3. ਡਰੰਮ ਵਿਚਲੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਘੋਲੇ ਅਤੇ ਘੋਲ ਵਿੱਚ ਹੋਰ ਪਾਣੀ ਮਿਲਾ ਕੇ 100 ਲਿਟਰ ਤੱਕ ਲੈ ਜਾਉ।
4. ਮਿਸ਼ਰਣ ਨੂੰ ਰਾਤ ਭਰ ਇਸੇ ਤਰ੍ਹਾਂ ਰੱਖੋ । ਹੁਣ ਇਹ ਵਰਤੋਂ ਲਈ ਤਿਆਰ ਹੈ। ਕੀਟ ਪ੍ਰਬੰਧਨ ਲਈ ਇਸਦੀ ਵਰਤੋਂ ਕਰੋ।
5. ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ ਫ਼ਸਲ 'ਤੇ ਛਿੜਕਾਅ ਕਰੋ।
ਬਹੁਤ ਮਹੱਤਵਪੂਰਨ: ਇਹ ਇੱਕ ਚੰਗਾ ਕੀਟ ਨਾਸ਼ਕ ਹੈ ਅਤੇ ਹਰੇਕ ਜੈਵਿਕ ਕਿਸਾਨ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਫਿਰ ਵੀ ਫ਼ਸਲ 'ਤੇ ਕੀਟਾਂ ਦਾ ਹਮਲਾ ਹੋਵੇ ਤਾਂ ਕ੍ਰਿਪਾ ਕਰਕੇ ਗੁਰਪ੍ਰੀਤ ਦਬੜ੍ਹੀਖਾਨਾ ਨਾਲ ਸੰਪਰਕ ਕਰੋ।
ਅਪੈਂਡਿਕਸ 13
ਪਹਿਲੇ ਸਾਲ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਅਤੇ ਫ਼ਸਲ ਨੂੰ ਦਿੱਤੇ ਜਾਣ ਵਾਲੇ ਇਨਪੁਟਸ ਦੀ ਸੂਚੀ
(ਸ਼ੁਰੂਆਤ ਖੜੀ ਕਣਕ ਤੋਂ ਹੋਵੇਗੀ)
ਕਿਸੇ ਵੀ ਫ਼ਸਲ ਦੇ ਵਧੇਰੇ ਝਾੜ ਲਈ ਬਿਜਾਈ, ਸਿੰਜਾਈ ਅਤੇ ਫ਼ਸਲ ਸੁਰੱਖਿਆ ਲਈ ਸਮੇਂ ਸਿਰ ਕੰਮ ਕਰਨਾ ਬਹੁਤ ਮਹੱਤਵਪੂਰਨ ਹੈ। ਇਹ ਪੇਜ਼ ਇਸ ਮਾਮਲੇ ਵਿੱਚ ਕਿਸਾਨਾ ਦੀ ਸਹਾਇਤਾ ਲਈ ਤਿਆਰ ਕੀਤਾ ਗਿਆ ਹੈ ਤਾਂ ਕਿ ਉਹ ਸਮੇਂ ਸਿਰ ਸਾਰੇ ਕੰਮ ਕਰ ਸਕਣ।
1) ਫ਼ਰਵਰੀ-ਮਾਰਚ 'ਚ ਕਣਕ ਨੂੰ ਆਖਰੀ ਪਾਣੀ ਦੇਣ ਤੋਂ ਪਹਿਲਾਂ ਖੜੀ ਫ਼ਸਲ ਵਿੱਚ ਵਿਸ਼ੇਸ਼ ਔਰੋਗ੍ਰੀਨ ਬੀਜਾਂ ਦਾ ਛਿੱਟਾ ਦਿਉ।
2) ਅਪ੍ਰੈਲ/ਮਈ ਵਿੱਚ ਕੰਬਾਈਨ ਨਾਲ ਕਣਕ ਕੱਟ ਲਉ।
