Back ArrowLogo
Info
Profile

ਪ੍ਰੋਯਗਸ਼ੀਲ ਵਿੱਗਿਆਨੀ ਕਿਸਾਨ ਸੁਰੇਸ਼ ਦੇਸਾਈ

ਕਰਨਾਟਕਾ ਦੇ ਜਿਲ੍ਹੇ ਬੇਲਗਾਓ ਦੇ ਇੱਕ ਪਿੰਡ ਬੇੜਹਲ ਦੇ ਜੰਮਪਲ ਸ੍ਰੀ ਦੇਸਾਈ ਇੱਕ ਅਜਿਹੇ ਉੱਦਮੀ ਕਿਸਾਨ ਹਨ, ਜਿਹੜੇ ਕਿ ਆਪਣੀ ਲਗਨ, ਪ੍ਰੋਯਗਸ਼ੀਲਤਾ, ਕੁਦਰਤ ਪ੍ਰਤੀ ਸਚੇਤਨ ਦ੍ਰਿਸ਼ਟੀਕੋਣ, ਅਣਥੱਕ ਮਿਹਨਤ ਅਤੇ ਵਿਚਾਰਸ਼ੀਲਤਾ ਸਦਕੇ ਖੁਦ ਵਿਗਿਆਨੀ ਬਣੇ ।ਸੁਰੇਸ਼ ਜੀ ਆਪਣੇ ਆਪ ਵਿੱਚ ਇੱਕ ਸੰਸਥਾ ਹਨ।ਜਿਸਨੇ ਲਗਾਤਾਰ 20 ਸਾਲਾਂ ਤੱਕ ਪ੍ਰਯੋਗ ਦਰ ਪ੍ਰਯੋਗ ਕਰਕੇ ਬਹੁਤ ਹੀ ਘੱਟ ਪਾਣੀ ਵਰਤ ਕੇ ਗੰਨਾ ਉਗਾਉਣ ਦੀ ਇੱਕ ਵਿਲੱਖਣ ਤਕਨੀਕ ਈਜਾਦ ਕੀਤੀ। ਉਹ ਆਮ ਕਿਸਾਨਾਂ ਦੀ ਤੁਲਨਾ ਵਿੱਚ ਨਾ ਸਿਰਫ 25% ਪਾਣੀ ਹੀ ਇਸਤੇਮਾਲ ਕਰਦੇ ਹਨ ਬਲਕਿ ਗੰਨੇ ਦਾ ਪ੍ਰਤੀ ਏਕੜ 90 ਤੋਂ 120 ਹਨ ਝਾੜ ਦੀ ਪ੍ਰਾਪਤ ਕਰਦੇ ਹਨ । ਦੇਸਾਈ ਜੀ ਨੇ ਆਪਣੇ ਖੇਤ, ਓਥੇ ਦੀ ਮਿੱਟੀ ਅਤੇ ਆਪਣੀਆਂ ਫਸਲਾਂ ਨੂੰ ਬਹੁਤ ਹੀ ਬਾਰੀਕੀ ਨਾਲ ਅਤੇ ਵਾਰ-ਵਾਰ ਵਾਚਿਆ ਤੇ ਸੋਚਿਆ। ਉਹ ਪਾਣੀ, ਮਿੰਟੀ, ਨਮੀ, ਫਸਲ, ਫਸਲ ਉੱਤੇ ਕੀੜਿਆਂ ਦੇ ਪ੍ਰਰੋਪ ਆਦਿ ਸਾਰੀਆਂ ਚੀਜਾਂ ਦਾ ਚਿੰਤਨ ਕਰਦੇ ਹੋਏ ਆਪਣਾ ਆਪ ਵੀ ਭੁੱਲ ਜਾਂਦੇ ਸਨ। ਇਹੀ ਕਾਰਨ ਹੈ ਕਿ ਅੱਜ ਉਹਨਾਂ ਨੂੰ ਦੇਸ ਭਰ ਵਿੱਚ ਇੱਕ ਸਫਲ ਕੁਦਰਤੀ ਖੇਤੀ ਕਿਸਾਨ ਦੇ ਨਾਲ ਇੱਕ ਦਾਰਸ਼ਨਿਕ ਅਤੇ ਚਿੰਤਕ ਵਜੋਂ ਵੀ ਜਾਣਿਆ ਜਾਂਦਾ ਹੈ। ਉਹ ਪ੍ਰਯੋਗ ਕਰਦੇ ਰਹੇ ਤੇ ਉਹਨਾਂ ਵਿੱਚ ਨਿਰੰਤਰ ਸੁਧਾਰ ਵੀ ਲਿਆਉਂਦੇ ਰਹੇ । ਸ਼ੁਰੂ ਵਿੱਚ ਉਹਨਾਂ ਨੇ ਪਾਣੀ ਦੀ ਮਾਤਰਾ ਘਟਾ ਕੇ ਪਹਿਲਾਂ ਦੇ ਮੁਕਾਬਲੇ 500 ਕਰ ਦਿੱਤੀ ਤੇ ਫਿਰ ਉਸਨੂੰ ਹੋਰ ਘਟਾ ਕੇ 25 ’ਤੇ ਲੈ ਆਏ। ਇਹ ਸਭ ਉਹਨਾਂ ਨੇ ਆਪਣੀ ਅੰਤਰ ਪ੍ਰੇਰਨਾ ਨਾਲ ਕੀਤਾ ਤੇ ਇਸ ਕੰਮ ਲਈ ਉਹਨਾਂ ਨੂੰ ਕਿਸੇ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀ ਵਿਗਿਆਨੀਆਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਪਈ। ਉਹਨਾਂ ਨੇ ਖੇਤੀ ਵਿੱਚ ਘੱਟ ਪਾਣੀ ਦੇ ਨਾਲ ਮਿੱਟੀ ਵਿੱਚ ਨਮੀਂ ਬਣਾਈ ਰੱਖਣ ਲਈ ਜ਼ਮੀਨ ਨੂੰ ਲਗਾਤਾਰ ਢਕ ਕੇ ਰੱਖਣ 'ਤੇ ਜ਼ੋਰ ਦਿੱਤਾ। ਸਿੱਟੇ ਵਜੋਂ ਉਹਨਾਂ ਖੇਤ ਵਿੱਚ ਮੇਲੜ ਭਾਵ ਕਿ ਹਿਊਮਸ ਦੀ ਮਾਤਰਾ ਵਧਦੀ ਚਲੀ ਗਈ। ਜਿਸ ਕਾਰਨ ਜਮੀਨ ਵਿੱਚੋਂ ਪਾਣੀ ਦਾ ਵਾਸ਼ਪੀਕਰਨ ਹੋਣਾ ਘਟ ਗਿਆ। ਭੂਮੀ ਵਿੱਚ ਅਨੇਕਾਂ ਪ੍ਰਕਾਰ ਦੇ ਸੂਖਮ ਜੀਵ ਪੈਦਾ ਹੋ ਗਏ ਤੇ ਜਮੀਨ ਬਦਰੁਸਤ ਹੋ ਗਈ ।ਨਤੀਜੇ ਵਜੋਂ ਅੱਜ ਤੰਦਰੁਸਤ ਜ਼ਮੀਨ ਵਿੱਚ ਨਿਰੰਤਰ ਤੰਦਰੁਸਤ ਫਸਲਾਂ ਪਨਪ ਰਹੀਆਂ ਹਨ। ਜਿਹਨਾਂ ਨੂੰ ਕੋਈ ਕ ਨਹੀਂ ਲੱਗਦਾ।

