Back ArrowLogo
Info
Profile

ਖੇਤੀ ਰਸਾਇਣਾਂ ਦੀ ਵਰਤੋਂ ਬਗ਼ੈਰ ਕੁਦਰਤੀ ਖੇਤੀ ਵਿੱਚ ਕਣਕ ਦਾ ਝਾੜ ਵਧਾਉਣ ਲਈ ਪੰਜਾਬ ਵਾਸਤੇ ਨਰਮੇ-ਕਣਕ ਦਾ ਕਮ-ਖਰਚ ਤੇ ਟਿਕਾਊ ਸਿਸਟਮ

 

ਪ੍ਰਯੋਗ ਦੀ ਰੂਪ ਰੇਖਾ: ਇਸ ਪ੍ਰਯੋਗ ਤਹਿਤ ਵੱਖ-ਵੱਖ ਫ਼ਸਲ ਪ੍ਰਣਾਲੀਆਂ ਵਾਲੇ ਤਿੰਨ ਟਰੀਟਮੈਂਟ ਪਲਾਟ ਲਏ ਜਾਣਗੇ।

ਟਰੀਟਮੈਂਟ ਪਲਾਟ : I

ਕੰਟਰੋਲ ਪਲਾਟ (ਨਰਮਾ ਅਤੇ ਕਣਕ ਚੱਲ ਰਹੇ ਆਧੁਨਿਕ ਸਿਸਟਮ ਤਹਿਤ- ਸੀ ਡਬਲਯੂ ਐਮ): ਇਸ ਪਲਾਟ ਵਿੱਚ ਕਿਸਾਨ ਖੇਤੀ ਦੇ ਮੌਜੂਦਾ ਰਸਾਇਣਕ ਢੰਗ ਅਨੁਸਾਰ ਖੇਤੀ ਰਸਾਇਣਾਂ ਦੀ ਵਰਤੋਂ ਕਰਕੇ ਫ਼ਸਲ ਪੈਦਾ ਕਰਨਗੇ।

ਟਰੀਟਮੈਂਟ II.

ਨਰਮੇ ਅਤੇ ਕਣਕ ਦਾ ਟਿਕਾਊ ਸਿਸਟਮ (ਸੀ ਡਬਲਯੂ ਐੱਸ): ਇਸ ਪਲਾਟ ਵਿੱਚ ਸਾਉਣੀ ਰੁੱਤੇ ਨਰਮੇ ਵਿੱਚ ਛੋਟੇ ਕੱਦ ਵਾਲੀਆਂ ਦੋ ਦਲੀਆਂ ਫ਼ਸਲਾਂ ਜਿਵੇਂ ਕਿ ਬੌਣੇ ਚੋਲੇ ਜਾਂ ਕੋਈ ਹੋਰ ਅੰਤਰ ਫ਼ਸਲ ਵਜੋਂ ਬੀਜੇ ਜਾਣਗੇ। ਹਾੜੀ ਰੁੱਤੇ ਕਣਕ ਵਿੱਚ ਦੇਸੀ ਛੋਲੇ ਅੰਤਰ ਫ਼ਸਲ ਵਜੋਂ ਬੀਜੇ ਜਾਣਗੇ। ਇਸ ਪਲਾਟ ਵਿੱਚ ਸਿਸਟਮ ਆਫ ਰੂਟ ਇੰਟੈਂਸੀਫਿਕੇਸ਼ਨ (ਐੱਸ ਆਰ ਆਈ) ਦੇ ਸਾਰੇ ਸੰਭਵ ਤਰੀਕੇ ਲਾਗੂ ਕੀਤੇ ਜਾਣਗੇ।

ਟਰੀਟਮੈਂਟ III.

