ਨੋਟ: ਸਿਧਾਂਤਕ ਤੌਰ 'ਤੇ ਸਾਰੇ ਟਰੀਟਮੈਂਟ ਪਲਾਟ ਇੱਕ ਹੀ ਖੇਤ ਵਿੱਚ ਹੋਣੇ ਚਾਹੀਦੇ ਹਨ। ਪਰੰਤੂ ਜੇਕਰ ਕਿਸੇ ਕਿਸਾਨ ਦੀ ਸਾਰੀ ਜ਼ਮੀਨ ਕੁਦਰਤੀ ਖੇਤੀ ਹੇਠ ਹੈ ਤਾਂ ਉਹ ਆਪਣੇ ਗਵਾਂਢੀ ਕਿਸਾਨ ਦੇ ਖੇਤ ਨੂੰ ਕੰਟਰੋਲ ਪਲਾਟ ਵਜੋਂ ਵਰਤ ਸਕਦਾ ਹੈ ਅਤੇ ਟਰੀਟਮੈਂਟ II. ਤੇ III. ਜਿਵੇਂ ਕਿ ਉੱਪਰ ਵਰਨਣ ਕੀਤਾ ਗਿਆ ਅਨੁਸਾਰ ਰੱਖੇ ਜਾਣਗੇ। ਪੂਰੀ ਤਰ੍ਹਾਂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਗਵਾਂਢੀ ਰਸਾਇਣਕ ਖੇਤੀ ਕਿਸਾਨ ਦੀ ਸਹਾਇਤਾ ਨਾਲ ਕੈਮੀਕਲ ਕੰਟਰੋਲ ਪਲਾਟ ਦਾ ਸਾਰਾ ਡੈਟਾ ਇਕੱਠਾ ਕਰੇਗਾ।
ਟਰੀਟਮੈਂਟ III.
ਗੁਆਰਾ ਅਤੇ ਕਣਕ ਟਿਕਾਊ ਸਿਸਟਮ (ਜੀ ਡਬਲਯੂ ਐੱਸ): ਇਸ ਪਲਾਟ ਵਿੱਚ ਸਾਉਣੀ ਰੁੱਤੇ ਗੁਆਰੇ ਵਿੱਚ ਜਵਾਰ ਅੰਤਰ ਫ਼ਸਲ ਵਜੋਂ ਬੀਜੀ ਜਾਵੇਗੀ । ਹਾੜੀ 'ਚ ਕਣਕ ਵਿੱਚ ਅੰਤਰ ਫ਼ਸਲ ਵਜੋਂ ਛੱਲੇ ਬੀਜੇ ਜਾਣਗੇ।
ਮਹੱਤਵਪੂਰਨ: ਫਰਵਰੀ 2012 ਵਿੱਚ ਵੱਖ-ਵੱਖ ਕਿਸਾਨਾਂ ਦੇ ਖੇਤ ਦੇ ਦੌਰੇ ਦੌਰਾਨ ਜਿਆਦਾ ਅਤੇ ਖੁੱਲ੍ਹੀ ਸਿੰਜਾਈ ਅਤੇ ਬਹੁਤ ਜਿਆਦਾ ਗਿੱਲੀ ਭੋਂਇ ਕਣਕ ਦੀ ਫ਼ਸਲ ਦੀ ਮਾੜੀ ਹਾਲਤ ਅਤੇ ਸੰਭਾਵਤ ਘੱਟ ਝਾੜ ਲਈ ਜ਼ਿੰਮੇਵਾਰ ਪਾਈ ਗਈ ਸੀ। ਸੋ ਟਰੀਟਮੈਂਟ ਪਲਾਟ ਅਤੇ ਟਰੀਟਮੈਂਟ ਪਲਾਟII. ਨੂੰ ਇਸ ਤਰ੍ਹਾਂ ਡਿਜਾਈਨ ਕਰਨਾ ਹੈ ਕਿ ਦੋਹਾਂ ਪਲਾਟਾਂ ਵਿੱਚ ਪਾਣੀ ਖੜਾ ਨਾ ਹੋਵੇ ਸਗੋਂ ਇਸਦੀ ਨਿਕਾਸੀ ਹੋ ਸਕੇ। ਇਸ ਲਈ ਪੂਰਾ ਜ਼ੋਰ ਦੇ ਕੇ ਇਹ ਸ਼ਿਫਾਰਸ਼ ਕੀਤੀ ਜਾਂਦੀ ਹੈ ਕਿ ਖੇਤ ਦੇ ਉਤਾਰ ਵਾਲੇ ਹਿੱਸੇ ਵਿੱਚ ਇੱਕ ਖਾਈ ਲਾਜ਼ਮੀ ਬਣਾਈ ਜਾਵੇ। ਉਦਾਹਰਣ ਵਜੋਂ ਇੱਕ ਏਕੜ 200 ਫੁੱਟ ਲੰਬਾ ਅਤੇ 198 ਫੁੱਟ ਚੌੜਾ ਹੁੰਦਾ ਹੈ ਅਤੇ ਜੇਕਰ ਖੇਤ ਦੀ ਢਾਲ 198 ਫੁੱਟ ਵਾਲੇ ਹਿੱਸੇ ਵੱਲ ਹੋਵੇ ਤਾਂ ਸੁਝਾਈ ਗਈ ਖਾਈ ਆਕਾਰ ਪੱਖੋਂ 198 ਫੁੱਟ ਲੰਮੀ, 4 ਫੁੱਟ ਡੂੰਘੀ ਅਤੇ 4 ਫੁੱਟ ਚੌੜੀ ਹੋਵੇਗੀ। ਇਹ ਆਸ ਹੈ ਕਿ ਇਸ ਆਕਾਰ ਦੀ ਖਾਈ ਘੱਟੋ-ਘੱਟ 70,000 ਲਿਟਰ ਪਾਣੀ ਆਸਾਨੀ ਨਾਲ ਸੰਭਾਲ ਲਵੇਗੀ। ਪ੍ਰਯੋਗ ਦੀ ਰੂਪ- ਰੇਖਾ ਦੇਖੋ।
