Back ArrowLogo
Info
Profile

ਰਹੇ ਪਾਟਾ ਫਲਾਵਰਿੰਗ ਅਤੇ ਬਘੋਲੇ ਦੀ ਸਟੇਜ ਤੋਂ ਪਹਿਲਾਂ ਹੀ ਲਾਉਣਾ ਹੈ।

ਮਹੱਤਵਪੂਰਨ ਜਦੋਂ ਝੋਨੇ ਦੀ ਫ਼ਸਲ ਬਘੋਲੇ 'ਤੇ ਹੋਵੇ ਉਦੋਂ ਪਾਟਾ ਨਹੀਂ ਲਾਇਆ ਜਾਵੇਗਾ।

 

ਅਪੈਂਡਿਕਸ 9

ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ:

ੳ) 60 ਕਿੱਲੋ ਤਾਜ਼ਾ ਗੋਬਰ ਲਉ।

ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ੍ਹਾਂ ਮਿਕਸ ਕਰੋ।

ੲ) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ।

ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰ ਡੇਢ ਸੌ ਲਿਟਰ ਪਾਣੀ ਪਾਉ।

ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗੀ ਤਰ੍ਹਾਂ ਮਿਕਸ ਕਰੋ।

ਕ) ਤੀਜੇ ਦਿਨ ਮਿਸ਼ਰਣ ਵਰਤੋਂ ਲਈ ਤਿਆਰ ਹੈ। ਇਹ ਫ਼ਸਲ ਦੀ ਵਧੀਆ ਗਰੋਥ ਕਰਵਾਉਣ ਲਈ ਜਾਣਿਆ ਜਾਂਦਾ ਹੈ।

ਨੋਟ: ਧਿਆਨ ਰਹੇ ਇਸ ਮਿਸ਼ਰਣ ਨੂੰ ਛਾਂ ਵਿੱਚ ਰੱਖਣਾ ਹੈ। ਅਤੇ ਦਿਨ ਵਿੱਚ 2-3 ਵਾਰ 10-10 ਮਿਨਟ ਤੱਕ ਲੱਕੜੀ ਨਾਲ ਸਿੱਧੇ ਹੱਥ ਹਿਲਾਉਣਾ ਹੈ।

* ਇਹ ਸ਼੍ਰੀ ਸੁਰੇਸ਼ ਦੇਸਾਈ ਜੀ ਦੀ ਖੋਜ਼ ਹੈ ਅਤੇ ਹੁਣ ਤੱਕ ਜਿੱਥੇ ਵੀ ਗੁੜਜਲ ਅੰਮ੍ਰਿਤ ਵਰਤਿਆ ਗਿਆ ਹੈ ਉਥੇ ਫ਼ਸਲ ਦੀ ਗਰੋਥ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ।

It is a good case for researchers to understand mechanism of action.

 

ਅਪੈਂਡਿਕਸ 10

ਪਾਥੀਆਂ ਦੇ ਪਾਣੀ ਦਾ ਘੋਲ (ਜਿਬਰੈਲਕ ਐਸਿਡ)

ਲੋੜੀਂਦਾ ਸਮਾਨ :

ਇੱਕ ਸਾਲ ਪੁਰਾਣੀਆਂ ਪਾਥੀਆਂ-15 ਕਿੱਲੋ, ਪਾਣੀ-50 ਲਿਟਰ, ਪਲਾਸਟਿਕ ਦਾ ਡਰੰਮ-01

ਵਿਧੀ- 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾਕੇ ਕੇ 4 ਦਿਨਾਂ ਲਈ ਢਕ ਕੇ ਛਾਂਵੇਂ ਰੱਖ ਦਿਓ। ਘੋਲ ਤਿਆਰ ਹੈ ।

ਨੋਟ: ਪਾਥੀਆਂ ਪਾਣੀ ਵਿੱਚ ਡੁੱਬ ਜਾਣ ਇਹ ਯਕੀਨੀ ਬਣਾਉਣ ਲਈ ਪਾਥੀਆਂ ਉੱਪਰ ਕੁੱਝ ਵਜ਼ਨ ਰੱਖ ਦਿਉ।

ਵਰਤਣ ਦਾ ਢੰਗ- ਡਰੰਮ ਵਿਚਲੇ ਪਾਣੀ ਨੂੰ ਪਾਥੀਆਂ ਤੋਂ ਅਲਗ ਕਰ ਲਓ ਅਤੇ ਲੋੜ ਅਨੁਸਾਰ ਪ੍ਰਤੀ ਪੰਪ 2 ਲਿਟਰ ਦੇ ਹਿਸਾਬ ਨਾਲ ਫ਼ਸਲ 'ਤੇ ਛਿੜਕੇ।

ਨੋਟ: ਪਾਥੀਆਂ ਨੂੰ ਸੁਕਾ ਕੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ।

* ਕਿਸਾਨਾਂ ਨੂੰ ਇਹ ਤਰੀਕਾ ਬੇਲਗਾਉਂ ਕਰਨਾਟਕ ਦੇ ਕਿਸਾਨ ਸ਼੍ਰੀ ਸੁਰੇਸ਼ ਦੇਸਾਈ ( ਮੋਬਾ. 09480448256) ਨੇ ਸੰਨ 2009 ਆਪਣੀ ਪੰਜਾਬ ਫੇਰੀ ਦੌਰਾਨ ਦੱਸਿਆ ਸੀ।

 

ਅਪੈਂਡਿਕਸ 11

ਕੀਟ ਪ੍ਰਬੰਧਨ ਲਈ ਖੱਟੀ ਲੱਸੀ ਤਿਆਰ ਕਰਨ ਦਾ ਤਰੀਕਾ

ੳ) 5 ਲਿਟਰ ਦੁੱਧ ਨੂੰ ਉਬਾਲ ਕੇ ਠੰਡਾ ਕਰੋ

20 / 51
Previous
Next