Back ArrowLogo
Info
Profile
ਮਨਸੂ - ਕੌਣ ?

ਭੇਰੂ - ਆਹ ਦੇਖ ਸਿਰਗਟਾਂ ਦੇ ਟੋਟੇ । ਉਹ ਚਲੀ ਗਈ !

ਮਨਸੂ - ਕਿੱਥੇ ? ਏਸ ਪਾਲੇ ਵਿਚ ? ਤੇ ਪਰਬਤ ਦੇ ਦਿਉਤੇ ਦੇ ਹਿਰਖ ਨੂੰ ਭੁਲ ਕੇ !

ਭੇਰੂ - ਹਾਂ ।

ਮਨਸੂ - ਬਰਫ਼ ਦੇ ਦਿਉਤੇ ਨੂੰ ਠੁਕਰਾ ਕੇ ? ਪਹਾੜ ਦੀ ਏਸ ਵਾਦੀ ਨੂੰ ਛੱਡ ਕੇ ? - ਮੈਨੂੰ ਕੁਝ ਨਹੀਂ ਸੁਝਦਾ……. ਏਸ ਵੇਲੇ ਕੁਝ ਨਹੀਂ ਅਹੁੜਦਾ । ਇਹ ਚਾਹ ਉਬਲੀ ਪਈ ਹੈ; ਇਹ ਮੇਰੀ ਗੋਦੜੀ ਸਿਊਂਤੀ ਰੱਖੀ ਹੈ; ਇਹ ਖਰਲ ਵਿਚ ਦਵਾਈ ਪੀਸੀ ਪਈ ਹੈ । ਮੈਨੂੰ ਭਾਸਦਾ ਏ..... ਕਿ ਉਹ ਚਲੀ ਗਈ ।

ਭੇਰੂ - ਬਾਹਰ ਤੂਫ਼ਾਨ ਤਿੱਖੇਰਾ ਹੋ ਗਿਆ ਏ ਚਾਚਾ । ਭਿਆਨਕ ਬੁਲਿਆਂ ਨਾਲ ਸਾਰੇ ਪਹਾੜ ਕੰਬ ਰਹੇ ਹਨ ਤੇ ਬਰਫ਼ ਦੇ ਟਿੱਬੇ ਉਥਲ ਪੁਥਲ ਹੋ ਰਹੇ ਨੇ ।                       [ਉੱਚੀ ਗੜ੍ਹਕ ]

ਆਹ - ਬਰਫ਼ ਦਾ ਗੋਲਾ ਜਿਸ ਵਿਚ ਲਾਰਜੀ ਦੇ ਦਿਉਤੇ ਦਾ ਕ੍ਰੋਧ ਐ !

ਮਨਸੂ - ਉਹ ਨਹੀਂ ਜਾ ਸਕਦੀ। ਨਹੀਂ ! ਨਹੀਂ !! ਕਿਵੇਂ ਜਾ ਸਕਦੀ ਐ ਉਹ ?             [ਧਮਾਕੇ ਦੀ ਆਵਾਜ਼]

ਦੋਨੋਂ - (ਤ੍ਰਭਕ ਕੇ) ਲਾਰਜੀ ਦਿਉਤਾ !

ਭੇਰੂ - ਚਾਚਾ !

ਮਨਸੂ - ਹਾਂ ।

ਭੇਰੂ - ਅਵਾਜ਼ ਬੰਦ ਹੋ ਗਈ ਏ । ਬੂਹਾ ਖੋਲ੍ਹਾਂ ?

ਮਨਸੂ - ਹਾਂ ।

19 / 20
Previous
Next