3) ਅਪ੍ਰੈਲ-ਮਈ ਵਿੱਚ ਪੀ ਏ ਯੂ ਦੁਆਰਾ ਸਰਵਉੱਤਮ ਘੋਸ਼ਿਤ ਕੀਤੀਆਂ ਗਈਆਂ ਵਰਾਇਟੀਆਂ ਚੋਂ ਨਰਮੇ, ਗੁਆਰ ਅਤੇ ਬਾਜ਼ਰੇ ਦੇ ਵਧੀਆ ਬੀਜ ਜੁਟਾ ਕੇ ਉਹਨਾਂ ਦਾ ਜ਼ਰਮੀਨੇਸ਼ਨ ਟੈਸਟ ਕਰੋ।
4) ਮਈ ਵਿੱਚ ਲਿਵਿੰਗ ਐੱਫ ਵਾਈ ਐਮ ਤਿਆਰ ਕਰੋ।
5) ਮਈ ਦੇ ਦੂਜੇ ਹਫ਼ਤੇ ਕਣਕ ਦੇ ਖੜੇ ਨਾੜ ਅਤੇ ਔਰੋਗ੍ਰੀਨ ਫ਼ਸਲਾਂ ਨੂੰ ਰੀਪਰ ਨਾਲ ਕੱਟ ਕੇ ਖੇਤੋਂ ਬਾਹਰ ਲੈ ਜਾਉ।
6) 10 ਮਈ ਨੂੰ ਖਾਲੀ ਖੇਤ ਵਿੱਚ ਉੱਗੇ ਹੋਏ ਨਦੀਨਾਂ 'ਤੇ ਬਾਇਉਹਰਬੀਸਾਈਡ ਦਾ ਛਿੜਕਾਅ ਕਰੋ।
10 ਤੋਂ 14 ਮਈ ਦੌਰਾਨ ਝੋਨੇ ਅਤੇ ਗੁਆਰੇ ਦੀ (ਅਲਗ-ਅਲਗ) ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਖੇਤ ਵਿੱਚ ਜਿਉਂਦੀ ਖਲ੍ਹ ਪਾਉ।
7) ਬੀਜਾਈ ਤੋਂ ਦੋ ਦਿਨ ਪਹਿਲਾਂ ਝੋਨੇ ਅਤੇ ਗੁਆਰੇ ਦੇ ਬੀਜਾਂ ਦੀ ਸੀਡ ਪ੍ਰਾਈਮਿੰਗ ਕਰ ਲਉ।
8) ਅੱਧ ਮਈ ਵਿੱਚ ਝੋਨੇ ਅਤੇ ਗੁਆਰੇ ਦੀ ਬਿਜਾਈ ਕਰ ਦਿਉ ਅਤੇ ਖੇਤ ਚੋਂ ਕੱਢੇ ਗਏ ਬਾਇਉਮਾਸ ਨਾਲ ਖੇਤ ਨੂੰ ਢਕ ਦਿਉ। ਜਿੱਥੋਂ ਤੱਕ ਸੰਭਵ ਹੋ ਸਕੇ ਹੈਪੀਸੀਡਰ ਨਾਲ ਹੀ ਬਿਜਾਈ ਕਰੋ ਤਾਂ ਕਿ ਖੇਤ ਵਿੱਚ ਬਾਇਉਮਾਸ ਨੂੰ ਸਰਫੇਸ ਮਲਚ ਵਜੋਂ ਵਰਤਿਆ ਜਾ ਸਕੇ। ਜੇਕਰ ਹੈਪੀਸੀਡਰ ਨਾਲ ਬਿਜਾਈ ਸੰਭਵ ਨਾ ਹੋਵੇ ਤਾਂ ਕੱਟੇ ਹੋਏ ਬਇਉਮਾਸ ਨੂੰ ਖੇਤੋਂ ਬਾਹਰ ਲੈ ਜਾਉ ਅਤੇ ਬਿਜਾਈ ਉਪਰੰਤ ਉਸੇ ਬਾਇਉਮਾਸ ਨਾਲ ਖੇਤ ਦੀ ਨੂੰ ਢਕ ਦਿਉ।
9) ਜੂਨ ਮਹੀਨੇ ਜਿਊਂਦੀ ਖਲ੍ਹ ਤਿਆਰ ਕਰੋ।
10) ਜੂਨ ਮਹੀਨੇ ਪਹਿਲੀ ਸਿੰਜਾਈ ਤੋਂ ਤੁਰੰਤ ਪਹਿਲਾਂ ਖੜੀ ਫ਼ਸਲ 'ਚ 2 ਕੁਇੰਟਲ ਜਿਊਂਦੀ ਰੂੜੀ ਪਾ ਦਿਉ ।