11) ਜੂਨ ਮਹੀਨੇ ਜਦੋਂ ਫ਼ਸਲ 20-30 ਦਿਨਾਂ ਦੀ ਹੋ ਜਾਵੇ ਤਾਂ ਫਸਲ ਨੂੰ ਪਹਿਲੇ ਪਾਣੀ ਨਾਲ ਗੁੜਜਲ ਅੰਮ੍ਰਿਤ ਦਿਉ।
12) ਜੂਨ-ਜੁਲਾਈ ਵਿੱਚ ਜਦੋਂ ਫ਼ਸਲ 40-50 ਦਿਨਾਂ ਦੀ ਹੋ ਜਾਵੇ ਤਾਂ ਫ਼ਸਲ 'ਤੇ ਪਾਥੀਆਂ ਦਾ ਪਾਣੀ ਛਿੜਕੋ।
13) ਜੂਨ-ਜੁਲਾਈ ਦੌਰਾਨ ਨਾੜ ਪੱਕਣ ਤੋਂ ਪਹਿਲਾਂ-ਪਹਿਲਾਂ ਝੋਨੇ 2-3 ਵਾਰ ਪਾਟਾ ਲਾਉ
14) ਅਗਸਤ ਸਤੰਬਰ ਵਿੱਚ ਫਲਾਵਰਿੰਗ ਤੋਂ ਕੁੱਝ ਦਿਨ ਪਹਿਲਾਂ (60 ਦਿਨਾਂ ਦੀ ਉਮਰ 'ਤੇ) ਅਤੇ ਦੋਧਾ ਪੈਣ ਦੀ ਸ਼ੁਰੂਆਤ ਸਮੇਂ (90 ਦਿਨਾਂ ਦੀ ਉਮਰ 'ਤੇ) ਫ਼ਸਲ ਉੱਤੇ ਖੱਟੀ ਲੱਸੀ ਦੀ ਸਪ੍ਰੇਅ ਕਰੋ।
15) ਜਦੋਂ ਲੋੜ ਹੋਵੇ ਫ਼ਸਲ ਦੀ ਗੁਡਾਈ ਕਰੋ।
ਸਾਲ ਪਹਿਲਾ- ਹਾੜੀ
1) ਅਕਤੂਬਰ ਮਹੀਨੇ ਆਖਰੀ ਪਾਣੀ ਤੋਂ ਤੁਰੰਤ ਪਹਿਲਾਂ ਝੋਨੇ ਦੀ ਖੜੀ ਫ਼ਸਲ ਵਿੱਚ ਵਿਸ਼ੇਸ਼ ਔਰੋਗਰੀਨ ਬੀਜਾਂ ਦਾ ਛਿੱਟਾ ਛਿੱਟਾ ਦਿਉ।
2) ਅਕਤੂਬਰ ਮਹੀਨੇ ਹੀ ਪੀ ਏ ਯੂ ਦੁਆਰਾ ਸਰਵਉੱਤਮ ਘੋਸ਼ਿਤ ਕੀਤੀਆਂ ਗਈਆਂ ਕਣਕ ਅਤੇ ਦੇਸੀ ਛੋਲਿਆਂ ਦੀਆਂ ਵਰਾਇਟੀਆਂ ਦੇ ਬੀਜ ਜੁਟਾਉ ਅਤੇ ਉਹਨਾਂ ਦਾ ਜ਼ਰਮੀਨੇਸ਼ਨ ਟੈਸਟ ਕਰੋ।
3) ਅਕਤੂਬਰ ਨਵੰਬਰ 'ਚ ਝੋਨੇ ਦੀ ਕਟਾਈ ਕਰ ਲਉ।
4) 12 ਨਵੰਬਰ ਤੱਕ ਖੇਤ 'ਚ ਖੜੀਆਂ ਔਰੋਗ੍ਰੀਨ ਫ਼ਸਲਾਂ ਅਤੇ ਝੋਨੇ ਦੇ ਨਾੜ ਨੂੰ ਰੀਪਰ ਨਾਲ ਕੱਟ ਦਿਉ।
5) 15 ਨਵੰਬਰ ਤੱਕ ਉਪਰੋਕਤ ਕੱਟੇ ਹੋਏ ਬਾਇਉਮਾਸ ਨੂੰ ਖੇਤੋਂ ਬਾਹਰ ਲੈ ਜਾਉ।