ਅੱਜ ਜਦੋਂਕਿ ਸਾਡੇ ਰਾਜਨੇਤਾ ਪਾਣੀ ਦੀ ਥੁੜ ਦੇ ਮੱਦੇ ਨਜ਼ਰ ਘਟ ਪਾਣੀ ਵਾਲੀਆਂ ਖੇਤੀ ਤਕਨੀਕਾਂ ਦੀ ਭਾਲ ਵਿੱਚ ਇਜਰਾਈਲ ਜਾਂਦੇ ਹਨ। ਸਪਰਿੰਕਲਰ ਅਤੇ ਕ੍ਰਿਪ ਇਰੀਗੇਸ਼ਨ ਵਰਗੀਆਂ ਬੇਹੱਦ ਖਰਚੀਲੀਆਂ ਤਕਨੀਕਾਂ ਖੇਤੀ ਵਿੱਚ ਲਿਆਉਣ ਦੀਆਂ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਐਸੇ ਸਮੇਂ ਸ੍ਰੀ ਸੁਰੇਸ਼ ਦੇਸਾਈ ਦੁਆਰਾ ਵਿਕਸਤ ਕੀਤੀ ਗਈ ਘਟ ਪਾਣੀ ਨਾਲ ਗੰਨਾ ਪੈਦਾ ਕਰਨ ਦੀ ਤਕਨੀਕ ਕਿਸਾਨਾਂ ਵਾਸਤੇ ਇੱਕ ਵਰਦਾਨ ਹੈ।

