ਘ) ਬੈੱਡ 'ਤੇ ਉੱਗੀਆਂ ਔਰੋਗਰੀਨ ਫ਼ਸਲਾਂ ਨੂੰ 25 ਦਿਨਾਂ ਤੱਕ ਵਧਣ ਦਿਉ। ਉਪਰੰਤ ਬੂਟਿਆਂ ਨੂੰ ਜੜ੍ਹਾਂ ਸਮੇਤ ਉਖਾੜ ਕੇ ਉਹਨਾਂ ਦੇ ਛੋਟ-ਛੋਟੇ ਟੁਕੜੇ ਕਰਕੇ ਵਾਪਸ ਬੈਂਡ ਵਿੱਚ ਮਿਕਸ ਕਰ ਦਿਉ। ਹੁਣ ਦੁਬਾਰਾ ਬੈਂਡ ਬਣਾਉ ਅਤੇ ਉਸਨੂੰ ਇੱਕ ਵਾਰ ਫਿਰ ਪਰਾਲੀ ਨਾਲ ਢਕ ਦਿਉ। 10 ਦਿਨਾਂ ਬਾਅਦ ਕੰਪੋਸਟ ਵਰਤੋਂ ਲਈ ਤਿਆਰ ਹੈ।
ਨੋਟ: ਢਕਿਆ ਹੋਇਆ ਅਤੇ ਨਮੀ ਭਰਪੂਰ ਬੈੱਡ ਬਿਨਾਂ ਅਪਣੀ ਗੁਣਵੱਤਾ ਗਵਾਏ ਇੱਕ ਮਹੀਨੇ ਤੱਕ ਇਸਤੇਮਾਲ ਕਰਨ ਯੋਗ ਰਹਿੰਦਾ ਹੈ।
ਞ) ਪ੍ਰਾਪਤ ਲਿਵਿੰਗ ਐਫ ਵਾਈ ਐਮ 2 ਏਕੜ ਖੇਤ ਲਈ ਕਾਫੀ ਹੈ।
ਨੋਟ: ਇਸ ਢੰਗ ਨਾਲ ਤਿਆਰ ਕੀਤੀ ਗਈ ਕੰਪੋਸਟ ਵਿੱਚ ਸਧਾਰਣ ਰੂੜੀ ਦੇ ਮੁਕਾਬਲੇ ਖੇਤੀ ਵਿੱਚ ਲਾਭਕਾਰੀ ਸੂਖਮ ਜੀਵਾਣੂਆਂ ਦੀ ਸੰਖਿਆ ਵਿੱਚ 10 ਤੋਂ 100 ਗੁਣਾਂ ਜਿਆਦਾ ਹੁੰਦੀ ਹੈ । ਇਸ ਪ੍ਰਕਾਰ ਅਸੀਂ ਰੂੜੀ ਦੀ ਖਾਦ ਨੂੰ 10 ਤੋਂ 100 ਗੁਣਾ ਵਧੇਰੇ ਗੁਣਵੱਤਾ ਵਾਲੀ ਬਣਾ ਸਕਦੇ ਹਾਂ।
ਚ) ਸਿੰਜਾਈ ਤੋਂ ਤੁਰੰਤ ਪਹਿਲਾਂ ਖੇਤ ਵਿੱਚ ਪ੍ਰਤੀ ਏਕੜ ਪ੍ਰਤੀ ਫ਼ਸਲ 2 ਕੁਇੰਟਲ ਲਿਵਿੰਗ ਐਫ ਵਾਈ ਐਮ ਦਾ ਛਿੱਟਾ ਦਿਉ। ਧਿਆਨ ਰਹੇ ਇਸਦੀ ਵਰਤੋਂ ਉਦੋਂ ਹੀ ਕਰੋ ਜਦੋਂ ਖੇਤ ਵਿੱਚ ਫ਼ਸਲ ਘੱਟੋ-ਘੱਟ 6-8 ਇੰਚ ਦੀ ਹੋਵੇ ਤਾਂ ਕਿ ਇਸ ਵਿਚਲੇ ਜੀਵਾਣੂ ਜ਼ਿੰਦਾ ਰਹਿ ਸਕਣ। ਖੇਤ ਦੀ ਤਿਆਰੀ ਸਮੇਂ ਵੀ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ।
ਅਪੈਂਡਿਕਸ 4
ਸੀਡ ਪ੍ਰਾਈਮਿੰਗ (ਬੀਜ਼ ਨੂੰ ਬਿਜਾਈ ਲਈ ਤਿਆਰ ਕਰਨਾਂ)
