Back ArrowLogo
Info
Profile
ਭੇਰੂ – ਹਾਂ ਚਾਚਾ । ਰਾਹ ਵਿਚ ਤਾਂ ਤੂੰ ਕਿਤੇ ਨਾ ਮਿਲਿਆ । ਚੰਦੀ ਬੜਾ ਫ਼ਿਕਰ ਕਰਦੀ ਸੀ । ਉਹ ਵਿਚਾਰੀ ਆਥਣ ਦੀ ਈ ਉਤਾਵਲੀ ਸੀ । ਜਦੋਂ ਮੈਂ ਆਇਆ ਤਾਂ ਤੈਨੂੰ ਵਾਰ ਵਾਰ ਪੁਛਦੀ ਸੀ । ਕਿਹੜੇ ਰਸਤੇ ਆਇਆ ਏਂ ਤੂੰ ?

ਮਨਸੂ - ਓਸੇ ਰਸਤੇ ਜਿਥੋਂ ਦੀ ਰੋਜ਼ ਆਉਂਦਾ ਹਾਂ !

ਭੇਰੂ - ਠੀਕ ਠੀਕ । ਬਰਫ਼ ਐਨੀ ਗਹਿਰੀ ਸੀ ਤੇ ਧੂੰ ਇਤਨਾ ਗਾੜ੍ਹਾ ਸੀ ਕਿ ਦੋ ਹੱਥਾਂ ਦੀ ਵਿੱਥ ਉਤੇ ਵੀ ਕੁਝ ਨਹੀਂ ਸੀ ਦਿਸਦਾ ।

ਮਨਸੂ - ਤੂੰ ਕਰਨ ਕੀ ਗਿਆ ਸੈਂ ? ਮੈਂ ਇਨ੍ਹਾਂ ਰਸਤਿਆਂ ਨੂੰ ਭੁੱਲਿਆ ਆਂ ਕਿਤੇ ? ਚੰਦੀ ਕਿੱਥੇ ਐ ?

ਭੇਰੂ - ਇਥੇ ਈ ਉਹ ਤੇਰੇ ਲਈ ਚਾਹ ਉਬਾਲਦੀ ਸੀ ।

ਮਨਸੂ - ਇਥੇ ਤਾਂ ਕਿਤੇ ਨਹੀਂ ।

ਭੇਰੂ - ਹੈਂ ? ਮੈਂ ਉਸ ਨੂੰ ਇਥੇ ਛੱਡ ਕੇ ਗਿਆ ਸਾਂ ।

ਮਨਸੂ - ਇਥੇ ਕਿੱਥੇ ?

ਭੇਰੂ - ਇਥੇ, ਅੰਗੀਠੀ ਕੋਲ ।

ਮਨਸੂ - ਗਈ ਕਿਧਰ ਉਹ ?

ਭੇਰੂ - ਅੱਜ ਉਹ....... ਉਹ ਬੜੀ ਬੇਚੈਨ ਸੀ ।

ਮਨਸੂ - ਕਿਉਂ ?

ਭੇਰੂ - ਵਾਰ ਵਾਰ ਆਖਦੀ ਸੀ ਉਸਦਾ ਮਨ ਪਰਬਤੋਂ ਪਾਰ, ਬਰਫ਼ੋਂ ਦੂਰ ਕਿਸੇ ਸ਼ਹਿਰ ਜਾਣ ਲਈ ਲੋਚਦਾ ਐ ।

ਮਨਸੂ - ਕੋਈ ਅਕਲ ਦੀ ਗੱਲ ਕਰ ! ਤੂੰ ਉਸ ਨੂੰ ਏਥੇ ਹੀ ਛੱਡ ਕੇ ਗਿਆ ਸੈਂ ?

ਭੇਰੂ - ਹਾਂ । (ਅੰਗੀਠੀ ਕੋਲ ਪਏ ਸਿਗਰਟ ਦੇ ਟੋਟੇ ਤੱਕ ਕੇ) ਚਾਚਾ !

ਮਨਸੂ - ਕਿਉਂ ?

ਭੇਰੂ - ਸ਼ਹਿਰੀ ! ਉਹੀ ਸ਼ਹਿਰੀ ਆਇਆ ਸੀ ਜਿਸਨੂੰ ਉਹ ਉਡੀਕਦੀ ਸੀ।

18 / 20
Previous
Next