Back ArrowLogo
Info
Profile

ਅਪੈਂਡਿਕਸ -3

ਰੂੜੀ ਦੀ ਖਾਦ ਨੂੰ ਜਿਉਂਦੀ ਖਾਦ (ਲਿਵਿੰਗ ਮੈਨਿਉਰ) 'ਚ ਬਦਲਣਾ:

ਇਹ ਰੂੜੀ ਦੀ ਖਾਦ ਦੀ ਗੁਣਵੱਤਾ ਵਧਾਉਣ ਦਾ ਇੱਕ ਤਰੀਕਾ ਹੈ। ਜਿਆਦਾਤਰ ਆਧੁਨਿਕ ਖੇਤੀਬਾੜੀ ਖੋਜ਼ ਕੇਂਦਰ ਰੂੜੀ ਦੀ ਖਾਦ ਦੀ ਗੁਣਵੱਤਾ ਇਸ ਵਿਚਲੀ ਨਾਈਟਰੋਜ਼ਨ, ਫਾਸਫੋਰਸ ਅਤੇ ਪੋਟਾਸ਼ ਦੀ ਮਾਤਰਾ ਦੇ ਆਧਾਰ 'ਤੇ ਹੀ ਤੈਅ ਕਰਦੇ ਹਨ। ਪਸ਼ੂਆਂ ਦੇ ਗੋਬਰ ਦੀ ਐਫ ਵਾਈ ਐਮ ਸਾਰੇ ਦੇ ਸਾਰੇ 6 ਕੰਮ ਕਰਨ ਵਾਲੇ ਸਮੂਹਾਂ ਦੇ ਸੂਖਮ ਜੀਵਾਣੂ ਪਾਏ ਜਾਂਦੇ ਹਨ। ਜਿਵੇਂ ਕਿ ਨਾਈਟਰੋਜ਼ਨ ਫਿਕਸਰ, ਫਾਸਫੇਟ ਨੂੰ ਘੋਲਣ ਵਾਲੇ, ਸੈਲੂਲੋਜ ਨੂੰ ਤੋੜਨ ਵਾਲੇ, ਪਲਾਂਟ ਗਰੋਥ ਵਧਾਉਣ ਵਾਲੇ, ਰੋਗਾਂ ਦਾ ਕਾਰਨ ਬਣਨ ਵਾਲੀਆਂ ਉੱਲੀਆਂ ਅਤੇ ਐਂਟਮੋਪੈਥੋਜਿਨਜ਼ ਦੇ ਦੁਸ਼ਮਣ । ਇਸ ਲਈ ਰੂੜੀ ਦੀ ਖਾਦ ਦੀ ਅਸਲ ਕੀਮਤ ਉਸ ਵਿੱਚ ਪਾਏ ਜਾਣ ਵਾਲੇ ਲਾਭਕਾਰੀ ਸੂਖਮ ਜੀਵਾਣੂਆਂ ਵਿੱਚ ਹੈ ਨਾ ਕਿ ਉਸ ਵਿਚਲੀ ਐਨ ਪੀ ਕੇ ਦੀ ਮਾਤਰਾ ਵਿੱਚ ਰੂੜੀ ਦੀ ਖਾਦ ਦੀ ਗੁਣਵੱਤਾ ਹੇਠ ਲਿਖੇ ਅਨੁਸਾਰ ਹੋਰ ਵਧਾਇਆ ਜਾ ਸਕਦਾ ਹੈ:

ੳ) ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸਨੂੰ ਖੇਤ ਵਿੱਚ ਇੱਕ ਖਾਸ ਥਾਂ 'ਤੇ ਢੇਰੀ ਕਰੋ।

ਅ) ਖਾਦ ਦੇ ਢੇਲਿਆਂ/ਡਲਿਆਂ ਨੂੰ ਤੋੜੋ।

ੲ) ਹੁਣ ਢੇਰ ਵਿੱਚ (ਉਸਦੇ ਵਜ਼ਨ ਬਾਰਬਰ) ਬਰਾਬਰ ਮਾਤਰਾ 'ਚ ਉਸੇ ਖੇਤ ਦੀ ਮਿੱਟੀ ਮਿਕਸ ਕਰੋ । ਇਹ ਬਹੁਤ ਹੀ ਚੰਗਾ ਹੋਵੇਗਾ ਜੇਕਰ ਅਸੀਂ ਇਸ ਕੰਮ ਲਈ ਸੀਮੇਂਟ ਮਿਕਸ ਕਰਨ ਵਾਲੀ ਮਸ਼ੀਨ ਵਰਤੀਏ ਪਰ ਇਹ ਬਹੁਤ ਮੁਸ਼ਕਿਲ ਹੈ।

ਸ) ਢੇਰ ਉੱਤੇ ਇੰਨਾ ਕੁ ਪਾਣੀ ਛਿੜਕੋ ਕਿ ਉਹ ਸਲਾਭਿਆ ਜਿਹਾ ਹੋ ਜਾਵੇ ਪਰੰਤੂ ਗਿੱਲਾ ਨਹੀਂ ।

ਹ) ਮਿਕਸ ਕੀਤੇ ਹੋਏ ਢੇਰ ਦਾ ਇੱਕ ਫੁੱਟ ਉੱਚਾ ਅਤੇ 3 ਫੁੱਟ ਚੌੜਾ ਅਤੇ ਜਿੰਨਾ ਵੀ ਚਾਹੇ ਲੰਮਾ ਬੈਂਡ ਬਣਾਉ।

