Back ArrowLogo
Info
Profile

ਬਾਕੀ ਤਿੰਨ ਪੋਰ ਗੁਆਰਾ ਬੀਜਣ।

ੲ) ਉੱਪਰ ਦਰਸਾਏ ਗਏ ਬਿਜਾਈ ਦੇ ਢੰਗ ਦੇ ਮੱਦ-ਏ-ਨਜ਼ਰ ਬੀਜ ਦੀ ਮਾਤਰਾ ਘਟਾ ਦਿਉ।

ਸ) ਹਰੇਕ ਦੋ ਪੋਰਾਂ ਨਾਲ ਇੱਕ ਭਾਰੀ ਸੰਗਲ ਬੰਨ੍ਹ ਦਿਉ । ਇਸ ਤਰ੍ਹਾਂ ਕਰਨ ਨਾਲ ਹਰੇਕ ਦੋ ਲਾਈਨਾਂ ਵਿਚਕਾਰ ਇੱਕ ਹਲਕੀ ਜਿਹੀ ਖੇਲ ਬਣ ਜਾਵੇਗੀ।

ਹ) ਬਿਜਾਈ ਦੀ ਮਸ਼ੀਨ ਵਿੱਚ ਕੀਤੀਆਂ ਗਈਆਂ ਉਪਰੋਕਤ ਤਬਦੀਲੀਆਂ ਸਦਕਾ ਗੁਆਰੇ ਦੀਆਂ ਹਰੇਕ 6 ਲਾਈਨਾਂ ਪਿੱਛੇ 2 ਲਾਈਨਾ ਬਾਜ਼ਰੇ ਦੀ ਬਿਜਾਈ ਹੁੰਦੀ ਰਹੇਗੀ।

ਮਹੱਤਵਪੂਰਨ: ਡਾ. ਓਮ ਪ੍ਰਕਾਸ਼ ਰੁਪੇਲਾ ਦੁਆਰਾ ਉੱਪਰ ਸੁਝਾਈ ਗਈ ਲਾਈਨ ਤੋਂ ਲਾਈਨ ਅਤੇ ਬੂਟੇ ਤੋਂ ਬੂਟੇ ਵਿਚਲੀ ਸਪੇਸਿੰਗ ਉਹਨਾਂ ਦੁਆਰਾ ਕੁੱਝ ਖੇਤੀ ਵਿਗਿਆਨੀਆਂ ਅਤੇ ਕਿਸਾਨਾਂ ਨਾਲ ਹੋਏ ਵਿਚਾਰ-ਵਟਾਂਦਰੇ 'ਤੇ ਆਧਾਰਿਤ ਹੈ। ਸ਼੍ਰੀ ਆਸ਼ੀਸ਼ ਆਹੂਜ਼ਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਇਸ ਵਿਸ਼ੇ 'ਤੇ ਪ੍ਰਯੋਗ 'ਚ ਭਾਗੀਦਾਰ ਕਿਸਾਨਾਂ ਨਾਲ ਵਿਚਾਰ ਕਰਨ ਅਤੇ ਜੇ ਲੋੜ ਹੋਵੇ ਤਾਂ ਇਸ ਵਿੱਚ ਹੋਰ ਸੁਧਾਰ ਕਰਨ ਲਈ ਸੁਝਾਅ ਨੂੰ ਬਦਲ ਵੀ ਸਕਦੇ ਹਨ।

- ਟਰੀਟਮੈਂਟ ਪਲਾਟ ਦੇ ਚਾਰੇ ਪਾਸੇ ਉੱਚੀ ਬਾਰਡਰ ਫ਼ਸਲ ਵਜੋਂ ਇੱਕ ਲਾਈਨ ਸੂਰਜਮੁੱਖੀ ਜਾਂ ਅਰਿੰਡ ਦੀ ਲਾਉ ਤਾਂ ਕਿ ਆਸ-ਪਾਸ ਦੇ ਖੇਤਾਂ ਤੋਂ ਆਉਣ ਵਾਲੇ ਕੀਟਾਂ ਨੂੰ ਬਾਹਰ ਹੀ ਰੋਕਿਆ ਜਾ ਸਕੇ । ਬਾਰਡਰ ਫ਼ਸਲ ਪੰਛੀਆਂ ਦੇ ਬੈਠਣ ਲਈ ਕੁਦਰਤੀ ਠਾਹਰ ਦੀ ਵੀ ਕੰਮ ਕਰੇਗੀ।

ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।

- ਪਾਣੀ ਦਾ ਪ੍ਰਬੰਧਨ: ਪਲਾਂਟ ਗਰੋਥ ਦੀ ਕਿਸੇ ਵੀ ਸਟੇਜ 'ਤੇ ਖੇਤ ਵਿੱਚ ਪਾਣੀ ਨਹੀਂ ਖੜਾ ਕਰਨਾ। ਸਿੰਜਾਈ ਉਦੋਂ ਹੀ ਕਰਨੀ ਹੈ ਜਦੋਂ ਭੂਮੀ ਵਿੱਚ 4 ਇੰਚ ਦੀ ਡੂੰਘਾਈ ਤੱਕ ਕੋਈ ਨਮੀ ਨਾ ਬਚੀ ਹੋਵੇ। ਇਸ ਮੰਤਵ ਲਈ ਪ੍ਰਯੋਗ ਲਈ ਖੇਤ ਦੀ ਰੂਪ-ਰੇਖਾ ਤਿਆਰ ਕਰਦਿਆਂ ਖੇਤ ਦੇ ਢਲਾਣ ਵਾਲੇ ਮੱਥੇ ਇੱਕ ਖਾਈ। ਬਣਾਈ ਜਾਵੇਗੀ। ਸਿੰਜਾਈ ਲੋੜ ਅਨੁਸਾਰ ਹੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਭੂਮੀ ਨੂੰ ਖੁਸ਼ਕ ਹੋਣ ਦਿਉ। ਜਦੋਂ ਭੂਮੀ ਦੇ ਅੰਦਰ 3-4 ਇੰਚ ਦੀ ਡੂੰਘਾਈ ਤੱਕ ਨਮੀ ਨਾ ਰਹੇ ਤਾਂ ਸਿੰਜਾਈ ਕਰੋ।

ਮਹੱਤਵਪੂਰਨ : ਸਿੰਜਾਈ ਸਮੇਂ ਖੇਤ ਵਿੱਚ ਪ੍ਰਤੀ ਏਕੜ 50ਲਿਟਰ ਪਸ਼ੂ-ਮੂਤਰ ਪਾਉਣਾ ਨਾ ਭੁੱਲਣਾ, ਇਹ ਜ਼ਰੂਰੀ ਹੈ। ਸਿੰਜਾਈ ਕਰਦੇ ਸਮੇਂ ਪਾਣੀ ਵਾਲੇ ਖਾਲ੍ਹੇ ਰਾਹੀਂ ਖੇਤ 'ਚ ਪਸ਼ੂ-ਮੂਤਰ ਭੇਜਦੇ ਰਹੋ।

- ਗੁਡਾਈ: ਜੇਕਰ ਨਦੀਨ ਵੱਡਾ ਮਸਲਾ ਹੋਣ ਤਾਂ ਅਸੀਂ ਹੱਥੀਂ ਗੁਡਾਈ ਕਰਾਂਗੇ। ਇੱਕ ਗੁਡਾਈ ਪਲਾਂਟ ਗਰੋਥ ਦੀ ਸ਼ੁਰੂਆਤੀ ਸਟੇਜ 'ਤੇ ਕੀਤੀ ਜਾਵੇਗੀ (ਬਾਲ ਨਿੰਦਾਈ) ਜਦੋਂ ਗੁਆਰਾ ਤੇ ਜਵਾਰ 20 ਦਿਨਾਂ ਦੇ ਹੋਣਗੇ। ਜਦੋਂ ਫਸਲ ਇੱਕ ਫੁੱਟ ਤੋਂ ਵਧੇਰੇ ਕੱਦ ਦੀ ਹੋਵੇ ਅਤੇ ਨਦੀਨ ਤਾਂ ਵੀ ਇੱਕ ਸਮੱਸਿਆ ਹੋਣ ਤਾਂ ਸਪ੍ਰੇਅ ਪੰਪ ਦੀ ਨੋਜ਼ਲ 'ਤੇ ਸੁਰੱਖਿਆ ਹੁੱਡ ਲਗਾ ਕੇ ਬਾਇਉਹਰਬੀਸਾਈਡ ਦੀ ਸਪ੍ਰੇਅ ਕਰੋ ( ਅਪੈਂਡਿਕਸ 6 ਵਿੱਚ ਬਾਇਉਹਰਬੀਸਾਈਡ ਬਣਾਉਣ ਦਾ ਤਰੀਕਾ ਦੇਖੋ)

- ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ: ਜਦੋਂ ਜਵਾਰ 30 ਦਿਨਾਂ ਦਾ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾਂ ਜਦੋਂ ਜਵਾਰ 55 ਦਿਨਾਂ ਦੀ ਹੋ ਜਾਵੇ ਅਰਥਾਤ ਫਲਾਵਰਿੰਗ ਤੋਂ ਬਿਲਕੁੱਲ ਪਹਿਲਾਂ ਇੱਕ

32 / 51
Previous
Next