Back ArrowLogo
Info
Profile

ਸਕੇ ਲਾਈਵ ਮੈਨਿਉਰ ਵਿੱਚ ਬਦਲਿਆ ਜਾ ਸਕੇ। ਜੇਕਰ ਲੋੜ ਪਵੇ ਤਾਂ ਲਾਈਵ ਮੈਨਿਉਰ ਨੂੰ ਦੋ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

- ਗੁਆਰੇ ਅਤੇ ਬਾਜ਼ਰੇ ਦੇ ਬੀਜ ਲਉ।

- ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ। ਮਹੱਤਵਪੂਰਨ-ਹਰ ਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ।

- ਸਿਰਫ ਬਾਜ਼ਰੇ ਦੇ ਬੀਜ ਦੀ ਸੀਡ ਪ੍ਰਾਈਮਿੰਗ ਕਰੋ। ਸੀਡ ਪ੍ਰਾਈਮਿੰਗ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਧਿਆਨ ਰਹੇ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ-ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ।

- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ। ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ੍ਹ) ਪਾਉ।

- ਹੁਣ ਤੂੜੀ ਬਣਾਉਣ ਵਾਲੀ ਮਸ਼ੀਨ ਨਾ ਖੜੇ ਨਾੜ ਅਤੇ ਹਰੇ ਬਾਇਉਮਾਸ ਦੀ ਤੂੜੀ ਬਣਾ ਲਉ। ਪਰੰਤੂ ਇਹ ਤੂੜੀ, ਗੁਆਰੇ ਅਤੇ ਬਾਜ਼ਰੇ ਦੀ ਬਿਜਾਈ ਉਪਰੰਤ ਖੇਤ ਵਿੱਚ ਇੱਕੋ ਜਿਹੀ ਵਿਛਾਉਣੀ ਹੈ ਨਾ ਕਿ ਚਾਰੇ ਲਈ ਇਸਤੇਮਾਲ ਕਰਨੀ ਹੈ।

- ਹੁਣ ਸਾਡਾ ਖੇਤ ਇਸ ਦੀ ਸਤ੍ਹਾ 'ਤੇ ਛਿੱਟੇ ਨਾਲ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ( ਰੂੜੀ ਦੀ ਜੀਵਨ ਭਰਪੂਰ ਖਾਦ) ਅਤੇ ਇੱਕ ਕੁਇੰਟਲ ਲਿਵਿੰਗ ਆਇਲ ਕੇਕ (ਜੀਵਨ ਭਰਪੂਰ ਅਰਿੰਡ ਦੀ ਖਲ੍ਹ) ਪਾਉਣ ਲਈ ਬਿਲਕੁੱਲ ਤਿਆਰ ਹੈ।

ਧਿਆਨ ਰਹੇ: ਖੇਤ ਵਿੱਚ ਉਪਰੋਕਤ ਖਾਦਾਂ ਪਾਉਣ ਦੇ ਤੁਰੰਤ ਬਾਅਦ ਵਹਾਈ ਕਰ ਦਿਉ ਤਾਂ ਕਿ ਲਾਭਕਾਰੀ ਸੂਖਮ ਜੀਵਾਣੂਆਂ ਨੂੰ ਤੇਜ ਧੁੱਪ ਤੋਂ ਬਚਾਇਆ ਜਾ ਸਕੇ ।

- ਗੁਆਰੇ ਅਤੇ ਬਾਜ਼ਰੇ ਦੀ ਬਿਜਾਈ ਲਈ ਆਮ ਵਾਂਗੂ ਖੇਤ ਤਿਆਰ ਕਰੋ । ਧਿਆਨ ਰਹੇ 15 ਮਈ ਤੋਂ ਪਹਿਲਾਂ ਖੇਤ ਬਿਜਾਈ ਲਈ ਤਿਆਰ ਹੋਣਾ ਚਾਹੀਦਾ ਹੈ।

- 7-7 ਇੰਚਾਂ 'ਤੇ ਪੋਰਾਂ ਵਾਲੀ 11 ਪੋਰੀ ਕਣਕ ਬਿਜਾਈ ਦੀ ਮਸ਼ੀਨ ਨਾਲ ਤਿਆਰ ਖੇਤ ਵਿੱਚ ਗੁਆਰੇ ਅਤੇ ਬਾਜ਼ਰੇ ਦੀ ਬਿਜਾਈ ਕਰੋ। ਸਾਨੂੰ ਗੁਆਰੇ ਦੀਆਂ ਹਰੇਕ ਦੋ ਲਾਈਨਾਂ ਵਿਚਕਾਰ 24 ਇੰਚ ਦਾ ਫਾਸਲਾ ਰੱਖਣ ਦੀ ਲੋੜ ਹੈ। ਇਸੇ ਤਰ੍ਹਾਂ ਬੂਟੇ ਤੋਂ ਬੂਟੇ ਵਿਚਲਾ ਫਾਸਲਾ ਵੀ ਘੱਟੋ-ਘੱਟ 12 ਇੰਚ ਰੱਖਣਾ ਹੈ। ਹਰੇਕ 6 ਲਾਈਨਾਂ ਗੁਆਰੇ ਬਾਅਦ ਦੋ ਲਾਈਨਾਂ ਬਾਜ਼ਰੇ ਦੀਆਂ ਬੀਜੀਆਂ ਜਾਣਗੀਆਂ। ਬਾਜ਼ਰੇ ਦਾ ਲਾਈਨ ਤੋਂ ਲਾਈਨ ਵਿਚਲਾ ਫਾਸਲਾ 18 ਇੰਚ ਅਤੇ ਬੂਟੇ ਤੋਂ ਬੂਟੇ ਵਿਚਲਾ ਫਾਸਲਾ 12 ਇੰਚ ਰੱਖਣਾ ਹੈ। ਸੋ ਬਿਜਾਈ ਕਰਨ ਵਾਲੀ ਮਸ਼ੀਨ ਵਿੱਚ ਹੇਠ ਲਿਖੇ ਅਨੁਸਾਰ ਤਬਦੀਲੀਆਂ ਕਰੋ:

ੳ) ਸਾਨੂੰ ਬਿਜਾਈ ਲਈ ਸਿਰਫ 4 ਪੋਰਾਂ ਦੀ ਲੋੜ ਹੈ। ਸੋ ਵਾਧੂ ਪੋਰ ਹਟਾ ਦਿਉ। ਬਚੇ 4 ਪੋਰ ਇੱਕ- ਦੂਜੇ ਤੋਂ 24-24 ਇੰਚ ਦੀ ਦੂਰੀ 'ਤੇ ਹੋਣਗੇ।

ਅ) ਸੀਡ ਬਾਕਸ ਵਿੱਚ ਇਸ ਤਰ੍ਹਾਂ ਤਬਦੀਲੀ ਕਰੋ ਕਿ ਬਾਕਸ ਦੇ ਆਖਰੀ ਪੋਰ ਬਾਜ਼ਰਾ ਬੀਜੇ ਅਤੇ

31 / 51
Previous
Next