ਵਾਲੇ ਸਾਰੇ ਕਿਸਾਨ ਕਰਦੇ ਹਨ । ਖੇਤ ਵਿੱਚ ਲੋੜ ਅਨੁਸਾਰ ਹਰ ਪ੍ਰਕਾਰ ਦੀਆਂ ਰਸਾਇਣਿਕ ਖਾਦਾਂ ਅਤੇ ਪੈਸਟੀਸਾਈਡ ਪਾਉ।
- ਕੰਟਰੋਲ ਪਲਾਟ ਸਮੇਤ ਬਾਕੀ ਦੇ ਦੋਹਾਂ ਟਰੀਟਮੈਂਟ ਪਲਾਟਾਂ ਲਈ ਨਰਮੇ ਦੀ ਵਰਾਇਟੀ ਉਹ ਹੀ ਵਰਤੋਂ ਜਿਹੜੀ ਕਿ ਪੀ ਏ ਯੂ ਦੁਆਰਾ ਸ਼ਿਫਾਰਸ਼ ਕੀਤੀ ਗਈ ਹੋਵੇ।
- ਕੰਟਰੋਲ ਪਲਾਟ ਵਿੱਚ ਰਸਾਇਣਿਕ ਖਾਦ ਦੀ ਮਾਤਰਾ ਅਤੇ ਉਸਨੂੰ ਖੇਤ 'ਚ ਪਾਉਣ ਦਾ ਸਮਾਂ ਉਹੀ ਹੋਣਾ ਚਾਹੀਦਾ ਹੈ ਜਿਹੜਾ ਕਿ ਪੀ ਏ ਯੂ ਦੁਆਰਾ ਸ਼ਿਫਾਰਸ਼ ਕੀਤਾ ਗਿਆ ਹੋਵੇ।
- ਜਦੋਂ ਨਰਮਾ ਚੁਣਾਈ ਲਈ ਤਿਆਰ ਹੋ ਜਾਵੇ ਤਾਂ ਪੂਰੇ ਪਲਾਟ ਵਿੱਚ ਫ਼ਸਲ ਪੱਖੋਂ ਇੱਕੋ ਜਿਹੇ ਦਿਖਣ ਵਾਲੀਆਂ ਤਿੰਨ ਥਾਂਵਾਂ ਦੀ ਪਛਾਣ ਕਰੋ ਅਤੇ ਉਹਨਾਂ ਤੇ ਉਤਪਾਦਨ ਨਮੂਨਾ ਸਥਾਨ ਦਾ ਲੇਬਲ ਲਾ ਦਿਉ। ਹਰੇਕ ਉਤਪਾਦ ਨਮੂਨਾ ਸਥਾਨ ਵਿੱਚ ਨਰਮੇ ਦੀ 2 ਮੀਟਰ ਲੰਮੀ ਇੱਕ ਕਤਾਰ ਹੋਵੇਗੀ। ਤਿੰਨਾਂ ਸਥਾਨਾਂ ਤੋਂ ਨਰਮੇ ਦੀ ਅਲਗ-ਅਲਗ ਚੁਣਾਈ ਲਈ ਕੱਪੜੇ ਦੇ ਤਿੰਨ ਵੱਖ-ਵੱਖ ਥੈਲਿਆਂ ਦਾ ਪ੍ਰਬੰਧ ਕਰੋ। ਜਦੋਂ ਪੌਦੇ ਚੁਣਾਈ ਲਈ ਤਿਆਰ ਹੋਣ ਤਾਂ ਖੇਤ 'ਚ ਜਾ ਕੇ ਤਿੰਨਾਂ ਥਾਵਾਂ ਤੋਂ ਨਰਮੇ ਚੁਣ ਕੇ ਅਲਗ-ਅਲਗ ਥੈਲਿਆਂ ਵਿੱਚ ਪਾਉਂਦੇ ਜਾਉ। ਸੀਜ਼ਨ ਦੇ ਅੰਤ ਵਿੱਚ ਤਿੰਨਾਂ ਥੈਲਿਆਂ ਦੇ ਨਰਮੇ ਦਾ ਅਲਗ-ਅਲਗ ਵਜ਼ਨ ਕਰੋ ਅਤੇ ਸਬੰਧਤ ਡੇਟਾ ਕਿਸਾਨ ਆਪਣੀ ਰਿਕਾਰਡ ਬੁੱਕ ਵਿੱਚ ਦਰਜ਼ ਕਰੇ। ਜਦੋਂ ਚੁਣਾਈ ਸਾਰੀ ਚੁਣਾਈ ਮੁਕੰਮਲ ਹੋ ਜਾਵੇ ਤਾਂ ਤਿੰਨਾਂ ਉਤਪਾਦਨ ਨਮੂਨਾਂ ਸਥਾਨਾਂ ਤੋਂ ਨਰਮੇ ਦੇ ਪੌਦਿਆਂ ਨੂੰ ਜ਼ਮੀਨ ਦੀ ਸਤ੍ਹਾ ਲਾਗੇ ਕੱਟ ਕੇ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਊ ਅਤੇ ਉਹਨਾਂ ਦਾ ਵਜ਼ਨ ਕਰੋ । ਉਪਰੰਤ ਸਬੰਧਤ ਡਾਟਾ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਭਰ ਲਵੇ।
