Back ArrowLogo
Info
Profile

ਦੀ ਸਪ੍ਰੇਅ ਦੁਹਰਾਉ ਇਸੇ ਤਰ੍ਹਾਂ ਫਸਲ ਦੇ 90 ਦਿਨਾਂ ਦੀ ਹੋ ਜਾਣ 'ਤੇ ਵਨਸਪਤੀ ਰਸ ਦੀ ਸਪ੍ਰੇਅ ਦੁਹਰਾਉ। ਜਦੋਂ ਫ਼ਸਲ 100 ਦਿਨਾਂ ਦੀ ਹੋ ਜਾਵੇ ਤਾਂ ਹੋਰ ਪੈਸਟ ਅਟੈਕ ਦੀ ਸੰਭਾਨਵਾਂ ਮੰਦ ਪੈ ਜਾਂਦੀਆਂ ਹਨ।

ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)

- ਫ਼ਸਲ ਨੂੰ ਆਖਰੀ ਸਿੰਜਾਈ ਤੋਂ ਤੁਰੰਤ ਪਹਿਲਾਂ ਖੇਤ ਵਿੱਚ ਪੁੰਗਰੇ ਹੋਏ ਔਰੋਗਰੀਨ ਫ਼ਸਲਾਂ ਦੇ ਬੀਜਾਂ ਦਾ ਛਿੱਟਾ ਦਿਉ (ਬੀਜਾਂ /ਫ਼ਸਲਾਂ ਦੇ ਨਾਮ ਅਤੇ ਤਰੀਕਾ ਅਪੈਂਡਿਕਸ 1 ਵਿੱਚ ਦੇਖੋ)।

- ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਖੇਤ ਵਿੱਚ ਗੁਆਰ ਅਤੇ ਬਾਜਰੇ ਦੇ ਤਿੰਨ ਰਿਪਰੈਜੇਂਟਿਵ ਸਥਾਨ ਚੁਣੋ। ਚੁਣੇ ਗਏ ਸਥਾਨਾਂ ਤੋਂ ਦਾਤੀ ਨਾਲ ਜ਼ਮੀਨ ਦੀ ਸਤ੍ਹਾ ਤੱਕ ਇੱਕ ਮੀਟਰ ਦੀ ਲੰਬਾਈ 'ਚ ਗੁਆਰ ਦੀਆਂ ਤਿੰਨ ਲਾਈਨਾ ਅਤੇ ਦੋ ਮੀਟਰ ਦੀ ਲੰਬਾਈ 'ਚ ਦੋ ਲਾਈਨਾ ਬਾਜਰੇ ਦੀਆ ਕੱਟ ਕੇ ਦੋਹਾਂ ਦੇ ਅਲਗ-ਅਲਗ ਬੰਡਲ ਬਣਾ ਲਉ। ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਦੀ ਅਲਗ-ਅਲਗ ਬੇਸਿੰਗ ਕਰਕੇ ਦਾਣੇ ਅਲੱਗ ਕਰ ਲਉ। ਦੋਹਾਂ ਤਰ੍ਹਾਂ ਦੇ ਦਾਣਿਆਂ ਨੂੰ ਕਾਗਜ਼ ਦੇ ਦੋ ਵੱਖ-ਵੱਖ ਪਰ ਮਜ਼ਬੂਤ ਥੈਲਿਆਂ ਪਾ ਦਿਉ ਅਤੇ ਪੌਦਿਆ ਦੇ ਬਾਕੀ ਹਿੱਸੇ ਦੇ ਵੱਖ-ਵੱਖ ਗਨੀ ਬੈਗਜ਼ ਵਿੱਚ ਪਾ ਦਿਉ। ਹੁਣ ਸਭ ਦਾ ਅਲਗ-ਅਲਗ ਵਜ਼ਨ ਕਰੋ ਅਤੇ ਝਾੜ ਸਬੰਧੀ ਡੈਟਾ (ਜਾਣਕਾਰੀ) ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਾਜ਼ਮੀ ਭਰੇ।

- ਜਦੋਂ ਫਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾ ਬਾਜਰੇ ਨੂੰ ਹੱਥੀਂ ਕੱਟ ਲਉ ਪਰੰਤੂ ਗੁਆਰ ਦੀ ਕਟਾਈ ਕੰਬਾਈਨ ਨਾਲ ਕਰੋ। ਆਸ ਹੈ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹ ਹੋ ਜਾਵੇਗਾ। ਸਾਰੇ ਪਲਾਟ ਵਿੱਚੋਂ ਦੋਹਾਂ ਫ਼ਸਲਾਂ ਤੋਂ ਮਿਲੇ ਦਾਣਿਆਂ ਨਾਲ ਭਰੇ ਬੋਰਿਆਂ ਦੀ ਗਿਣਤੀ ਕਰੋ। ਜੇ ਸੰਭਵ ਹੋਵੇ ਤਾਂ ਹਰੇਕ ਬੋਰੇ ਦਾ ਵਜ਼ਨ ਵੀ ਕਰੋ ਅਤੇ ਸਬੰਧਤ ਡੈਟਾ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਨੋਟ ਕਰੇ।

