Back ArrowLogo
Info
Profile

ਆਣ ਬਣੀ ਜਦ ਸਿਰ ਪਰ ਭਾਰੀ ਅੱਗੋਂ ਕੀ ਬਤਲਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਅੰਮਾਂ ਬਾਬਾ ਬੇਟੀ ਬੇਟਾ ਪੁੱਛ ਵੇਖਾਂ ਕਿਉਂ ਰੋਂਦੇ ਨੀ,

ਰੰਨਾਂ ਕੰਜਕਾਂ ਭੈਣਾਂ ਭਾਈ ਵਾਰਸ ਆਣ ਖਲੋਂਦੇ ਨੀ,

ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ ਕਦ ਤਕ ਹੁਕਮ ਚਲਾਵੇਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਇਕ ਇਕੱਲਿਆਂ ਜਾਣਾ ਈ ਤੇ ਨਾਲ ਨਾ ਕੋਈ ਜਾਵੇਗਾ,

ਖ਼ੁਸ਼-ਕਬੀਲ ਰੋਂਦਾ ਪਿੱਟਦਾ ਰਾਹੇ ਹੀ ਮੁੜ ਆਵੇਗਾ,

ਸ਼ਹਿਰੋਂ ਬਾਹਰ ਜੰਗਲ ਵਿਚ ਵਾਸਾ ਓਥੇ ਡੇਰਾ ਪਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਕਰਾਂ ਨਸੀਹਤ ਵੱਡੀ ਜੇ ਕੋਈ ਸੁਣ ਕਰ ਦਿਲ ਤੇ ਲਾਵੇਂਗਾ,

ਮੋਏ ਤਾਂ ਰੋਜ਼ ਹਸ਼ਰਾਂ ਨੂੰ ਉੱਠਣ ਆਸ਼ਕ ਨਾ ਮਰ ਜਾਵੇਗਾ।

ਜੇ ਤੂੰ ਮਰੇਂ ਮਰਨ ਤੋਂ ਅਗੇ ਮਰਨੇ ਦਾ ਮੁੱਲ ਪਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਜਾਂ ਰਾਹ ਬਰ੍ਹਾ ਦਾ ਪਕੜੇਗਾ ਤਾਂ ਓਟ ਮੁਹੰਮਦੀ ਹੋਵੇਗਾ।

ਕਹਿੰਦੀ ਹੈ ਪਰ ਕਰਦੀ ਨਾਹੀ ਇਹੋ ਖ਼ਲਕਤ ਹੋਵੇਗਾ।

ਹੁਣ ਸੁਤਿਆਂ ਤੈਨੂੰ ਕੌਣ ਜਗਾਏ ਜਾਗਦਿਆਂ ਪਛਤਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਜੇ ਤੂੰ ਸਾਡੇ ਆਖੇ ਲੱਗੋਂ ਤੈਨੂੰ ਤਖ਼ਤ ਬਹਾਵਾਂਗੇ,

ਜਿਸ ਨੂੰ ਸਾਰਾ ਆਲਮ ਦੂਡੇ ਤੈਨੂੰ ਆਣ ਮਿਲਾਵਾਂਗੇ,

ਜੁਹਦੀ ਹੋ ਕੇ ਹਦਾ" ਕਮਾਵੇਂ ਲੈ ਪੀਆ ਗਲ ਲਾਵਾਂਗੇ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਐਵੇਂ ਉਮਰ ਗਵਾਈਆ ਔਗਤਾਂ ਅਕਬਤਾ ਦਾ ਰੁੜ੍ਹਾਇਆ ਈ,

ਲਾਲਚ ਕਰ ਕਰ ਦੁਨੀਆਂ ਉਤੇ ਮੁਖ ਸਫੇਦੀ ਆਇਆ ਈ,

ਅਜੇ ਵੀ ਸੁਣ ਜੇ ਤਾਇਬ ਹੋਵੇ ਤਾਂ ਆਸਨਾ ਸਦਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਬੁਲ੍ਹਾ ਬੋਹ ਦੇ ਚਲਨਾ ਏਂ ਤਾਂ ਚਲ ਕਿਹਾ ਚਿਰ ਲਾਇਆ ਈ,

ਜਿਕੋ ਧੱਕੇ ਕੀ ਕਰਨੇ ਜਾਂ ਵਤਨੋਂ ਦਫ਼ਤਰ ਆਇਆ ਈ,

ਵਾਚਦਿਆਂ ਖ਼ਤ ਅਕਲ ਗਈਉ ਈ ਰੋ ਰੋ ਹਾਲ ਵੰਝਾਵੇਂਗਾ।

ਹਜਾਬ ਕਰੇਂ ਦਰਵੇਸ਼ੀ ਕੋਲੋਂ ਕਦ ਤਕ ਹੁਕਮ ਚਲਾਵੇਂਗਾ।

ਕੁੜੀਆਂ, ' ਟੱਬਰ, ਅੰਤ-ਸਮਾਂ, ਦੁਨੀਆਂ, ' ਤਪੱਸਵੀ, ਤਪ,   ਅਵਿਗਤ, ' ਅੰਤ,  ਅਧੀਨ, " ਪ੍ਰੀਤਵਾਨ।

85 / 219
Previous
Next