ਅ) ਦੁੱਧ ਵਿੱਚ ਚੰਗੀ ਗੁਣਵੱਤਾ ਦਾ 20 ਗ੍ਰਾਮ ਦਹੀਂ ਮਿਲਾ ਕੇ ਦਹੀਂ ਬਣਨ ਲਈ ਰੱਖ ਦਿਉ।
ੲ) ਹੁਣ ਦਹੀ ਤੋਂ 10 ਲਿਟਰ ਲੱਸੀ ਬਣਾ ਲਉ। ਲੱਸੀ ਨੂੰ ਇੱਕ ਹਫ਼ਤੇ ਲਈ ਪਲਾਸਟਿਕ ਦੇ ਇੱਕ ਬਰਤਨ ਵਿੱਚ ਭਰ ਕੇ ਰੱਖ। ਇੱਕ ਹਫ਼ਤੇ ਬਾਅਦ ਲੱਸੀ ਵਿੱਚ ਇੱਕ ਫੁੱਟ ਲੰਬੀ ਤਾਂਬੇ ਦੀ ਪੱਟੀ ਜਾਂ ਇੱਕ ਮੀਟਰ ਲੰਬੀ ਮੁਲੰਮਾ ਰਹਿਤ ਤਾਂਬੇ ਦੀ ਤਾਰ ਦਾ ਗੋਲਾ ਪਾਉ । ਇਸ ਘੋਲ ਨੂੰ 5-7 ਦਿਨ ਇਸੇ ਤਰਾਂ ਰੱਖੋ।
ਸ) ਲੱਸੀ ਹਰੀ ਭਾਅ ਮਾਰਦੇ ਨੀਲੇ ਰੰਗ ਦੀ ਹੋ ਜਾਵੇਗੀ ਅਤੇ ਹੋਣ ਇਹ ਵਰਤੋਂ ਲਈ ਤਿਆਰ ਹੈ।
* ਦੇਸ ਭਰ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਕੀਟ ਕੰਟਰੋਲ ਕਰਨ ਦਾ ਇਹ ਇੱਕ ਜਾਣਾ- ਪਛਾਣਿਆ ਜੈਵਿਕ ਤਰੀਕਾ ਹੇ। ਇਹ www.sristi.org ਨਾਮਕ ਵੈੱਬਸਾਈਟ 'ਤੇ ਵੀ ਦਰਜ਼ ਹੈ ਅਤੇ ਅਜਿਹੇ ਹੀ ਰਵਾਇਤੀ ਗਿਆਨ ਨਾਲ ਭਰਪੂਰ ਅਜਿਹੀ ਹੋਰ ਵੀ ਜਾਣਕਾਰੀ ਇਸ ਵੈੱਬਸਾਈਟ 'ਤੇ ਮਿਲਦੀ ਹੈ।
ਅਪੈਂਡਿਕਸ 12
ਜੈਵਿਕ ਘੋਲ/ਰਸ ਬਣਾਉਣ ਦਾ ਤਰੀਕਾ:
1. ਹੇਠ ਲਿਖੇ ਪੌਦਿਆਂ ਦੇ 10 ਕਿੱਲੋ ਪੱਤੇ ਅਤੇ ਕਰੂੰਬਲਾਂ ਦਾ ਪ੍ਰਬੰਧ ਕਰੋ:
(ੳ) ਦੇਸੀ ਅੱਕ, (ਅ) ਧਤੂਰਾ, (ੲ) ਅਰਿੰਡ, (ਸ) ਨਿੰਮ੍ਹ, (ਹ) ਗਾਜ਼ਰ ਬੂਟੀ/ਕਾਂਗਰਸ ਘਾਹ, (ਕ) ਬਾਰਾਂਮਾਸੀ, (ਖ) ਕਨੇਰ
2. ਪੱਤਿਆਂ ਅਤੇ ਕਰੂੰਬਲਾਂ ਨੂੰ ਅਲੱਗ-ਅਲੱਗ ਰੱਖ ਕੇ ਛਾਂਵੇ ਸੁਕਾ ਲਉ। ਇੱਕ ਸਮੇਂ ਇੱਕ ਹੀ ਕਿਸਮ ਦੇ ਸੁੱਕੇ ਮਾਦੇ ਨੂੰ ਮਿਕਸੀ ਨਾਲ ਗ੍ਰਾਂਈਡ ਕਰ ਲਉ।
3. ਸਾਰੇ ਮਟੀਰੀਅਲ ਨੂੰ ਇੱਕ-ਇੱਕ ਕਰਕੇ ਗ੍ਰਾਂਈਡ ਕਰੋ। ਵਨਸਪਤੀ ਪਾਊਡਰ ਨੂੰ ਭਵਿੱਖ ਵਿੱਚ ਇਸਤੇਮਾਲ ਲਈ ਕਿਸੇ ਖੁਸ਼ਕ ਥਾਂ 'ਤੇ ਸਟੋਰ ਕਰ ਲਉ। ਇਸ ਨੂੰ ਇੱਕ ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ।
