Back ArrowLogo
Info
Profile

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਕਹੁ ਕਿਸ ਨੂੰ ਪਾਰ ਉਤਾਰਿਆ ਈ।

ਆਦਮ ਕਣਕੇ ਮਨ੍ਹਾ ਕਰਾਇਆ, ਆਪੇ ਮਗਰ ਸ਼ੈਤਾਨ ਦੁੜਾਇਆ,

ਕਢ ਬਹਿਬਤੋਂ ਜ਼ਮੀਨ ਰੁਲਾਇਆ, ਕੋਡ ਪਸਾਰ ਪਸਾਰਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਈਸਾ ਨੂੰ ਬਿਨ ਬਾਪ ਜੰਮਾਇਆ, ਨੂਹੋ ਪਰ ਤੂਫ਼ਾਨ ਮੰਗਾਇਆ,

ਨਾਲ ਪਿਓ ਦੇ ਪੁੱਤਰ ਲੜਾਇਆ, ਡੋਬ ਉਹਨਾਂ ਨੂੰ ਮਾਰਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਮੂਸੇ ਨੂੰ ਕੋਹ-ਤੂਰ ਚੜ੍ਹਾਇਓ, ਅਸਮਾਈਲ ਨੂੰ ਜਿਬਾਹ ਕਰਾਇਓ,

ਯੂਨਸ ਮੱਛੀ ਤੋਂ ਨਿਗਲਾਇਓ, ਕੀ ਉਹਨਾਂ ਨੂੰ ਰੁੱਤਬੇ ਚਾੜ੍ਹਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਖੂਬ ਜ਼ੁਲੈਖਾਂ ਨੂੰ ਦਿਖਲਾਇਓ, ਯੂਸਫ਼ ਖੂਹ ਦੇ ਵਿਚ ਪਵਾਇਓ,

ਭਾਈਆਂ ਨੂੰ ਇਲਜ਼ਾਮ ਦਿਵਾਇਓ, ਤਾਂ ਮਰਾਤਬਾ ਚਾੜ੍ਹਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਭੱਠ ਸੁਲੇਮਾਨ ਨੂੰ ਝੁਕਾਇਉ, ਇਬਰਾਹੀਮ ਚਿਖਾ ਵਿਚ ਪਾਇਉ,

ਸਾਬਰ ਦੇ ਤਨ ਕੀੜੇ ਪਾਇਓ, ਹੁਸਨ ਜ਼ਹਿਰ ਦੇ ਮਾਰਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਮਨਸੂਰ ਸਰਮਦ ਦਾ ਗਲਾ ਕਟਾਇਓ, ਰਾਹਬ ਦਾ ਕਢਵਾਇਉ ਪਿੱਤਾ,

ਜ਼ਕਰੀਆ ਸਿਰ ਕਲੱਵਤਰ ਕੀਤਾ, ਫੇਰ ਉਹਨਾਂ ਕੰਮ ਕੀ ਸਾਰਿਆ ਈ।

ਰਹੁ ਰਹੁ ਵੇ ਇਬਕਾ ਮਾਰਿਆ ਈ।

ਸ਼ਾਹ ਸਰਮਦ ਦਾ ਗਲਾ ਕਟਾਇਓ, ਸ਼ਮਸ ਤੇ ਜਾਂ ਸੁਖਨ ਅਲਾਇਓ,

ਕੁਮਰ ਯਾਜ਼ਨੀ ਆਪ ਕਹਾਇਓ, ਸਿਰ ਪੈਰੋਂ ਖੱਲ ਉਤਾਰਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਏਸ ਇਸ਼ਕ ਦੇ ਬੜੇ ਅਡੰਬਰ, ਇਸ਼ਕ ਨਾ ਛੱਪਦਾ ਬਾਹਰ ਅੰਦਰ,

ਇਸ਼ਕ ਕੀਤਾ ਸ਼ਾਹ ਸਰਫ਼ ਕਲੰਦਰ, ਬਾਰਾਂ ਵਰ੍ਹੇ ਦਰਿਆ ਵਿਚ ਠਾਰਿਆ ਈ।

ਰਹੁ ਰਹੁ ਵੋ ਇਸ਼ਕਾ ਮਾਰਿਆ ਈ।

ਇਸ਼ਕ ਲੇਲਾ ਦੇ ਧੁੰਮਾਂ ਪਾਈਆਂ, ਤਾਂ ਮਜਨੂੰ ਨੇ ਅੱਖੀਆਂ ਲਾਈਆਂ,

ਉਹਨੂੰ ਧਾਰਾਂ ਇਸ਼ਕ ਚੁੰਘਾਈਆਂ, ਖੂਹੇ ਬਰਸ ਗੁਜ਼ਾਰਿਆ ਈ।

ਰਹੁ ਰਹੁ ਵੇ ਇਸ਼ਕਾ ਮਾਰਿਆ ਈ।

ਇਸ਼ਕ ਹੋਰੀਂ ਹੀਰ ਵੱਲ ਧਾਏ, ਤਾਂਹੀਏ ਰਾਂਝੇ ਕੰਨ ਪੜਵਾਏ,

ਸਾਹਿਬਾਂ ਨੂੰ ਜਦੋਂ ਵਿਆਹੁਣ ਆਏ, ਸਿਰ ਮਿਰਜ਼ੇ ਦਾ ਵਾਰਿਆ ਈ। 

ਸੁਰਗ ਵਿਚੋਂ, ਕਤਲ, ' ਮਰਤਬਾ।

91 / 219
Previous
Next