Back ArrowLogo
Info
Profile

ਬਾਇਉਹਰਬੀਸਾਈਡ ਦਾ ਛਿੜਕਾਅ ਖਾਲੀ ਖੇਤ ਵਿੱਚ ਉੱਗੇ ਹੋਏ ਨਦੀਨਾਂ 'ਤੇ ਹੀ ਕਰੋ। ਇਹ ਫ਼ਸਲ ਅਤੇ ਨਦੀਨਾਂ ਵਿੱਚ ਕੋਈ ਫ਼ਰਕ ਨਹੀਂ ਕਰਦਾ । ਜੇਕਰ ਫ਼ਸਲ ਵਿੱਚ ਉੱਗੇ ਨਦੀਨਾਂ 'ਤੇ ਇਸਦਾ ਛਿੜਕਾਅ ਕਰਨਾ ਹੋਵੇ ਤਾਂ ਸਪ੍ਰੇਅ ਪੰਪ ਦੀ ਨੋਜ਼ਲ 'ਤੇ ਨੋਜ਼ਲ ਕੈਂਪ ਲਾ ਕੇ ਨੋਜ਼ਲ ਨੂੰ ਨੀਵਾਂ ਰੱਖਦੇ ਹੋਏ ਛਿੜਕਾਅ ਕਰ ਸਕਦੇ ਹੋ । ਇਸ ਵਾਸਤੇ ਇਹ ਜ਼ਰੂਰੀ ਹੈ ਕਿ ਖੇਤ ਵਿੱਚ ਫ਼ਸਲ ਦੀ ਇੱਕ ਲਾਈਨ ਤੋਂ ਦੂਜੀ ਲਾਈਨ ਵਿਚਲਾ ਫਾਸਲਾ 30 ਸੈਂਟੀਮੀਟਰ ਤੋਂ ਘੱਟ ਨਾ ਹੋਵੇ।

* ਇਹ ਇੱਕ ਨਿਵੇਕਲਾ ਪ੍ਰਯੋਗ ਹੈ ਆਸ ਹੈ ਇਸ ਨਾਲ ਜ਼ਹਿਰੀਲੇ ਕੈਮੀਕਲਾਂ ਤੋਂ ਬਿਨਾਂ ਹੀ ਨਦੀਨਾਂ ਦਾ ਬੰਦੋਬਸਤ ਕੀਤਾ ਜਾ ਸਕੇਗਾ।

 

ਅਪੈਂਡਿਕਸ 7

ਖਲ੍ਹ ਨੂੰ ਜਿਉਂਦੀ ਖਲ੍ਹ 'ਬਦਲਣ ਦਾ ਤਰੀਕਾ

ੳ) ਇੱਕ ਵੱਡੇ ਭਾਂਡੇ ਵਿੱਚ 3-ਤੋਂ 7 ਦਿਨ ਪੁਰਾਣਾ 100 ਲਿਟਰ ਗੁੜਜਲ ਅੰਮ੍ਰਿਤ ਲਉ।

ਅ) ਇਸ ਵਿੱਚ ਤੇਲ ਦੀ ਕੋਈ ਵੀ ਖਲ੍ਹ (ਅਰਿੰਡ ਦੀ ਖਲ੍ਹ ਸਸਤੀ ਮਿਲਦੀ ਹੈ) ਪਾ ਕੇ ਰਾਤ ਭਰ ਭਿਉਂ ਕੇ ਰੱਖੋ।

ੲ) ਹੁਣ ਭਿੱਜੀ ਹੋਈ ਖਲ੍ਹ ਨੂੰ ਇੱਕ ਵੱਡੀ ਤ੍ਰਿਪਾਲ 'ਤੇ ਢੇਰੀ ਕਰ ਕੇ ਇਸਨੂੰ ਪਰਾਲੀ ਜਾਂ ਕਿਸੇ ਹੋਰ ਬਾਇਉਮਾਸ ਨਾਲ ਢਕ ਦਿਉ।

ਸ) ਹੁਣ ਖਲ੍ਹ ਨੂੰ ਹੱਥਾਂ ਜਾਂ ਕਿਸੇ ਢੁਕਵੇਂ ਸੰਦ ਨਾਲ ਮਸਲੋ ਤਾਂ ਕਿ ਇਹ ਭੁਰਭੁਰੇ ਮਾਦੇ 'ਚ ਬਦਲ ਜਾਵੇ ।

ਹ) ਹੁਣ ਇਸ ਪਾਊਡਰੀ ਮਟੀਰੀਅਲ ਨੂੰ ਇੱਕ ਏਕੜ ਖੇਤ ਵਿੱਚ ਬਿਖਰਾ ਦਿਉ।

 

