਨੁਕਤੇ ਦਾ ਹੈ ਫ਼ਰਕ ਪੜਾ,
ਜੋ ਨੁਕਤਾ ਦਿਲ ਥੀਂ ਦੂਰ ਕਰਾ, ਫਿਰ ਰੀਨ ਵਾ ਐਨ ਜਿਤਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਜਿਹੜਾ ਮਨ ਵਿਚ ਲੱਗਾ ਦੂਆ ਰੇ, ਇਹ ਕੌਣ ਕਹੇ ਮੈਂ ਮੁਆ ਰੇ,
ਤਨ ਸਭ ਅਨਾਇਤ ਹੂਆ ਰੇ, ਫਿਰ ਬੁਲ੍ਹਾ ਨਾਮ ਧਰਾਇਆ ਏ।
ਟੁੱਕ ਬੂਝ ਕੌਣ ਛੁਪ ਆਇਆ ਏ।
ਕਿਸ ਭੇਖੀ ਭੇਖ ਵਟਾਇਆ ਏ।
49. ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਇਸ ਟੂਣੇ ਨੂੰ ਪੜ੍ਹ ਫੂਕਾਂਗੀ, ਸੂਰਜ ਅਗਨ ਜਲਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਅੱਖੀਆਂ ਕਾਜਲ ਕਾਲੇ ਬਾਦਲ, ਭਵਾਂ ਸੇ ਆਗ ਲਗਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਔਰਤ ਬਸਾਤਾ ਨਹੀਂ ਕੁਝ ਮੇਰੀ ਜੋਬਨ ਧੜੀ ਗੁੰਦਾਂਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਸਤ ਸਮੁੰਦਰ ਦਿਲ ਦੇ ਅੰਦਰ ਦਿਲ ਸੇ ਲਹਿਰ ਉਠਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਬਿਜਲੀ ਹੋ ਕਰ ਚਮਕ ਡਰਾਵਾਂ ਮੈਂ ਬਾਦਲ ਘਿਰ ਘਿਰ ਜਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਇਸ਼ਕ ਅੰਗੀਠੀ ਹਰਮਲਾ ਤਾਰੇ ਸੂਰਜ ਅਗਨ ਚੜ੍ਹਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਨਾ ਮੈਂ ਵਿਆਹੀ ਨਾ ਮੈਂ ਕਵਾਰੀ ਬੇਟਾ ਗੋਦ ਖਿਡਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
ਬੁਲ੍ਹਾ ਲਾਮਕਾਨਾਂ ਦੀ ਪਟੜੀ ਉੱਤੇ, ਬਹਿ ਕੇ ਨਾਦ ਵਜਾਵਾਂਗੀ।
ਟੂਣੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ।
[ਜੀਮ]
50.
ਜਿਚਰ ਨਾ ਇਸ਼ਕ ਮਜਾਜ਼ੀ ਲਾਗੇ।
ਸੂਈ ਸੀਵੇ ਨਾ ਬਿਨ ਧਾਗੇ।
ਦ੍ਰਿਸ਼, ਹਿੰਮਤ, ' ਇੱਕ ਹਰੀ ਬੂਟੀ, ਬੇਘਰ।