ਅਪੈਂਡਿਕਸ 5
ਬੀਜਾਂ ਦਾ ਜ਼ਰਮੀਨੇਸ਼ਨ ਟੈਸਟ:
ੳ) 1000 ਬੀਜ ਲਉ
ਅ) ਉਹਨਾਂ ਨੂੰ 4 ਘੰਟਿਆਂ ਲਈ ਪਾਣੀ 'ਚ ਭਿਉਂ ਕੇ ਰੱਖੋ ( ਝੋਨੇ ਦੇ ਮਾਮਲੇ ਅਜਿਹਾ 20 ਘੰਟਿਆਂ ਲਈ ਕਰੋ) ।
ੲ) ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢਣ ਉਪਰੰਤ ਅਖ਼ਬਾਰੀ ਕਾਗਜ਼ ਦੇ ਸਿਰੇ ਵਾਲੇ ਹਿੱਸੇ 'ਤੇ ਰੱਖ ਕੇ ਬੀਜਾਂ ਨੂੰ ਕਾਗਜ਼ ਵਿੱਚ ਟਿਊਬ ਦੀ ਸ਼ਕਲ ਵਿੱਚ ਲਪੇਟੋ।
ਸ) ਹਣ ਇਸ ਟਿਊਬ ਨੂੰ ਮੋੜੋ ਅਤੇ ਪੋਲੀਥੀਨ ਦੇ ਲਿਫ਼ਾਫੇ ਵਿੱਚ ਪਾ ਦਿਉ।
ਹ) ਲਿਫ਼ਾਫੇ ਵਿੱਚ ਥੋੜਾ ਪਾਣੀ ਪਾਉ ਅਤੇ ਕੁੱਝ ਮਿਨਟਾ ਬਾਅਦ ਪਾਣੀ ਡੋਲ੍ਹ ਦਿਉ।
ਕ) 30 ਮਿਨਟਾਂ ਬਾਅਦ ਇੱਕ ਵਾਰ ਫਿਰ ਵਾਧੂ ਡੋਲ੍ਹ ਦਿਉ।
ਖ) ਹੁਣ ਪੋਲੀਥੀਨ ਦੇ ਲਿਫ਼ਾਫੇ ਨੂੰ 4 ਦਿਨਾਂ ਲਈ ਇੱਕ ਕਮਰੇ 'ਚ ਰੱਖੋ। ਗਰਮੀਆਂ ਵਿੱਚ ਅਜਿਹਾ 4 ਦਿਨਾਂ ਲਈ ਅਤੇ ਸਰਦੀਆਂ ਵਿੱਚ 7 ਦਿਨਾਂ ਲਈ ਕਰੋ।
ਗ) ਹੁਣ ਕਾਗਜ਼ ਵਿੱਚ ਲਪੇਟੇ ਬੀਜਾਂ ਨੂੰ ਲਿਫ਼ਾਫੇ 'ਚੋਂ ਬਾਹਰ ਕੱਢੋ ਅਤੇ ਕਾਗਜ਼ ਨੂੰ ਖੋਲ੍ਹ ਦਿਉ।
ਘ) ਹੁਣ ਪੁੰਗਰੇ ਹੋਏ ਕੁੱਲ੍ਹ ਬੀਜਾਂ ਦੀ ਗਿਣਤੀ ਕਰਕੇ ਫੀਲਡ ਬੁੱਕ ਵਿੱਚ ਦਰਜ਼ ਕਰੋ। ਹੁਣ ਕੁੱਲ੍ਹ ਪੁੰਗਰੇ ਬੀਜਾਂ ਦੀ ਪ੍ਰਸੈਂਟੇਜ਼ ਕੱਢ ਲਉ।
ਅਪੈਂਡਿਕਸ 6
ਬਾਇਉਹਰਬੀਸਾਈਡ ਵਜੋਂ ਪਸ਼ੂ-ਮੂਤਰ ਅਤੇ ਦੇਸੀ ਸਾਬੁਨ ਦਾ ਘੋਲ