4. 40 ਲਿਟਰ ਪਸ਼ੂ-ਮੂਤਰ ਵੀ ਅਲੱਗ ਤੋਂ 20-20 ਲਿਟਰ ਵਾਲੇ ਏਅਰ ਟਾਈਟ ਢੱਕਣ ਲੱਗੇ ਪਲਾਸਟਿਕ ਦੇ ਕੇਨਾਂ ਵਿੱਚ ਸਟੋਰ ਕਰ ਲਉ। ਧਿਆਨ ਰਹੇ ਪਸ਼ੂ-ਮੂਤਰ ਨੂੰ ਨੀਲੇ ਜਾਂ ਕਾਲੇ ਰੰਗ ਦੇ ਕੈਨਾਂ ਵਿੱਚ ਹੀ ਸਟੋਰ ਕਰੋ ਜਿਹੜੇ ਕਿ ਧੁੱਪ ਨੂੰ ਸਹਿ ਸਕਣ।
ਮਹੱਤਵਪੂਰਨ: ਪ੍ਰਯੋਗ 'ਚ ਸ਼ਾਮਿਲ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਮਾਰਚ ਤੋਂ ਜੂਨ ਮਹੀਨੇ ਦੌਰਾਨ ਉਪਰੋਕਤ ਸੂਚੀ ਵਿੱਚ ਦਿੱਤੇ ਵਨਸਪਤਿਕ ਮਾਦੇ ਤੋਂ ਪਾਊਡਰ ਬਣਾ ਕੇ ਸਟੋਰ ਕਰਕੇ ਰੱਖੇ ਤਾਂ ਕਿ ਲੋੜ ਪੈਣ 'ਤੇ ਇਸਦੀ ਵਰਤੋਂ ਕੀਤੀ ਜਾ ਸਕੇ ।
ਪੂਰੇ ਇੱਕ ਸਾਲ ਲਈ ਇੱਕ ਏਕੜ ਫਸਲ ਦੀ ਰੱਖਿਆ ਕਰਨ ਲਈ ਕਿਸਾਨ ਕੋਲ ਉਪ੍ਰੋਕਤ ਵਨਸਪਤੀਆਂ ਦਾ 4-4 ਕਿੱਲੋ ਪਾਊਡਰ ਅਤੇ ਇੰਨੀ ਹੀ ਮਾਤਰਾ ਵਿੱਚ ਨਿੰਮ ਅਤੇ ਅਰਿੰਡ ਦੋਹਾਂ ਤਰ੍ਹਾਂ ਦੀ ਖਲ੍ਹ ਭੰਡਾਰ ਕਰਨੀ ਲਾਜ਼ਮੀ ਹੈ। ਇਹ ਮਟੀਰੀਅਲ ਹਾੜੀ ਅਤੇ ਸਾਉਣੀ ਦੋਹਾਂ ਵਿੱਚ 2-2 ਸਪ੍ਰੇਆਂ ਲਈ ਕਾਫੀ ਹੈ।
ਸਪ੍ਰੇਅ ਤੋਂ ਇੱਕ ਦਿਨ ਪਹਿਲਾਂ :
1. 200 ਲਿਟਰ ਵਾਲੇ ਇੱਕ ਡਰੰਮ ਵਿੱਚ 20 ਲਿਟਰ ਪਸ਼ੂ-ਮੂਤਰ ਪਾਉ। ਹੁਣ ਉਸ ਵਿੱਚ 20 ਲਿਟਰ ਗਰਮ ਪਾਣੀ ਪਾਉ। ਉਪਰੰਤ ਡਰੰਮ ਵਿੱਚ ਹਰੇਕ ਵਨਸਪਤੀ ਦਾ 1 ਕਿੱਲੋ ਪਾਊਡਰ ਪਾਉ।
2. ਨਿੰਮ ਜਾਂ ਅਰਿੰਡ ਦੀ 2 ਕਿੱਲੋ ਖਲ੍ਹ ਲਉ ( ਇੱਕ ਹੀ ਪ੍ਰਕਾਰ ਦੀ ਖਲ੍ਹ ਕਾਫੀ ਹੈ) ਖਲ੍ਹ ਨੂੰ 4 ਘੰਟਿਆਂ ਲਈ 4 ਲਿਟਰ ਗਰਮ ਪਾਣੀ ਵਿੱਚ ਭਿਉਂ ਦਿਉ। ਇਹ ਫੁੱਲ ਜਾਵੇਗੀ। ਫੁੱਲੀ ਹੋਈ ਖਲ੍ਹ ਨੂੰ ਹੱਥਾਂ ਨਾਲ ਮਲ ਕੇ ਡਰੰਮ ਵਿਚਲੇ ਬਾਕੀ ਮਿਸ਼ਰਣ ਵਿੱਚ ਮਿਲਾ ਦਿਉ।