ਮਹੱਤਵਪੂਰਨ: ਫੀਲਡ ਲੇਬਲ ਲਿਖਣ ਵਾਸਤੇ ਹਮੇਸ਼ਾ ਕੱਚੀ ਪੈਂਸਿਲ ਦੀ ਵਰਤੋਂ ਕਰੋ ਕਿਉਂਕਿ ਬਾਲ ਪੈੱਨ ਦੀ ਸਿਆਹੀ ਧੁੱਪ ਵਿੱਚ ਉੱਡ-ਪੁੱਡ ਜਾਂਦੀ ਹੈ।
- ਅੰਤ ਸਾਰੇ ਪਲਾਟ ਵਿਚੋਂ ਪ੍ਰਾਪਤ ਹੋਏ ਨਰਮੇ ਦੀਆਂ ਕੁੱਲ੍ਹ ਗੱਠਾਂ ਦੀ ਗਿਣਤੀ ਕਰੋ, ਜੇ ਸੰਭਵ ਹੋਵੇ ਤਾਂ ਵਜ਼ਨ ਵੀ ਕਰੋ ਅਤੇ ਸਬੰਧਤ ਡੈਟਾ ਆਪਣੀ ਫੀਲਡ ਬੁੱਕ ਵਿੱਚ ਦਰਜ਼ ਕਰੋ।
ਟਰੀਟਮੈਂਟ ਪਲਾਟ ॥:
ਨਰਮੇ ਅਤੇ ਕਣਕ ਦਾ ਟਿਕਾਊ ਸਿਸਟਮ (ਸੀ ਡਬਲਯੂ ਐੱਸ): ਇਸ ਸਿਸਟਮ ਤਹਿਤ ਟਰੀਟਮੈਂਟ ਪਲਾਟ II: ਵਿੱਚ ਨਰਮੇ 'ਚ ਅੰਤਰ ਫ਼ਸਲ ਵਜੋਂ ਕੋਈ ਦੇ ਦਲੀ ਫ਼ਸਲ ਬੀਜੀ ਜਾਵੇਗੀ। ਸਿਆੜ ਤੋਂ ਸਿਆੜ 4.5 ਫੁੱਟ ਦਾ ਫਾਸਲਾ ਰੱਖਿਆ ਜਾਵੇਗਾ। ਕੁੱਝ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨਾਲ ਲੰਬੇ ਵਿਚਾਰ-ਵਟਾਂਦਰੇ ਉਪਰੰਤ ਇਹ ਸੋਚ ਬਣੀ ਹੈ ਕਿ ਨਰਮੇ ਦੀਆਂ ਦੋ ਲਾਈਨਾਂ ਵਿੱਚ ਦੋ ਜੋੜੀਆਂ ਲਾਈਨਾਂ ਘੱਟ ਮਿਆਦ ਵਾਲੇ ਬੌਣੇ ਚੌਲੇ (ਹਰਵਾਂ) ਬੀਜੇ ਜਾਣਗੇ। ਚੌਲਿਆਂ ਦੀਆਂ ਦੋਹਾਂ ਲਾਈਨਾਂ ਵਿਚਲਾ ਫਾਸਲਾ 12 ਇੰਚ ਰਹੇਗਾ। ਇਸ ਤਰ੍ਹਾਂ ਨਰਮੇ ਤੋਂ ਚੌਲਿਆਂ ਦੀਆਂ ਲਾਈਨਾਂ ਵਿਚਲੀ ਦੂਰੀ ਕ੍ਰਮਵਾਰ 21 ਇੰਚ ਰਹੇਗੀ। ਕਿਉਂਕਿ ਨਰਮਾ ਲੰਮੀ ਮਿਆਦ ਦੀ ਫ਼ਸਲ ਹੈ ਸੋ ਕਣਕ ਦੀ ਬਿਜਾਈ ਲੇਟ ਹੋ ਜਾਵੇਗੀ। ਇਹ ਦੂਰੀ ਟਰੀਟਮੈਂਟ ਪਲਾਟ 1 'ਚ ਵੀ ਉਂਨੀ ਹੀ ਹੋਵੇਗੀ ਜਿੰਨੀ ਕਿ ਟਰੀਟਮੈਂਟ ਪਲਾਟ 2 ਵਿੱਚ
- ਕਣਕ ਨੂੰ ਆਖਰੀ ਪਾਣੀ ਦਿੰਦੇ ਸਮੇਂ ਖੇਤ ਵਿੱਚ ਰਾਖ ਨਾਲ ਸੋਧੇ ਹੋਏ ਔਰੋਗਰੀਨ ਬੀਜਾਂ ਦਾ ਖੜੀ ਫ਼ਸਲ ਵਿੱਚ ਛਿੱਟਾ ਦਿਉ। ਅਪੈਂਡਿਕਸ 1 ਵਿੱਚ ਇਹ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਗਈ ਹੈ ਕਿ ਇਸ ਕੰਮ ਲਈ ਕਿਹੜੇ-ਕਿਹੜੇ ਬੀਜ ਲੈਣੇ ਹਨ ਅਤੇ ਉਹਨਾਂ ਨੂੰ ਬਿਜਾਈ ਲਈ ਕਿਸ ਤਰ੍ਹਾਂ ਤਿਆਰ ਕਰਨਾ ਹੈ। ਅਪ੍ਰੈਲ ਮਹੀਨੇ ਕਣਕ ਦੀ ਕਟ ਲਈ ਜਾਂਦੀ ਹੈ ਅਤੇ ਅਗਲੀ ਫਸਲ ਦੀ ਬਿਜਾਈ ਅੱਧ ਮਈ