- ਕੰਟਰੋਲ ਪਲਾਟ ਵਿੱਚ ਕਣਕ ਦੀ ਫ਼ਸਲ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੱਸੀ ਮਾਤਰਾ ਅਤੇ ਸਮੇਂ 'ਤੇ ਰਸਾਇਣਕ ਖਾਦਾਂ ਪਾਉ।
- ਜਦੋਂ ਫ਼ਸਲ ਲਗਪਗ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ੍ਹ ਲਉ। ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ। ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ । ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ। ਪ੍ਰਾਪਤ ਕਰਨ ਲਈ ਕਣਕ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੋ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਉ ਜਾਣਨ ਲਈ।
ਟਰੀਟਮੈਂਟ II.
ਝੋਨੇ ਅਤੇ ਕਣਕ ਦਾ ਟਿਕਾਊ ਸਿਸਟਮ (ਆਰ ਡਬਲਯੂ ਐਸ): ਝੋਨੇ ਮੰਗਰੋਂ ਕਣਕ ਦੀ ਬਿਜਾਈ ਵੱਟਾਂ 'ਤੇ ਕੀਤੀ ਜਾਵੇਗੀ ਅਤੇ ਅੰਤਰ ਫ਼ਸਲ ਵਜੋਂ ਕਣਕ ਵਿੱਚ ਦੇਸੀ ਛੋਲੇ ਬੀਜੇ ਜਾਣਗੇ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:
- ਆਸ ਹੈ ਕਿ ਅੱਧ ਅਕਤੂਬਰ ਤੱਕ ਝੋਨੇ ਦੀ ਕਟਾਈ ਹੋ ਜਾਵੇਗੀ। 10 ਨਵੰਬਰ ਤੱਕ ਖੇਤ ਨੂੰ ਇਸੇ ਤਰ੍ਹਾਂ ਰਹਿਣ ਦਿਉ ਤਾਂ ਕਿ ਝੋਨੇ ਦੇ ਖੜੇ ਨਾੜ ਵਿੱਚ ਔਰੋਗਰੀਨ ਫਸਲਾਂ ਅਤੇ ਨਦੀਨ ਵਧ ਸਕਣ।
- ਕਣਕ ਦੇ ਅਜਿਹੇ ਬੀਜ ਲਉ ਜਿਹਨਾਂ ਦਾ ਝਾੜ ਅੱਜ ਕੱਲ ਰਸਾਇਣਕ ਖੇਤੀ ਤਹਿਤ ਉਗਾਈ ਜਾਣ ਵਾਲੀ ਕਣਕ ਦੇ ਝਾੜ ਦੇ ਬਰਾਬਰ ਹੋਵੇ। ਪਰ ਸਭ ਤੋਂ ਅਹਿਮ ਇਹ ਕਿ ਸਾਰੇ ਟਰੀਟਮੈਂਟ ਪਲਾਟਾਂ ਵਿੱਚ ਇੱਕ ਹੀ ਵਰਾਇਟੀ ਦੀ ਕਣਕ ਬੀਜੀ ਜਾਵੇ। ਇਹ ਵੀ ਕਿ ਸਾਰੇ ਭਾਗੀਦਾਰ ਕਿਸਾਨ ਇਸ ਪ੍ਰਯੋਗ ਤਹਿਤ ਕਣਕ ਦੀ ਇੱਕ ਹੀ ਵਰਾਇਟੀ ਬੀਜਣਗੇ। 3 ਅਪ੍ਰੈਲ ਦੀ ਮੀਟਿੰਗ 'ਚ ਤੈਅ ਕੀਤੇ ਅਨੁਸਾਰ ਸਾਰੇ ਭਾਗੀਦਾਰ ਕਣਕ ਦੀ ਵਰਾਇਟੀ ਪੀ ਬੀ ਡਬਲਯੂ-621 ਅਤੇ ਛੋਲਿਆਂ ਦੀ ਪੀ ਬੀ ਜੀ-5 ਬੀਜਣਗੇ।
- ਕਣਕ ਅਤੇ ਛੋਲਿਆਂ ਦੀ ਚੁਣੀ ਗਈ ਵਰਾਇਟੀ ਦੇ ਬੀਜਾਂ ਨੂੰ ਪੰਗਰਾ ਲਉ। ਬੀਜਾਂ ਨੂੰ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਇਹ ਗੱਲ ਨੋਟ ਕੀਤੀ ਜਾਵੇ ਕਿ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਅਜਿਹਾ ਨਾ ਕਰਨ ਕਰਕੇ ਹੋਣ ਵਾਲੀ ਚਿੰਤਾ ਤੋਂ ਬਚਿਆ ਜਾ ਸਕੇ।
- ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ । ਹਰ ਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ ।
- ਇੱਕ ਟਰਾਲੀ ਰੂੜੀ ਦੀ ਖਾਦ ਦਾ ਪ੍ਰਬੰਧ ਕਰੋ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲ ਲਉ।
- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ । ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ੍ਹ) ਪਾਉ।
- ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਰੀਪਰ ਨਾਲ ਕੱਟ ਕੇ ਜ਼ਮੀਨ 'ਤੇ ਵਿਛਾ ਦਿਉ ਅਤੇ ਸਾਰੇ ਪਲਾਟ ਵਿੱਚ ਇੱਕੋ ਜਿਹਾ ਵਿਛਾ ਦਿਉ।