

ਐਸੇ ਬਾਰਨ ਵਟੀ ਜੁਲੈਖਾਂ ਮੈਂ ਬਾਤਨ ਬਿਰਲਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਆਖਣੀਆਂ ਸੀ ਆਖ ਸੁਣਾਈਆਂ ਮਚਲਾ ਸੁਣਦਾ ਨਾਹੀਂ,
ਹੱਥ ਮਰੋੜਾਂ ਫਾਟਾਂ ਤਲੀਆਂ ਰੋਵਾਂ ਢਾਹੀਂ ਢਾਹੀਂ,
ਲੈਣੇ ਥੀਂ ਮੁੜ ਦੇਣਾ ਆਇਆ ਇਹ ਤੇਰੀ ਭਲਿਆਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਇਕ ਇਕ ਲਹਿਰ ਅਜਿਹੀ ਆਵੇ ਨਹੀਂ ਦੱਸਣੀਆਂ ਸੋ ਦੱਸਾਂ,
ਸੱਚ ਆਖਾਂ ਤਾਂ ਸੂਲੀ ਫਾਹਾ ਝੂਠ ਕਹਾਂ ਤਾਂ ਵੱਸਾਂ,
ਐਸੀ ਨਾਜ਼ਕ ਬਾਤ ਕਿਉਂ ਆਖਾਂ ਕਹਿੰਦਿਆਂ ਹੋਵੇ ਪਰਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਵਹੀ ਵਸੀਲਾ ਪਾਕਾਂ ਦਾ ਤੁਸੀਂ ਆਪੇ ਸਾਡੇ ਹੋਵੇ,
ਜਾਗਦਿਆਂ ਸੰਗ ਸਾਡੇ ਜਾਗੋ ਸਵਾਂ ਤਾਂ ਨਾਲੇ ਸੋਵੇ,
ਜਿਸ ਨੇ ਤੋਂ ਸੰਗ ਪਰੀਤ ਲਗਾਈ ਕਿਹੜੇ ਸੁੱਖ ਸੁਵਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਐਸੀਆਂ ਲੀਕਾਂ ਲਾਈਆਂ ਮੈਨੂੰ ਹੋਰ ਕਈ ਘਰ ਗਾਲੇ,
ਉਪਰਵਾਰ ਪਾਵੇਂ ਝਾਤੀ ਵਤੀ ਫਿਰੇਂ ਦੁਆਲੇ,
ਲੁੱਕਣ ਛਿਪਣ ਤੇ ਛਲ ਜਾਵਣ ਇਹ ਤੇਰੀ ਵਡਿਆਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਤੇਰਾ ਮੇਰਾ ਨਿਆਉਂ ਨਬੇੜੇ ਰੂਮੇਂ ਕਾਜ਼ੀ ਆਵੇ,
ਖੋਲ੍ਹ ਕਿਤਾਬਾਂ ਕਰੇ ਤਸੱਲੀ ਦੋਹਾਂ ਇਕ ਬਤਾਵੇ,
ਭਰਮਿਆ ਕਾਜ਼ੀ ਮੇਰੇ ਉਤੇ ਮੈਂ ਕਾਜ਼ੀ ਭਰਮਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
ਬੁਲ੍ਹਾ ਸ਼ੌਹ ਤੂੰ ਕੇਹਾ ਜੇਹਾ ਹੁਣ ਤੂੰ ਕਿਹਾ ਮੈਂ ਕਹੀ,
ਤੈਨੂੰ ਜੋ ਮੈਂ ਢੂੰਡਣ ਲੱਗੀ ਮੈਂ ਭੀ ਆਪ ਨਾ ਰਹੀ,
ਪਾਇਆ ਜ਼ਾਹਰ ਬਾਤਨ ਤੈਨੂੰ ਬਾਹਰ ਅੰਦਰ ਰੁਸ਼ਨਾਈ।
ਜਿੰਦ ਕੁੜਿਕੀ ਦੇ ਮੂੰਹ ਆਈ।
53.
ਜੋ ਰੰਗ ਰੰਗਿਆ ਗੁੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਆਹਦਾਂ ਵਿਚੋਂ ਅਹਿਮਦ ਹੋਇਆ ਵਿਚੋਂ ਸੀਮ ਨਿਕਾਲੀ ਓ ਯਾਰ।
ਦਰਮੁਆਨੀ ਦੀ ਧੂਮ ਮਚੀ ਹੋ ਨੈਣਾਂ ਤੋਂ ਘੁੰਡ ਉਠਾਲੀ ਓ ਯਾਰ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ ਮੁਰਸ਼ਦ ਵਾਲੀ ਲਾਲੀ ਓ ਯਾਰ।
ਵਿਰਲਾਪ ਕੀਤਾ, ਤੁਰੀ, ਚਾਨਣ, *ਰੱਬ, ਅਰੂਪ, ਰਸੂਲ, ਰੂਪਵਾਨ, ਅਮੋਲਕ ਵਿਚਾਰ, ਬ੍ਰਹਮ-ਗਿਆਨ।