ਗੁਆਰ ਅਤੇ ਕਣਕ ਦਾ ਟਿਕਾਊ ਸਿਸਟਮ (ਜੀ. ਵੀ. ਐੱਸ.)- ਇਸ ਪਲਾਟ ਵਿੱਚ ਸਾਉਣੀ ਰੁੱਤੇ ਗੁਆਰੇ ਵਿੱਚ ਅੰਤਰ ਫ਼ਸਲ ਵਜੋਂ ਬਾਜ਼ਰੇ ਦੀ ਬਿਜਾਈ ਕੀਤੀ ਜਾਵੇਗੀ। ਹਾੜੀ ਰੁੱਤੇ ਕਣਕ ਵਿੱਚ ਦੇਸੀ ਛੋਲੇ ਅੰਤਰ ਫ਼ਸਲ ਵਜੋਂ ਬੀਜੇ ਜਾਣਗੇ। ਇਸ ਪਲਾਟ ਵਿੱਚ ਸਿਸਟਮ ਆਫ ਰੂਟ ਇੰਟੈਸੀਫਿਕੇਸ਼ਨ (ਐੱਸ ਆਰ ਆਈ) ਦੇ ਸਾਰੇ ਸੰਭਵ ਤਰੀਕੇ ਲਾਗੂ ਕੀਤੇ ਜਾਣਗੇ।

ਕਿਉਂਕਿ ਨਰਮਾ ਲੰਮੀ ਮਿਆਦ ਦੀ ਫ਼ਸਲ ਹੈ ਅਤੇ ਇਸਦੇ ਦੇਰ ਤੱਕ ਚੱਲਣ ਵਾਲੀ ਚੁਣਾਈ ਕਾਰਨ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ। ਇਕ ਖਾਸ ਸੋਚ ਤਹਿਤ ਪਹਿਲੇ ਸਾਲ ਸਾਉਣੀ 2012 ਅਤੇ ਹਾੜੀ 2012-13 ਕੀਤੇ ਜਾਣ ਵਾਲੇ ਤਿੰਨਾਂ ਹੀ ਪ੍ਰਯੋਗਾਂ ਬਾਰੇ ਉੱਪਰ ਦੱਸਿਆ ਗਿਆ ਹੈ ਪਰੰਤੂ ਅਗਲੇ 2 ਸਾਲ (ਸਾਉਣੀ 2013 ਅਤੇ ਹਾੜੀ 2013-14) ਟਰੀਟਮੈਂਟ ਪਲਾਟ 11. ਵਿੱਚ ਗੁਆਰੇ ਅਤੇ ਕਣਕ ਦੇ ਟਿਕਾਊ ਸਿਸਟਮ ਤਹਿਤ ਫਸਲ ਬੀਜੀ ਜਾਵੇਗੀ ਅਤੇ ਟਰੀਟਮੈਂਟ III. ਵਿੱਚ ਨਰਮਾ ਅਤੇ ਕਣਕ ਟਿਕਾਊ ਸਿਸਟਮ ਤਹਿਤ ਫਸਲ ਬੀਜੀ ਜਾਵੇਗੀ। ਰੋਟੇਸ਼ਨ ਦਾ ਇਸ ਤਰੀਕੇ ਸਦਕਾ ਨਰਮੇ ਬਾਅਦ ਕਣਕ ਦਾ ਝਾੜ ਵਧਣ ਦੀਆਂ ਪ੍ਰਬਲ ਸੰਭਾਵਨਾਵਾਂ ਬਣਨਗੀਆਂ।

ਤਿੰਨ ਦੇ ਤਿੰਨ ਟਰੀਟਮੈਂਟ ਪਲਾਟ ਲਾਜ਼ਮੀ ਤੌਰ 'ਤੇ ਇੱਕ ਏਕੜ ਜ਼ਮੀਨ ਵਿੱਚ ਲਾਏ ਜਾਣਗੇ। ਪ੍ਰਯੋਗ ਦੀ ਸਧਾਰਣ ਰੂਪ ਰੇਖਾ ਦੇ ਦੋ ਨਮੂਨੇ ਗੁਰਪ੍ਰੀਤ ਦਬੜੀਖਾਨਾ ਨਾਲ ਵਿਚਾਰੇ ਗਏ ਹਨ ਅਤੇ ਉਹਨਾਂ ਦੀ ਫੋਟੋ ਕਾਪੀ ਉਸਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ ਸਾਨੂੰ ਹਰੇਕ ਕਿਸਾਨ ਦੇ ਖੇਤ ਮੁਤਾਬਿਕ ਪ੍ਰਯੋਗ ਦੀ ਵੱਖੋ-ਵੱਖ ਰੂਪ ਰੇਖਾ ਤੈਅ ਕਰਨੀ ਹੋਵੇਗੀ।

24 / 51
Previous
Next