ਅਪੈਂਡਿਕਸ 8

ਝੋਨੇ ਨੂੰ ਪਾਟਾ ਲਾਉਣ ਦਾ ਤਰੀਕਾ:

ਝੋਨੇ ਦੇ ਪੌਦਿਆਂ ਦੀਆਂ ਸਖਾਵਾਂ ਵਧਾਉਣ ਦਾ ਇਹ ਇੱਕ ਨਵੀਂ ਪਹੁੰਚ ਹੈ। ਇਸ ਦੀ ਖੋਜ਼ ਸਿਰਸਾ ਜ਼ਿਲ੍ਹੇ ਦੇ ਪਿੰਡ ਥੇੜ੍ਹੀ ਬਾਬਾ ਸਾਵਨ ਸਿੰਘ ਦੇ ਕਿਸਾਨ ਸ. ਹਰਪਾਲ ਸਿੰਘ (ਮੋਬਾ. 095501-01355) ਨੇ ਕੀਤੀ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਤਰੀਕਾ ਵਰਤ ਰਹੇ ਹਨ।

ੳ) 12 ਫੁੱਟ ਲੰਬੀ, 4 ਇੰਚ ਚੌੜੀ ਅਤੇ 2 ਇੰਚ ਉੱਚੀ ਚੌਰਸ ਖੋਖਲੀ ਪਾਈਪ ਦਾ ਇੱਕ ਢੁਕਵਾਂ ਪਾਟਾ ਬਣਾਉ। ਪਾਟੇ ਦੇ ਸੈਂਟਰ ਤੋਂ ਬਰਾਬਰ ਦੂਰੀ 'ਤੇ ਦੋਹੇਂ ਪਾਸੇ ਦੇ ਹੱਕਾਂ ਲੱਗੀਆਂ ਹੋਣ ਤਾਂ ਕਿ ਉਹਨਾਂ ਵਿੱਚ ਰੱਸੀ ਬੰਨ੍ਹ ਕੇ ਪਾਟਾ ਖਿੱਚਿਆ ਜਾ ਸਕੇ ।

ਅ) ਪਾਟਾ ਦੋ ਬੰਦਿਆਂ ਦੁਆਰਾ ਹੱਥੀਂ ਖਿੱਚਿਆ ਜਾਵੇਗਾ। ਦੋ ਬੰਦੇ ਇੱਕ ਦਿਨ ਵਿੱਚ 4 ਏਕੜ ਪਾਟਾ ਲਾ ਸਕਦੇ ਹਨ।

ੲ) ਪਾਟਾ ਲਾਉਣ ਤੋਂ ਪਹਿਲਾਂ ਸਵੇਰੇ ਝੋਨੇ ਦੀ ਸਿੰਜਾਈ ਕਰ ਦਿਉ ਜਦੋਂ ਖੇਤ ਵਿੱਚ ਪਾਣੀ ਦਾ ਪੱਧਰ 1 ਇੰਚ ਤੱਕ ਰਹਿ ਜਾਵੇ ਤਾਂ ਤਾਂ ਪਾਟਾ ਲਾਉ ਪਾਟਾ ਲਾਉਣ ਉਪਰੰਤ ਪਾਣੀ ਨੂੰ ਖੇਤ ਚੋਂ ਬਾਹਰ ਕੱਢ ਦਿਉ।

ਨੋਟ: ਪਾਟਾ ਲਾਉਣ ਤੋਂ 24 ਘੰਟੇ ਬਾਅਦ ਝੋਨਾ ਮੁੜ ਖੜਾ ਹੋ ਜਾਵੇਗਾ ਪਰੰਤੂ ਨਦੀਨ ਨੁਕਸਾਨੇ ਜਾਣਗੇ। ਇਸਦੇ ਨਾਲ ਹੀ ਪਾਟਾ ਲਾਉਣ ਨਾਲ ਝੋਨੇ ਦੇ ਫੁਟਾਰੇ ਵਿੱਚ ਵੀ ਵਾਧਾ ਹੁੰਦਾ ਹੈ ।

ਸ) ਝੋਨੇ ਨੂੰ ਘੱਟੋ-ਘੱਟ ਤਿੰਨ ਵਾਰ ਪਾਟਾ ਲਾਉ ਪਾਟਾ 20, 35 ਅਤੇ 50 ਦਿਨਾਂ ਦੀ ਉਮਰ 'ਤੇ ਲਾਉ । ਧਿਆਨ

19 / 51
Previous
Next