

62.
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਰਾਂਝਾ ਮੈਂ ਵਿਚ ਮੈਂ ਰਾਂਝੇ ਵਿਚ, ਹੋਰ ਖਿਆਲ ਨਾ ਕੋਈ।
ਮੈਂ ਨਹੀਂ ਉਹ ਆਪ ਹੈ, ਆਪਣੀ ਆਪ ਕਰੋ ਦਿਲਜੋਈ।
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਹੱਥ ਖੂੰਡੀ ਮੇਰੇ ਅੱਗੇ ਮੰਗੂ, ਮੇਢੇ ਭਰਾ ਲਈ।
ਬੁਲ੍ਹਾ ਹੀਰ ਸਲੇਟੀ ਵੇਖੋ, ਕਿੱਥੇ ਜਾ ਖਲੋਈ।
ਰਾਂਝਾ ਰਾਂਝਾ ਕਰਦੀ ਨੀ, ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
63.
ਰਾਤੀ ਜਾਗੇਂ ਕਰੇਂ ਇਬਾਦਤ,
ਰਾਤੀ ਜਾਗਣ ਕੁੱਤੇ।
ਤੈਥੋਂ ਉੱਤੇ।
ਭੋਕਣ ਬੰਦ ਮੂਲ ਨਾ ਹੁੰਦੇ,
ਜਾ ਰੂੜੀ ਤੇ ਸੁੱਤੇ।
ਤੈਥੋਂ ਉੱਤੇ।
ਖਸਮ ਆਪਣੇ ਦਾ ਦਰ ਨਾ ਛੱਡਦੇ,
ਭਾਵੇਂ ਵੱਜਣ ਜੁੱਤੇ।
ਤੈਥੋਂ ਉੱਤੇ।
ਬੁਲ੍ਹੇ ਸ਼ਾਹ ਕੋਈ ਰਖਤਾਂ ਵਿਹਾਜ ਲੈ,
ਨਹੀਂ ਤੇ ਬਾਜ਼ੀ ਲੈ ਗਏ ਕੁੱਤੇ।
ਤੈਥੋਂ ਉੱਤੇ।
64.
ਰੋਜ਼ੇ ਹੱਜ ਨਿਮਾਜ਼ ਨੀ ਮਾਏ।
ਮੈਨੂੰ ਪੀਆ ਨੇ ਆਣ ਭੁਲਾਏ।
ਜਾਂ ਪੀਆ ਦੀਆਂ ਖ਼ਬਰਾਂ ਪਈਆਂ, ਮੰਤਕ ਨਹਿਵਾ ਸੱਭੇ ਭੁੱਲ ਗਈਆਂ,
ਉਸ ਅਨਹਦ-ਤਾਰਾ' ਵਜਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ।
ਜਾਂ ਪੀਆ ਮੇਰੇ ਘਰ ਆਇਆ, ਭੁੱਲ ਗਿਆ ਮੈਨੂੰ ਸ਼ਰ੍ਹਾ ਵਕਾਇਆ",
ਹਰ ਮੁਜ਼ਹਰਾ ਵਿਚ ਉਹਾ ਦਿਸਦਾ, ਅੰਦਰ ਬਾਹਰ ਜਲਵਾ ਜਿਸ ਦਾ।
ਲੋਕਾਂ ਖਬਰ ਨਾ ਕਾਏ, ਰੋਜ਼ੇ ਹੱਜ ਨਿਮਾਜ਼ ਨੀ ਮਾਏ।
' ਚੋਣਾ (ਮੱਝਾਂ ਦਾ), ਭਗਤੀ, ਮਾਲਿਕ, 'ਵਣਜ, ਲਾਹਾ, ਤਰਕ (Logic), ਵਾਕ-ਵਿਚਾਰ (Syntax), ਅਨਾਹਤ ਸੰਗੀਤ, ' ਤ੍ਰੀਕਾ, ਪਰਗਟ।