ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।
- ਕੀਟਾਂ ਤੋਂ ਫ਼ਸਲ ਦੀ ਰੱਖਿਆ ਲਈ ਸਪ੍ਰੇਅ: ਮੁੱਖ ਫਸਲ ਵਿੱਚ ਟਰੈਪ ਕਰਾਪਸ, ਰੈਪਲੈਂਟ (ਕੀਟ ਭਜਾਊ) ਭਿੰਨਤਾ ਭਰਪੂਰ ਫ਼ਸਲਾਂ ਅਤੇ ਰੁੱਖ (ਰੁੱਖ ਪੰਛੀਆਂ ਅਤੇ ਹੋਰ ਅਜਿਹੇ ਜੀਵਾਂ ਲਈ ਪਨਾਹਗਾਹ ਦਾ ਕੰਮ ਕਰਦੇ ਹਨ ਜਿਹੜੇ ਕਿ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾ ਨੂੰ ਖਾਂਦੇ ਹਨ) ਬਿਨਾਂ ਖੇਤੀ ਰਸਾਇਣਾਂ ਦੇ ਕੀਟ ਪ੍ਰਬੰਧਨ ਦਾ ਮੁਢਲੀ ਲੋੜ ਹਨ। ਇਹਨਾਂ ਦੀ ਅਣਹੋਂਦ ਵਿੱਚ ਕੀਟ ਕੰਟਰੋਲ ਦੇ ਕੁੱਝ ਹੋਰ ਢੰਗ ਵਰਤੇ ਜਾ ਸਕਦੇ ਹਨ। 30 ਦਿਨਾਂ ਦੀ ਫ਼ਸਲ 'ਤੇ ਖੱਟੀ ਲੱਸੀ ਦੀ ਸਪ੍ਰੇਅ ਕਰੋ (ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ, ਅਪੈਂਡਿਕਸ 11)। 45 ਦਿਨਾਂ ਦੀ ਫ਼ਸਲ 'ਤੇ ਹਰਬਲ ਐਕਸਟੈਕਟ (ਵਨਸਪਤਿਕ ਰਸ) ਦਾ ਛਿੜਕਾਅ ਕਰੋ ( ਬਣਾਉਣ ਦਾ ਤਰੀਕਾ ਦੇਖਣ ਲਈ ਦੇਖੋ, ਅਪੈਂਡਿਕਸ 12)।
ਨੋਟ: ਜੇਕਰ ਤੁਹਾਨੂੰ ਲੱਗੇ ਕਿ ਕੀਟਾਂ ਦਾ ਖ਼ਤਰਾ ਬਰਕਰਾਰ ਹੈ ਤਾਂ 60 ਦਿਨਾਂ ਦੀ ਫ਼ਸਲ 'ਤੇ ਖੱਟੀ ਲੱਸੀ ਦਾ ਛਿੜਕਾਅ ਦੁਹਰਾਉ । ਇਸੇ ਤਰ੍ਹਾਂ 75 ਦਿਨਾਂ ਦੀ ਫ਼ਸਲ 'ਤੇ ਹਰਬਲ ਐਕਸਟ੍ਰੈਕਟ ਦਾ ਛਿੜਕਾਅ ਦੁਬਾਰਾ ਛਿੜਕਾਅ ਕਰੋ। ਜੇਕਰ ਫਿਰ ਵੀ ਕੀਟਾਂ ਦਾ ਬੰਦੋਬਸਤ ਨਾ ਹੋ ਸਕੇ ਤਾਂ ਕੀਟ ਪ੍ਰਬੰਧਨ ਲਈ ਤੁਸੀਂ ਜਿਹੜੀਆਂ ਜੈਵਿਕ ਸਪੇਆਂ ਤੋਂ ਜਾਣੂ ਹੋ ਉਹਨਾਂ ਦੀ ਵਰਤੋਂ ਕਰੋ।
ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)
- ਫ਼ਸਲ ਨੂੰ ਆਖਰੀ ਸਿੰਜਾਈ ਤੋਂ ਤੁਰੰਤ ਪਹਿਲਾਂ ਖੇਤ ਵਿੱਚ ਪੁੰਗਰੇ ਹੋਏ 4 ਕਿੱਲੋ (10 ਕਿੱਲੋ ਪ੍ਰਤੀ ਏਕੜ) ਔਰੋਗਰੀਨ ਫ਼ਸਲਾਂ ਦੇ ਬੀਜਾਂ ਦਾ ਛਿੱਟਾ ਦਿਉ (ਬੀਜਾਂ /ਫ਼ਸਲਾਂ ਦੇ ਨਾਮ ਅਤੇ ਤਰੀਕਾ ਅਪੈਂਡਿਕਸ 1 ਵਿੱਚ ਦੇਖੋ)।
- ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਖੇਤ ਵਿੱਚ ਗੁਆਰ ਅਤੇ ਜਵਾਰ ਪੱਖੋਂ ਇੱਕੋ ਜਿਹੇ ਦਿਖਣ ਵਾਲੇ ਤਿੰਨ ਸਥਾਨ ਚੁਣੋ । ਚੁਣੇ ਗਏ ਸਥਾਨਾਂ ਤੋਂ ਦਾਤੀ ਨਾਲ ਜ਼ਮੀਨ ਦੀ ਸਤ੍ਹਾ ਤੱਕ ਇੱਕ ਮੀਟਰ ਦੀ ਲੰਬਾਈ 'ਚ ਗੁਆਰ ਦੀਆਂ ਤਿੰਨ ਲਾਈਨਾ ਅਤੇ ਦੋ ਮੀਟਰ ਦੀ ਲੰਬਾਈ 'ਚ ਦੋ ਲਾਈਨਾ ਜਵਾਰ ਦੀਆਂ ਕੱਟ ਕੇ ਦੋਹਾਂ ਦੇ ਅਲਗ-ਅਲਗ ਬੰਡਲ ਬਣਾ ਲਉ। ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਦੀ ਅਲਗ- ਅਲਗ ਟ੍ਰੇਸਿੰਗ ਕਰਕੇ ਦਾਣੇ ਅਲੱਗ ਕਰ ਲਉ। ਦੋਹਾਂ ਤਰ੍ਹਾਂ ਦੇ ਦਾਣਿਆਂ ਨੂੰ ਕਾਗਜ਼ ਦੇ ਦੋ ਵੱਖ-ਵੱਖ ਪਰ ਮਜ਼ਬੂਤ ਥੈਲਿਆਂ ਪਾ ਦਿਉ ਅਤੇ ਪੌਦਿਆ ਦੇ ਬਾਕੀ ਹਿੱਸੇ ਦੇ ਵੱਖ-ਵੱਖ ਗਨੀ ਬੈਗਜ਼ ਵਿੱਚ ਪਾ ਦਿਉ। ਹੁਣ ਸਭ ਦਾ ਅਲਗ-ਅਲਗ ਵਜ਼ਨ ਕਰੋ ਅਤੇ ਝਾੜ ਸਬੰਧੀ ਡੇਟਾ (ਜਾਣਕਾਰੀ) ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਾਜ਼ਮੀ ਭਰੇ ।
- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾ ਜਵਾਰ ਨੂੰ ਹੱਥੀਂ ਕੱਟ ਲਉ ਪਰੰਤੂ ਗੁਆਰ ਦੀ ਕਟਾਈ ਕੰਬਾਈਨ ਨਾਲ ਕਰੋ । ਆਸ ਹੈ ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਇਹ ਹੋ ਜਾਵੇਗਾ। ਸਾਰੇ ਪਲਾਟ ਵਿੱਚੋਂ ਦੋਹਾਂ ਫ਼ਸਲਾਂ ਤੋਂ ਮਿਲੇ ਦਾਣਿਆਂ ਨਾਲ ਭਰੇ ਬੋਰਿਆਂ ਦੀ ਗਿਣਤੀ ਕਰੋ । ਜੇ ਸੰਭਵ ਹੋਵੇ ਤਾਂ ਹਰੇਕ ਬੋਰੇ ਦਾ ਵਜ਼ਨ ਵੀ ਕਰੋ ਅਤੇ ਸਬੰਧਤ ਡੈਟਾ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਨੋਟ ਕਰੇ।
- ਮਹੱਤਵਪੂਰਨ: ਗੁਆਰ ਅਤੇ ਜਵਾਰ ਦੇ ਤਿੰਨ-ਤਿੰਨ ਸੈਂਪਲ ਹੇਠ ਲਿਖੇ ਅਨੁਸਰ ਜਾਣਕਾਰੀ ਜੁਟਾਉਣ ਲਈ ਕਿਸੇ ਲੈਬ ਵਿੱਚ ਭੇਜੋ- (ੳ) ਪ੍ਰੋਟੀਨ %, (ਅ) ਪੈਸਟੀਸਾਈਡ ਰੈਜ਼ੀਡਿਊ।