Back ArrowLogo
Info
Profile

- ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਛਿੜਕਾਅ: ਜਦੋਂ ਫਸਲ 40 ਦਿਨਾਂ ਦੀ ਜਾਂ ਇਸ ਦੇ ਨੇੜੇ ਹੋਵੇ ਤਾਂ ਲੱਸੀ ਦੀ ਇੱਕ ਸਪ੍ਰੇਅ ਕਰੋ (ਤਿਆਰੀ ਦਾ ਤਰੀਕਾ ਦੇਖਣ ਲਈ ਦੇਖੋ- ਅਪੈਂਡਿਕਸ 11) ਅਤੇ 65 ਦਿਨਾਂ ਦੀ ਹੋਣ 'ਤੇ ਵਨਸਪਤੀ ਰਸ (ਨਿੰਮ੍ਹ ਅਸਤਰ ਆਦਿ) ਦੀ ਸਪ੍ਰੇਅ ਕਰੋ।

ਨੋਟ: ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਪੋਸਟ ਅਟੈਕ ਨਜ਼ਰ ਆਉਂਦਾ ਹੋਵੇ ਤਾਂ ਫ਼ਸਲ ਦੇ 75 ਦਿਨਾਂ ਦੀ ਹੋ ਜਾਣ 'ਤੇ ਲੱਸੀ ਦੀ ਸਪ੍ਰੇਅ ਦੁਹਰਾਉ ਇਸੇ ਤਰ੍ਹਾਂ ਫ਼ਸਲ ਦੇ 90 ਦਿਨਾਂ ਦੀ ਹੋ ਜਾਣ 'ਤੇ ਵਨਸਪਤੀ ਰਸ ਦੀ ਸਪ੍ਰੇਅ ਦੁਹਰਾਉ। ਜਦੋਂ ਫ਼ਸਲ 100 ਦਿਨਾਂ ਦੀ ਹੋ ਜਾਵੇ ਤਾਂ ਹੋਰ ਪੈਸਟ ਅਟੈਕ ਦੀ ਸੰਭਾਵਨਾਵਾਂ ਮੰਦ ਪੈ ਜਾਂਦੀਆਂ ਹਨ।

ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)

- ਸਿੰਜਾਈ: ਜੇਕਰ ਭੂਮੀ ਦੀ ਸਤ੍ਹਾ 'ਤੇ ਨਮੀ ਹੋਵੇ ਤਾਂ ਅਸੀਂ ਸਿੰਜਾਈ ਨਹੀਂ ਕਰਾਂਗੇ। ਸਿੰਜਾਈ ਬਾਰੇ ਉਦੋਂ ਹੀ ਸੋਚੋ ਜਦੋਂ ਭੂਮੀ ਦੀ ਉਤਲੀ ਸਤ੍ਹਾ ਖੁਸ਼ਕ ਨਜ਼ਰ ਆਵੇ ਪਰੰਤੂ ਜ਼ਮੀਨ ਵਿੱਚ 4 ਇੰਚ ਦੀ ਡੁੰਘਾਈ ਤੱਕ ਕੁੱਝ ਨਮੀ ਬਰਕਰਾਰ ਹੋਵੇ । ਜਦੋਂ ਸਿੰਜਾਈ ਕਰਨੀ ਜ਼ਰੂਰੀ ਹੋਵੇ ਤਾਂ ਛੋਲਿਆਂ ਨੂੰ ਪਾਣੀ ਨਾ ਲਾਉ। ਛਲਿਆਂ ਦੀਆਂ ਲਾਈਨਾਂ ਦੁਆਲੇ ਛੋਟੀਆਂ ਵੱਟਾਂ ਬਣਾ ਕੇ ਅਜਿਹਾ ਕੀਤਾ ਜਾ ਸਕਦਾ ਹੈ। ਇਹ ਆਸ ਹੈ ਕਿ ਕਣਕ ਨੂੰ 2 ਜਾਂ 3 ਪਾਣੀਆਂ ਦੀ ਹੀ ਲੋੜ ਪਵੇਗੀ।

- ਆਖਰੀ ਪਾਣੀ ਲਾਉਣ ਤੋਂ ਪਹਿਲਾਂ ਪਲਾਟ ਵਿੱਚ ਔਰੋਗਰੀਨ ਫ਼ਸਲਾਂ ਦੇ ਚਾਰ ਕਿੱਲੋ (10 ਕਿੱਲ ਪ੍ਰਤੀ ਏਕੜ) ਬੀਜਾਂ ਦਾ ਛਿੱਟਾ ਦਿਉ। (ਬੀਜਾਂ/ਫ਼ਸਲਾਂ ਦੇ ਨਾਮ ਅਤੇ ਤਰੀਕਾ ਜਾਣਨ ਲਈ ਅਪੈਂਡਿਕਸ 1 ਦੇਖੋ)

- ਜਦੋਂ ਜਿਆਦਾਤਰ ਫਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ- ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਕਣਕ ਅਤੇ ਛੋਲਿਆਂ ਨੂੰ ਅਲੱਗ-ਅਲੱਗ ਕੱਟ ਕੇ ਉਹਨਾਂ ਨੂੰ ਇੱਕ ਦੋ ਵੱਖ-ਵੱਖ ਬੰਡਲ ਵਿੱਚ ਬੰਨ੍ਹ ਲਉ। ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਨੂੰ ਅਲੱਗ-ਅਲੱਗ ਬਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣਿਆਂ ਨੂੰ ਦੋ ਵੱਖਰੇ-ਵੱਖਰੇ ਮਜਬੂਤ ਪੇਪਰ ਬੈਗਾਂ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਦੋ ਅਲੱਗ-ਅਲੱਗ ਗੱਟਿਆਂ ਵਿੱਚ ਪਾ ਦਿਉ। ਹੁਣ ਸਾਰੇ ਮਟੀਰੀਅਲ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।

- ਜਦੋਂ ਫਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਕੰਬਾਈਨ ਨਾਲ ਕਣਕ ਦੀ ਕਟਾਈ ਤੋਂ ਪਹਿਲਾਂ ਛਲਿਆਂ ਨੂੰ ਹੱਥੀਂ ਵੱਢ ਲਉ ਸਾਰੇ ਪਲਾਟ ਵਿੱਚੋਂ ਹੋਈ ਦੋਹਾਂ ਫ਼ਸਲਾਂ ਦੀ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ । ਇਹ ਜਾਣਕਾਰੀ ਕਿਸਾਨ ਦੁਆਰਾ ਆਪਣੀ ਫੀਲਡ ਬੁੱਕ ਵਿੱਚ ਲਿਖੀ ਜਾਵੇ।

- ਕਣਕ ਅਤੇ ਛੋਲਿਆਂ ਦੀ ਕਟਾਈ ਅਤੇ 15 ਮਈ ਨੂੰ ਅਗਲੀ ਫ਼ਸਲ ਦੀ ਬਿਜਾਈ ਵਿਚਕਾਰ ਲਗਪਗ 30 ਦਿਨਾਂ ਦਾ ਸਮਾਂ ਮਿਲ ਜਾਂਦਾ ਹੈ। ਸੋ ਪਲਾਟ ਵਿੱਚ ਉਗੀਆਂ ਔਰੋਗਰੀਨ ਫ਼ਸਲਾਂ ਨੂੰ 10 ਮਈ ਤੱਕ ਮਈ ਤੱਕ ਵਧਣ ਦਿਉ।

- ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਕਣਕ ਅਤੇ ਛੋਲਿਆਂ ਦੇ ਤਿੰਨ-ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।

13 / 51
Previous
Next