Back ArrowLogo
Info
Profile

ਜੀਵੰਦਿਆਂ ਵਿਚ ਬਹਿੰਦੇ

ਅੱਜ ਕਿ ਭਲਕ ਤੁਰਣ ਦਾ ਸਾਨੂੰ

ਹੋਸੀ ਵੱਡਾ ਕਹਾਣਾ

ਖ਼ਾਕੀ ਖ਼ਾਕ ਸਿਉਂ ਰਲ ਜਾਣਾ

ਕਿਛੁ ਨਹੀਂ ਜ਼ੋਰ ਧਿਙਾਣਾ

ਉਥੇ ਮਗਰ ਪਿਆਦੇ ਲਗੇ

ਤਾਂ ਅਸੀਂ ਇਥੇ ਆਏ

ਇਥੇ ਸਾਨੂੰ ਰਹਿਣ ਨਾ ਮਿਲਦਾ

ਅਗੇ ਕਿਤ ਵਲ ਜਾਏ।

ਜੋ ਕੁਛ ਅਗਲਿਆਂ ਸਿਰ ਬੀਤੀ,

ਅਸਾਂ ਭੀ ਉਹੋ ਟਿਕਾਣਾ।

ਖਾਕੀ ਖਾਕ ਸਿਉਂ ਰਲ ਜਾਣਾ

ਕਿਛੁ ਨਹੀਂ ਜ਼ੋਰ ਧਿਙਾਣਾ।

ਬੁਲ੍ਹਾ ਏਥੇ ਰਹਿਣ ਨਾ ਮਿਲਦਾ

ਰੋਂਦੇ ਪਿਟਦੇ ਚੱਲੇ

ਇਕ ਨਾਮ ਉਸੇ ਦਾ ਖ਼ਰਚੀ

ਬਿਆ ਨਹੀਂ ਕੁਝ ਪੱਲੇ

ਮੈਂ ਸੁਫ਼ਨਾ ਸਭ ਜਗ ਭੀ ਸੁਫ਼ਨਾ

ਹੋਰ ਸੁਫ਼ਨਾ ਲਗੇ ਤਿਆਣਾ

ਖਾਕੀ ਖਾਕ ਸਿਉ ਰਲ ਜਾਣਾ,

ਕਿਛੁ ਨਹੀਂ ਜ਼ੋਰ ਧਿਙਾਣਾ।

[ਦਾਲ]

59.

ਦਿਲ ਲੋਚੇ ਮਾਹੀ ਯਾਰ ਨੂੰ।

ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਹੋਂਦੀਆਂ ਮਰਦੀਆਂ,

ਕਹੇ ਫੁੱਲੀ ਬਸੰਤ ਬਹਾਰ ਨੂੰ, ਦਿਲ ਲੰਚੇ ਮਾਹੀ ਯਾਰ ਨੂੰ।

ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ,

ਭਾ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੰਚੇ ਮਾਹੀ ਯਾਰ ਨੂੰ।

ਮੈਂ ਕਮਲੀ ਕੀਤੀ ਦੂਤੀਆਂ ਦੁੱਖ ਘੇਰ ਚੁਫੇਰ ਲੀਤੀਆਂ,

ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।

ਬੁਲ੍ਹਾ ਸ਼ੋਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ,

ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ।

ਚੁਗਲ-ਖੋਰਾਂ ਨੇ।

87 / 219
Previous
Next