ਕਣਕ ਦੀ ਬਿਜਾਈ ਵਿੱਚ ਦੇਰੀ ਝਾੜ ਘਟਣ ਦਾ ਪ੍ਰਮੁੱਖ ਕਾਰਨ ਬਣਦੀ ਹੈ ਪਰੰਤੂ ਜਦੋਂ ਲੰਮੀ ਮਿਆਦ ਵਾਲੀ ਫ਼ਸਲ ਨਰਮੇ ਵਾਲੇ ਥਾਂ 'ਤੇ ਕਣਕ ਉਗਾਈ ਜਾਵੇਗੀ ਤਾਂ ਇਹ ਸਮੱਸਿਆ ਆਵੇਗੀ ਹੀ ਆਵੇਗੀ। ਇਹ ਵੀ ਪਾਇਆ ਗਿਆ ਹੈ ਕਿ ਕੀਟਾਂ ਦੇ ਹਮਲੇ ਅਤੇ ਮੌਸਮ ਦੀ ਖ਼ਰਾਬੀ ਕਾਰਨ ਨਰਮੇ ਦੀ ਫ਼ਸਲ ਦੀ ਮਿਚਿਓਰਟੀ ਵਿੱਚ ਅਕਸਰ ਦੇਰ ਹੋ ਜਾਂਦੀ ਹੈ। ਸੋ ਨਰਮੇ ਦੀ ਖੜੀ ਫ਼ਸਲ ਵਿੱਚ ਕਣਕ ਬੀਜਣ 'ਤੇ ਵੀ ਵਿਚਾਰ ਕੀਤੀ ਗਈ ਹੈ। ਜਿੱਥੇ ਸੰਭਵ ਅਤੇ ਢੁਕਵਾਂ ਹੋਵੇ ਉੱਥੇ ਅਜਿਹਾ ਕੀਤਾ ਜਾ ਸਕਦਾ ਹੈ।
ਸਾਉਣੀ ਰੁੱਤ ਦੇ ਪ੍ਰਯੋਗ:
ਟਰੀਟਮੈਂਟ 1:
ਕੰਟਰੋਲ ਪਲਾਟ (ਨਰਮਾ ਅਤੇ ਕਣਕ- ਚੱਲ ਰਹੇ ਆਧੁਨਿਕ ਸਿਸਟਮ ਤਹਿਤ- ਸੀ ਡਬਲਯੂ ਐਮ) ਇਸ ਪਲਾਟ ਵਿੱਚ ਨਰਮਾ ਅਤੇ ਕਣਕ ਬਿਲਕੁਲ ਉਸੇ ਤਰ੍ਹਾਂ ਬੀਜੇ ਅਤੇ ਪਾਲੇ ਜਾਣਗੇ ਜਿਸ ਤਰ੍ਹਾਂ ਕਿ ਪੰਜਾਬ ਦੇ ਖੁਸ਼ਕ ਖਿੱਤਿਆਂ ਦੇ ਕਿਸਾਨ ਆਮ ਤੌਰ 'ਤੇ ਰਸਾਇਣਿਕ ਖੇਤੀ ਤਹਿਤ ਕਰਦੇ ਹਨ। ਅਰਥਾਤ ਇਸ ਪਲਾਟ ਵਿੱਚ ਬੀਜਾਂ ਆਧੁਨਿਕ ਕਿਸਮਾਂ ਦੇ ਬੀਜ, ਥੈਲਿਆਂ ਦੇ ਥੈਲੇ ਰਸਾਇਣਕ ਖਾਦਾਂ, ਕੀੜੇਮਾਰ ਜ਼ਹਿਰਾਂ, ਨਦੀਨ ਨਾਸ਼ਕ ਵਰਤੋਂ ਕੀਤੀ ਜਾਵੇਗੀ। ਹਰ ਸੰਭਵ ਆਧੁਨਿਕ ਮਸ਼ੀਨਰੀ ਦਾ ਵੀ ਇਸਤੇਮਾਲ ਕੀਤਾ ਜਾਵੇਗਾ।
- ਕੰਟਰੋਲ ਪਲਾਟ ਵਿਚਲੀ ਕਣਕ ਦੀ ਰਹਿੰਦ-ਖੂੰਹਦ ਦਾ ਬੰਦੋਬਸਤ ਬਿਲਕੁੱਲ ਉਸੇ ਤਰ੍ਹਾਂ ਕਰੋ ਜਿਵੇਂ ਕਿ ਰਸਾਇਣਕ ਖੇਤੀ ਕਰਨ ਵਾਲਾ ਇੱਕ ਆਮ ਕਿਸਾਨ ਕਰਦਾ ਹੈ।
- ਨਰਮੇ ਦੀ ਬਿਜਾਈ ਲਈ ਬਿਲਕੁਲ ਉਸੇ ਤਰ੍ਹਾਂ ਖੇਤ ਦੀ ਤਿਆਰੀ ਕਰੋ ਜਿਵੇਂ ਰਸਾਇਣਿਕ ਖੇਤੀ ਕਰਨ