ੳ) ਮਿੱਟੀ ਅਤੇ ਗੋਬਰ ਰਹਿਤ ਇੱਕ ਹਫ਼ਤਾ ਪੁਰਾਣਾ 40 ਲਿਟਰ ਪਸ਼ੂ ਮੂਤਰ ਜੁਟਾਉ।
ਅ) 250 ਗ੍ਰਾਮ ਦੇਸੀ ਸਾਬੁਨ ਲੈ ਕੇ ਕੱਦੂਕਸ ਕਰ ਲਉ।
ੲ) ਕੱਦੂਕਸ ਕੀਤੀ ਹੋਈ ਸਾਬੁਨ ਨੂੰ ਦੋ ਲਿਟਰ ਕੋਸੇ ਪਾਣੀ ਵਿੱਚ ਪੂਰੀ ਤਰ੍ਹਾਂ ਘੋਲ ਲਉ। ਹੁਣ ਇਸ ਘੋਲ ਨੂੰ 40 ਲਿਟਰ ਚੰਗੀ ਤਰ੍ਹਾਂ ਮਿਕਸ ਕਰ ਦਿਉ ਘੋਲ ਨੂੰ ਪੁਣ ਕੇ ਇੱਕ ਏਕੜ ਵਿੱਚ ਛਿੜਕ ਦਿਉ।
ਬਾਇਉਹਰਬੀਸਾਈਡ ਦਾ ਛਿੜਕਾਅ ਖਾਲੀ ਖੇਤ ਵਿੱਚ ਉੱਗੇ ਹੋਏ ਨਦੀਨਾਂ 'ਤੇ ਹੀ ਕਰੋ। ਇਹ ਫਸਲ ਅਤੇ ਨਦੀਨਾਂ ਵਿੱਚ ਕੋਈ ਫ਼ਰਕ ਨਹੀਂ ਕਰਦਾ। ਜੇਕਰ ਫ਼ਸਲ ਵਿੱਚ ਉੱਗੇ ਨਦੀਨਾਂ 'ਤੇ ਇਸਦਾ ਛਿੜਕਾਅ ਕਰਨਾ ਹੋਵੇ ਤਾਂ ਸਪ੍ਰੇਅ ਪੰਪ ਦੀ ਨੋਜ਼ਲ 'ਤੇ ਨਜ਼ਲ ਕੈਂਪ ਲਾ ਕੇ ਨੋਜ਼ਲ ਨੂੰ ਨੀਵਾਂ ਰੱਖਦੇ ਹੋਏ ਛਿੜਕਾਅ ਕਰ ਸਕਦੇ ਹੋ। ਇਸ ਵਾਸਤੇ ਇਹ ਜ਼ਰੂਰੀ ਹੈ ਕਿ ਖੇਤ ਵਿੱਚ ਫ਼ਸਲ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿਚਲਾ ਫਾਸਲਾ 30 ਸੈਂਟੀਮੀਟਰ ਤੋਂ ਘੱਟ ਨਾ ਹੋਵੇ।
ਇੰਦਰਜੀਤ ਸਿੰਘ ਸਹੋਲੀ ਦੁਆਰਾ ਤਿਆਰ ਕੀਤਾ ਗਿਆ ਬਾਇਉਹਰਬੀਸਾਈਡ:
ਇੱਕ ਸਪ੍ਰੇਅ ਪੰਪ ਵਿੱਚ 15 ਲਿਟਰ ਪਸ਼ੂ ਮੂਤਰ ਭਰ ਲਉ, ਹੁਣ ਇਸ ਵਿੱਚ 10 ਗ੍ਰਾਮ ਸਰਫ ਅਤੇ 2 ਅੰਡੇ ਫੈਂਟ ਕੇ ਪਾ ਦਿਉ। ਉੱਚਕੋਟੀ ਦਾ ਬਾਇਉਹਰਬੀਸਾਈਡ ਤਿਆਰ ਹੈ।