ੳ) ਕੱਪੜੇ ਨਾਲ ਪੁਣਿਆ ਹੋਇਆ 100 ਲਿਟਰ ਜੀਵ ਅੰਮ੍ਰਿਤ ਲਉ।
ਅ) ਲਗਪਗ 5 ਕਿੱਲੋ ਚੂਨੇ ਦਾ ਪ੍ਰਬੰਧ ਕਰੋ ਅਤੇ ਇਸ ਦੀ ਪੋਟਲੀ ਬੰਨ੍ਹ ਲਉ। ਇਸ ਪੋਟਲੀ ਨੂੰ ਲਗਪਗ ਇੱਕ ਘੰਟੇ ਲਈ ਜੀਵ ਅੰਮ੍ਰਿਤ ਵਾਲੇ ਬਰਤਨ ਵਿੱਚ ਡੁਬੋ ਕੇ ਰੱਖੋ। ਉਪਰੰਤ ਪੋਟਲੀ ਨੂੰ ਜੀਵ ਅੰਮ੍ਰਿਤ ਵਿੱਚ ਨਿਚੋੜ ਦਿਉ। ਉਪਰੰਤ ਪੋਟਲੀ 'ਚ ਬਚੇ ਮਾਦੇ ਨੂੰ ਸੁੱਟ ਦਿਉ।
ੲ) ਹੁਣ ਲੋੜੀਂਦੀ ਮਾਤਰਾ ਵਿੱਚ ਬੀਜ ਲਉ ਅਤੇ ਉਹਨਾਂ ਨੂੰ ਉਪਰਕੋਤ ਘੋਲ ਵਿੱਚ ਭਿਉਂ ਦਿਉ। ਇਹ ਬਹੁਤ ਅਹਿਮ ਹੈ ਕਿ ਕਿਹੜਾ ਬੀਜ ਕਿੰਨੇ ਘੰਟਿਆਂ ਲਈ ਭਿਉਂਤਾ ਜਾਵੇ। ਹੇਠਾਂ ਪ੍ਰਯੋਗ ਵਿੱਚ ਭਾਗੀਦਾਰ ਕਿਸਾਨਾਂ ਵੱਲੋਂ ਵਰਤੇ ਜਾਣ ਵਾਲੇ ਕੁੱਝ ਬੀਜਾਂ ਨੂੰ ਭਿਉਂਣ ਦੇ ਘੰਟੇ ਦੱਸੇ ਗਏ ਹਨ।
ਵੱਖ-ਵੱਖ ਫ਼ਸਲਾਂ ਦੇ ਬੀਜਾਂ ਨੂੰ ਪਾਣੀ 'ਚ ਭਿਉਂ ਕੇ ਰੱਖਣ ਦਾ ਸਮਾਂ:
ਝੋਨਾ-14 ਘੰਟੇ, ਕਣਕ-6 ਘੰਟੇ, ਨਰਮਾ-6 ਘੰਟੇ, ਛੋਲੇ-4 ਘੰਟੇ, ਜਵਾਰ-5 ਘੰਟੇ, ਬਾਜ਼ਰਾ-5 ਘੰਟੇ, ਮੂੰਗੀ ਅਤੇ ਮਾਂਹ-3 ਘੰਟੇ
ਬਹੁਤ ਮਹੱਤਵਪੂਰਨ: ਕਣਕ ਅਤੇ ਝੋਨੇ ਨੂੰ ਛੱਡ ਕੇ ਜਿਆਦਾਤਰ ਫ਼ਸਲਾਂ ਲਈ ਸੀਡ ਪ੍ਰਾਈਮਿੰਗ ਦੀ ਸ਼ੁਰੂਆਤ ਸਵੇਰੇ ਵੇਲੇ ਪਰੰਤੂ ਬਹੁਤ ਜਲਦੀ ਹੀ ਕਰਨੀ ਚਾਹੀਦੀ ਹੈ । ਸੀਡ ਪ੍ਰਾਈਮਿੰਗ ਉਪਰੰਤ 12 ਘੰਟਿਆਂ ਦੇ ਵਿਚ-ਵਿੱਚ ਬਿਜਾਈ ਕਰਨੀ ਜ਼ਰੂਰੀ ਹੈ।
The method is based on the publication of Harris D.. et.al. 1999. Experimental Agriculture 35:15-29; Musa, A.M. et al. 2001. Experimental Agriculture 37:509-521.