ਕ) ਹੁਣ ਔਰੋਗਰੀਨ ਫਸਲਾਂ ਦੇ ਦੋ ਕਿੱਲੋ ਬੀਜ ਲਉ ( ਦੋ ਦਲੇ ਬੀਜ 1 ਕਿੱਲੋ ਮੂੰਗੀ, ਚੋਲੇ, ਮਾਂਹ, ਗੁਆਰਾ, ਮਸਰ, ਦੇਸੀ ਛੋਲੇ ਆਦਿ। ਇੱਕ ਦਲੇ ਬੀਜ਼ 400 ਗ੍ਰਾਮ: ਜਿਵੇਂ ਕਿ ਬਾਜ਼ਰਾ, ਜਵਾਰ, ਕਣਕ, ਝੋਨਾ, ਰਾਗੀ ਅਦਿ। ਤੇਲ ਬੀਜ 400 ਗ੍ਰਾਮ: ਤਿਲ, ਸੂਰਜਮੁੱਖੀ, ਸਰੋਂ ਅਲਸੀ ਆਦਿ। ਇਹਨਾਂ ਬੀਜਾਂ ਵਿੱਚ ਸੌਂਫ, ਧਨੀਆ, ਮੇਥੇ ਅਤੇ ਮਿਰਚ ਦੇ 50-50 ਗ੍ਰਾਮ ਐਡ ਕਰ ਦਿਉ। ਹੁਣ ਇਹਨਾਂ ਸਾਰੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰ ਕੇ 2 ਤੋਂ 4 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖੋ। ਹੁਣ ਬੀਜਾਂ ਨੂੰ ਪਾਣੀ 'ਚੋਂ ਕੱਢ ਕੇ ਖੱਦਰ ਦੇ ਗੱਟੇ ਉਤੇ ਵਿਛਾ ਲਉ । ਹੁਣ ਬੀਜਾਂ ਉੱਤੇ ਪਾਥੀਆਂ ਜਾਂ ਲੱਕੜੀ ਦੀ 200 ਗ੍ਰਾਮ ਸਵਾਹ ਧੂੜੋ।

ਨੋਟ: ਸਾਰੇ ਦੇ ਸਾਰੇ ਬੀਜ ਕਿਸਾਨ ਦੀਆਂ ਆਪਣੀਆਂ ਫ਼ਸਲਾਂ ਦੇ ਹੋਣੇ ਚਾਹੀਦੇ ਹਨ। ਜੇਕਰ ਅਜਿਹਾ ਨਾ ਹੋਵੇ ਤਾਂ ਗੁਆਂਢੀ ਕਿਸਾਨ ਜਾਂ ਫਿਰ ਬਾਜ਼ਾਰ ਵਿੱਚੋਂ ਬੀਜ ਖਰੀਦੇ ਜਾ ਸਕਦੇ ਹਨ। ਇਹਨਾਂ ਦੀ ਕੀਮਤ 50 ਤੋਂ 100 ਕੁ ਰੁਪਏ ਹੋਵੇਗੀ।

ਖ) ਔਰੋਗਰੀਨ ਫਸਲਾਂ ਦੇ ਹਾਈਡ੍ਰੇਟਿਡ (ਸੁਕਾਏ) ਹੋਏ ਬੀਜ ਮਿਕਸਡ ਰੂੜੀ ਦੀ ਖਾਦ ਦੇ ਬਣਾਏ ਗਏ ਬੈਂਡ ਦੀ ਉਤਲੀ ਸਤ੍ਹਾ ਤੇ ਬਿਜਾਈ ਲਈ ਤਿਆਰ ਹਨ। ਬਿਜਾਈ ਉਪਰੰਤ ਬੈੱਡ ਪਾਣੀ ਛਿੜਕ ਕੇ ਬੈੱਡ ਉੱਤੇ ਤਿੰਨ ਇੰਚ ਮੋਟੀ ਪਰਾਲੀ ਜਾਂ ਕਿਸੇ ਹੋਰ ਬਾਇਉਮਾਸ ਨਾਲ ਢਕ ਦਿਉ।

ਗ) ਬੀਜਾਂ ਦੇ ਫੁਟਾਰੇ 'ਤੇ ਨਜ਼ਰ ਰੱਖੋ। ਜਦੋਂ ਜਿਅਦਾਤਰ ਬੀਜ ਉੱਗ ਜਾਣ ਤਾਂ ਬੈੱਡ ਦੀ ਸਤ੍ਹਾ ਤੋਂ ਪਰਾਲੀ ਹਟਾ ਕੇ ਇਸ ਨੂੰ ਬੈਂਡ ਦੀਆਂ ਚਾਰੇ ਸਾਈਡਾਂ 'ਤੇ ਵਿਛਾ ਦਿਉ ਤਾਂ ਕਿ ਬੈੱਡ ਵਿੱਚ ਲੋੜੀਂਦੀ ਨਮੀ ਬਣੀ ਰਹੇ।

16 / 51
Previous
Next