ਟਰੀਟਮੈਂਟ III.
ਗੁਆਰਾ ਅਤੇ ਕਣਕ ਸਿਸਟਮ (ਜੀ ਡਬਲਯੂ ਐਸ): ਗੁਆਰੇ ਅਤੇ ਬਾਜਰੇ ਮਗਰੋਂ ਛੋਲਿਆਂ ਦੀ ਅੰਤਰ ਫ਼ਸਲ ਨਾਲ ਕਣਕ ਦੀ ਬਿਜਾਈ ਕੀਤੀ ਜਾਵੇਗੀ।
- ਆਸ ਹੈ ਕਿ ਅਕਤੂਬਰ ਸ਼ੁਰੂ ਜਾਂ ਅੱਧ ਅਕਤੂਬਰ ਤੱਕ ਗੁਆਰੇ, ਬਾਜਰੇ ਦੀ ਕੰਬਾਈਨ ਨਾਲ ਕੱਟ ਲਈ ਜਾਵੇਗੀ। ਕਟਾਈ ਉਪਰੰਤ 10 ਨਵੰਬਰ ਤੱਕ ਪਲਾਟ ਨੂੰ ਉਸੇ ਹਾਲਤ ਵਿੱਚ ਛੱਡ ਦਿਉ ਤਾਂ ਕਿ ਔਰੋਗਰੀਨ ਫ਼ਸਲਾਂ ਖੇਤ ਅਤੇ ਨਦੀਨ ਖੇਤ ਵਿੱਚ ਖੜੇ ਨਾੜ ਵਿੱਚ ਹੀ ਵਧ-ਫੁੱਲ ਸਕਣ।
- ਹੁਣ ਖੇਤ ਵਿੱਚ ਖੜੇ ਗੁਆਰੇ ਅਤੇ ਬਾਜਰੇ ਦੇ ਨਾੜ ਤੇ ਹਰੇ ਮਾਦੇ ਨੂੰ ਰੀਪਰ ਨਾਲ ਕੱਟ ਕੇ ਖੇਤ ਵਿੱਚ ਇੱਕ ਸਮਾਨ ਵਿਛਾ ਦਿਉ।
- ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋਂ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ 'ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ । ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਮਹੱਤਵਪੂਰਨ: ਹਾੜੀ ਦੇ ਸੀਜਨ ਵਿੱਚ ਟਰੀਟਮੈਂਟ ਪਲਾਟ III. ਲਈ ਉਹੀ ਸਾਰੇ ਅਭਿਆਸ ਕਰੋ ਜਿਹੜੇ ਕਿ ਟਰੀਟਮੈਂਟ ਪਲਾਟ II. ਵਿੱਚ ਕੀਤੇ ਜਾਣੇ ਹਨ। ਕਿਉਂਕਿ ਦੋਹਾਂ ਪਲਾਟਾਂ ਵਿੱਚ ਕੀਤੇ ਜਾਣ ਵਾਲੇ ਕੰਮ ਇੱਕ ਹੀ ਹਨ।
ਅਪੈਂਡਿਕਸ ਲਿਸਟ