6) 16 ਨਵੰਬਰ ਨੂੰ ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਭੂਮੀ 'ਚ 1 ਕੁਇੰਟਲ ਜਿਊਂਦੀ ਖਲ੍ਹ ਪਾਉ।
7) 16 ਨਵੰਬਰ ਨੂੰ ਹੀ ਕਣਕ ਅਤੇ ਛੋਲਿਆਂ ਦੀ ਸੀਡ ਪ੍ਰਾਈਮਿੰਗ ਕਰੋ।
8) 17 ਨਵੰਬਰ ਨੂੰ ਵੱਟਾਂ 'ਤੇ ਕਣਕ-ਛੋਲਿਆਂ ਦੀ ਬਿਜਾਈ ਕਰ ਦਿਉ। ਬਿਜਾਈ ਉਪਰੰਤ ਬਾਇਉਮਾਸ ਨਾਲ ਖੇਤ ਨੂੰ ਢਕ ਦਿਉ।
9) ਦਸੰਬਰ ਅੱਧ ਵਿੱਚ ਖੜੀ ਫ਼ਸਲ 'ਚ 2 ਕੁਇੰਟਲ ਲਿਵਿੰਗ ਐੱਫ. ਵਾਈ. ਐੱਮ. (ਰੂੜੀ ਦੀ ਜਿਊਂਦੀ ਖਾਦ) ਪਾਉ।
10) ਦਸੰਬਰ ਮਹੀਨੇ ਜਦੋਂ ਫ਼ਸਲ 20-30 ਦਿਨਾਂ ਦੀ ਹੋ ਜਾਵੇ ਤਾਂ ਫ਼ਸਲ ਨੂੰ ਪਹਿਲੇ ਪਾਣੀ ਨਾਲ ਗੁੜਜਲ ਅੰਮ੍ਰਿਤ ਦਿਉ।
11) ਜਨਵਰੀ ਮਹੀਨੇ ਜਦੋਂ ਫਸਲ 40-50 ਦਿਨਾਂ ਦੀ ਹੋ ਜਾਵੇ ਤਾਂ ਉਸ ਉੱਤੇ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰੋ।
12) ਅਗਸਤ ਸਤੰਬਰ ਵਿੱਚ ਫਲਾਵਰਿੰਗ ਤੋਂ ਕੁੱਝ ਦਿਨ ਪਹਿਲਾਂ (60 ਦਿਨਾਂ ਦੀ ਉਮਰ 'ਤੇ) ਅਤੇ ਦੋਧਾ ਪੈਣ ਦੀ ਸ਼ੁਰੂਆਤ ਸਮੇਂ (90 ਦਿਨਾਂ ਦੀ ਉਮਰ 'ਤੇ) ਫ਼ਸਲ ਉੱਤੇ ਖੱਟੀ ਲੱਸੀ ਦੀ ਸਪ੍ਰੇਅ ਕਰੋ।
13) ਜਦੋਂ ਲੋੜ ਹੋਵੇ ਫ਼ਸਲ ਦੀ ਗੁਡਾਈ ਕਰੋ।
* 1. ਜਦੋਂ ਫ਼ਸਲ ਫਲਾਵਰਿੰਗ 'ਤੇ ਹੋਵੇ ਤਾਂ ਸਪ੍ਰੇਅ ਨਾ ਕਰੋ।
2. ਹਰੇਕ ਕਿਸਾਨ ਆਪਣੇ ਖੇਤਾਂ ਲਈ ਮਿਤੀ ਅਤੇ ਮਹੀਨੇ ਦਾ ਸਹੀ ਹਿਸਾਬ ਰੱਖੇ।
3. ਇਸੇ ਦੌਰਾਨ ਸਾਲ ਦੂਜੇ ਲਈ ਵੱਖ-ਵੱਖ ਗਤੀਵਿਧੀਆਂ ਲਈ ਇਸੇ ਤਰ੍ਹਾਂ ਦੀ ਇੱਕ ਹੋਰ ਵਿਸਥਾਰਥ ਸੂਚੀ ਬਣਾਈ ਜਾਵੇ