Back ArrowLogo
Info
Profile

[ਖੇ]

58.

ਖ਼ਾਕੀ ਖ਼ਾਕ ਨੂੰ ਰਲ ਜਾਣਾ

ਕੁਛ ਨਹੀਂ ਜ਼ੋਰ ਧਿਙਾਣਾ।

ਗਏ ਸੋ ਗਏ ਫੇਰ ਨਹੀਂ ਆਏ ਮੇਰੇ ਜਾਨੀ ਮੀਤ ਪਿਆਰੇ,

ਮੇਰੇ ਬਾਝੋਂ ਰਹਿੰਦੇ ਨਾਹੀਂ ਹੁਣ ਕਿਉਂ ਅਸਾਂ ਵਿਸਾਰੇ,

ਖ਼ਾਕੀ ਖ਼ਾਕ ਸੂ ਰਲ ਜਾਣਾ।

ਚਿਤ ਪਿਆਰ ਨਾ ਜਾਏ ਸਾਥੋਂ ਉੱਭੇ ਸਾਹ ਨਾ ਰਹਿੰਦੇ,

ਅਸੀਂ ਮੋਇਆਂ ਦੇ ਪਰਲੇ ਪਾਰ ਜੀਉਂਦਿਆਂ ਦੇ ਵਿਚ ਬਹਿੰਦੇ,

ਖ਼ਾਕੀ ਖ਼ਾਕ ਸੂੰ ਰਲ ਜਾਣਾ।

ਓਥੇ ਮਗਰ ਪਿਆਦੇ ਲਗੇ ਤਾਂ ਅਸੀਂ ਏਥੇ ਆਏ,

ਏਥੇ ਸਾਨੂੰ ਰਹਿਣ ਨਾ ਮਿਲਦਾ ਅੱਗੇ ਕਿਤ ਵਲ ਧਾਏ,

ਖ਼ਾਕੀ ਖ਼ਾਕ ਸੂੰ ਰਲ ਜਾਣਾ।

ਬੁਲ੍ਹਾ ਏਥੇ ਰਹਿਣ ਨਾ ਮਿਲਦਾ ਰੋਂਦੇ ਪਿਟਦੇ ਚੱਲੇ,

ਇਕੋ ਨਾਮ ਓਸੇ ਦਾ ਖਰਚੀ ਪੈਸਾ ਹੋਰ ਨਾ ਪੱਲੇ,

ਖ਼ਾਕੀ ਖ਼ਾਕ ਨੂੰ ਰਲ ਜਾਣਾ।

ਨਾ ਕਰ ਜ਼ੋਰ ਧਙਾਣਾ।

ਪਾਠਾਂਤਰ-ਨੰ. 58

ਖ਼ਾਕੀ ਖ਼ਾਕ ਸਿਉਂ ਰਲ ਜਾਣਾ

ਕਿਛੁ ਨਹੀਂ ਜ਼ੋਰ ਧਿਙਾਣਾ

ਗਏ ਸੋ ਗਏ ਫੇਰ ਨਹੀਂ ਆਏ

ਮੇਰੇ ਜਾਨੀ ਮੀਤ ਪਿਆਰੇ

ਮੈਂ ਬਾਝੋਂ ਪਲ ਰਹਿੰਦੇ ਨਾਹੀਂ,

ਹੁਣ ਕਿਉਂ ਅਸਾਂ ਵਿਸਾਰੇ

ਵਿਚ ਕਬਰਾਂ ਦੇ ਖ਼ਬਰ ਨਾ ਕਾਈ

ਮਾਰੂ ਕੇਹਾ ਝੁਲਾਣਾ

ਖ਼ਾਕੀ ਖ਼ਾਕ ਸਿਉਂ ਰਲ ਜਾਣਾ

ਕਿਛੁ ਨਹੀਂ ਜ਼ੋਰ ਧਿਙਾਣਾ।

ਚਿੱਤ ਪਇਆ ਨਾ ਜਾਏ ਸਾਥੋਂ

ਉਭੇ ਸਾਹ ਨਾ ਰਹਿੰਦੇ,

ਅਸੀਂ ਮੋਇਆਂ ਦੇ ਪਰਲੇ ਪਾਰੋਂ

ਮਿੱਟੀ ਦਾ,  ਪੈਦਲ ਸਿਪਾਹੀ।

86 / 219
Previous
Next