- ਗੁਆਰੇ ਅਤੇ ਬਾਜਰੇ ਦੀ ਕਟਾਈ ਅਤੇ 15 ਨਵੰਬਰ ਨੂੰ ਕਣਕ ਦੀ ਬਿਜਾਈ ਦੇ ਵਿਚਕਾਰ ਸਾਡੇ ਕੋਲ 6 ਹਫ਼ਤਿਆਂ ਦਾ ਸਮਾਂ ਹੋਵੇਗਾ। ਸੋ 10 ਨਵੰਬਰ ਤੱਕ ਪਲਾਟ ਵਿੱਚ ਔਰੋਗਰੀਨ ਫਸਲਾਂ ਨੂੰ ਵਧਣ ਦਿਉ।

ਮਹੱਤਵਪੂਰਨ: ਗੁਆਰ ਅਤੇ ਬਾਜਰੇ ਦੇ ਤਿੰਨ-ਤਿੰਨ ਸੈਂਪਲ ਹੇਠ ਲਿਖੇ ਅਨੁਸਰ ਜਾਣਕਾਰੀ ਜੁਟਾਉਣ ਲਈ ਕਿਸੇ ਲੈਬ ਵਿੱਚ ਭੇਜੋ- (ੳ)ਪ੍ਰੋਟੀਨ, (ਅ) ਪੈਸਟੀਸਾਈਡ ਰੈਜ਼ੀਡਿਊ।

ਹਾੜੀ 'ਦੇ ਪ੍ਰਯੋਗ:

ਟਰੀਟਮੈਂਟ 1.

ਕੰਟਰੋਲ ਪਲਾਟ (ਝੋਨਾ ਅਤੇ ਕਣਕ ਆਧੁਨਿਕ ਸਿਸਟਮ- ਆਰ ਡਬਲਯੂ ਐਮ): ਟਰਾਂਸਪਲਾਂਟਡ/ਕੱਦੂ ਕਰਕੇ ਲਾਏ ਗਏ ਝੋਨੇ ਦੀ ਕਟਾਈ ਉਪਰੰਤ ਆਧੁਨਿਕ ਬੀਜਾਂ, ਰਸਾਇਣਕ ਖਾਦਾਂ, ਨਦੀਨ ਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਦੇ ਹੋਏ ਬਿਲਕੁਲ ਉਸੇ ਤਰ੍ਹਾਂ ਕਣਕ ਦੀ ਬਿਜਾਈ ਕਰਨੀ ਜਿਵੇਂ ਆਮ ਕਿਸਾਨ ਕਰਦੇ ਹਨ। ਖੇਤ ਦੇ ਕੰਮ ਲਈ ਆਧੁਨਿਕ ਮਸ਼ੀਨਰੀ ਦਾ ਹਰ ਸੰਭਵ ਇਸਤੇਮਾਲ ਕੀਤਾ ਜਾਵੇ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ।

- ਝੋਨੇ ਦੇ ਖੜੇ ਨਾੜ ਦਾ ਬੰਦੋਬਸਤ ਬਿਲਕੁੱਲ ਉਸੇ ਤਰ੍ਹਾਂ ਕਰੋ ਜਿਵੇਂ ਕਿ ਬਾਕੀ ਦੇ ਕਿਸਾਨ ਕਰਦੇ ਹਨ। ਜੇਕਰ ਉਹ ਨਾੜ ਸਾੜਦੇ ਹਨ ਤਾਂ ਤੁਸੀਂ ਵੀ ਇਸ ਪਲਾਟ ਵਿੱਚ ਨਾੜ ਨੂੰ ਸਾੜ ਦਿਉ।

- ਕਣਕ ਦੀ ਬਿਜਾਈ ਤੋਂ ਪਹਿਲਾਂ ਆਮ ਵਾਂਗ ਖੇਤ ਦੀ ਤਿਆਰੀ ਕਰੋ। ਕੈਮੀਕਲ ਕਿਸਾਨਾਂ ਵਾਂਗ ਰਸਾਇਣਕ ਖਾਦਾਂ, ਨਦੀਨਨਾਸ਼ਕ, ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰੋ।

- ਕਣਕ ਦੇ ਬੀਜ ਦੀ ਵਰਾਇਟੀ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀ ਹੋਣੀ ਚਾਹੀਦੀ ਹੈ।

10 / 51
Previous
Next