ਸ੍ਰੀ ਦੇਸਾਈ ਨੇ ਆਪਣੀ ਤਕਨੀਕ ਰਾਹੀਂ ਇਹ ਸਿੱਧ ਕਰ ਵਿਖਾਇਆ ਹੈ ਕਿ ਜੇ ਇੱਕ ਕਿਸਾਨ ਚਾਹੇ ਤਾਂ ਉਹ ਸਏ- ਪ੍ਰੇਰਨਾ ਨਾਲ ਸਦੇਸਿੱਧ ਵਿਅਕਤੀਰਥ ਅਤੇ ਆਪਣੇ-ਆਪ ਵਿੱਚ ਇੱਕ ਪੂਰੀ-ਸੂਰੀ ਸੰਸਥਾ ਬਣ ਸਕਦਾ ਹੈ। ਅੱਜ ਦੇਸ ਦੇ ਹਜ਼ਾਰਾਂ ਕਿਸਾਨ ਸ੍ਰੀ ਦੇਸਾਈ ਦੇ ਸਿਧਾਂਤਾਂ ਨੂੰ ਅਪਣਾ ਕੇ ਗੰਨੇ ਦੀ ਕਾਮਯਾਬ ਕੁਦਰਤੀ ਖੇਤੀ ਕਰ ਰਹੇ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ" ਵਿਸ਼ਵ ਖ਼ੁਰਾਕ ਅਤੇ ਖੇਤੀ ਸੰਗਠਨ ਨੇ ਸ੍ਰੀ ਦੇਸਾਈ ਦੀ ਤਕਨੀਕ ਨੂੰ ਦੁਨੀਆ ਭਰ ਵਿੱਚ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ। ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਕਿਸਾਨਾਂ ਇਸ ਤਕਨੀਕ ਨਾਲ ਗੰਨਾ ਉਗਾਉਣ ਲਈ ਉਤਸ਼ਾਹਿਤ ਕਰ ਰਹੀਆਂ ਹਨ। ਕਿਉਂਕਿ ਇਸ ਤਰੀਕੇ ਨਾਲ ਉਗਾਏ ਗੰਨੇ ਦੀ ਪ੍ਰਤੀ ਟਨ ਸੂਗਰ ਰਿਕਵਰੀ 220 ਕਿੱਲੇ ਜਾ ਇਸਤੋਂ ਵੀ ਵੱਧ ਹੈ। ਅੱਜ ਪੰਜਾਬ ਦੇ ਕਿਸਾਨ ਨੂੰ ਵੀ ਬਿਨਾਂ ਕਿਸੇ ਦਾ ਸਹਾਰਾ ਤੱਕਿਆ ਇੱਕ ਸਵੈ-ਪ੍ਰੇਰਤ ਸਵੈਸਿੱਧ ਪ੍ਰਯੋਗਸ਼ੀਲ ਕਿਸਾਨ ਬਣਨਾ ਪਵੇਗਾ। ਇਹ ਹੀ ਸਮੇਂ ਦੀ ਲੋੜ ਵੀ ਹੈ। ਅਸੀਂ ਏਥੇ ਇੱਕ ਗੱਲ ਹੋਰ ਕਹਿਣਾ ਚਹੁੰਦੇ ਹਾਂ ਕਿ ਕਿਸੇ ਵੀ ਖੇਤੀ ਤਕਨੀਕ ਨੂੰ ਇਨਬਿੰਨ ਪੰਜਾਬ ਦੀ ਖੇਤੀ ਵਿੱਚ ਲਾਗੂ ਕਰਨਾ ਸ਼ਾਇਦ ਸੰਭਵ ਨਹੀਂ ਹੈ।ਸੋ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਦੇਸਾਈ ਸਮੇਤ ਕਿਸੇ ਵੀ ਤਕਨੀਕ ਵਿੱਚ ਪੰਜਾਬ ਦੇ ਪੌਣ-ਪਾਣੀ ਮੁਤਾਬਿਕ ਪਰ ਤਕਨੀਕ ਦੇ ਦਾਇਰੇ 'ਚ ਰਹਿੰਦਿਆਂ ਢੁਕਵੇਂ ਪਰਿਵਰਤਨ ਕਰਕੇ ਆਪਣੀ ਖੇਤੀ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ।

ਹਥਲੀ ਪੁਸਤਕ ਸ੍ਰੀ ਸੁਰੇਸ਼ ਦੇਸਾਈ ਦੀ ਪੰਜਾਬ ਫੇਰੀ ਦੌਰਾਨ ਉਹਨਾਂ ਦੀ ਕਿਸਾਨਾਂ ਨਾਲ ਹੋਈ ਵਿਚਾਰ-ਚਰਚਾ ਦੇ ਆਧਾਰ 'ਤੇ ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁੰਨ ਗੁਰਪ੍ਰੀਤ ਦਬੜੀਖਾਨਾ ਨੇ ਕਲਮਬੱਧ ਕੀਤੀ ਹੈ। ਆਸ ਹੈ ਪੁਸਤਕ ਪੰਜਾਬ ਦੇ ਸਮੂਹ ਕਿਸਾਨਾਂ ਲਈ ਲਾਹੇਵੰਦ ਸਿੱਧ ਹੋਵੇਗੀ। ਉਹਨਾਂ ਨੂੰ ਖੇਤੀ ਬਾਰੇ ਨਵੇਂ ਸਿਰੇ ਤੋਂ ਸੋਚਣ ਲਈ ਪ੍ਰੇਰਤ ਕਰੇਗੀ। ਪੁਸਤਕ ਬਾਰੇ ਆਪਜੀ ਦੇ ਸੁਝਾਵਾਂ ਦਾ ਸਵਾਗਤ ਹੈ।

ਡਾ. ਅਮਰ ਸਿੰਘ ਆਜ਼ਾਦ

ਕਾਰਜਕਾਰੀ ਪ੍ਰਧਾਨ

ਖੇਤੀ ਵਿਰਾਸਤ ਮਿਸ਼ਨ

7 / 32
Previous
Next