- ਗੁਆਰੇ ਅਤੇ ਜਵਾਰ ਦੀ ਕਟਾਈ ਅਤੇ 15 ਨਵੰਬਰ ਨੂੰ ਕਣਕ ਦੀ ਬਿਜਾਈ ਦੇ ਵਿਚਕਾਰ ਸਾਡੇ ਕੋਲ 6 ਹਫ਼ਤਿਆਂ ਦਾ ਸਮਾਂ ਹੋਵੇਗਾ। ਸੋ 10 ਨਵੰਬਰ ਤੱਕ ਪਲਾਟ ਵਿੱਚ ਔਰੋਗਰੀਨ ਫਸਲਾਂ ਨੂੰ ਵਧਣ ਦਿਓ ।
ਹਾੜੀ ਰੁੱਤ ਦੇ ਪ੍ਰਯੋਗ:
ਟਰੀਟਮੈਂਟ 1.
ਕੰਟਰੋਲ ਪਲਾਟ (ਝੋਨਾ ਅਤੇ ਕਣਕ ਆਧੁਨਿਕ ਸਿਸਟਮ- ਆਰ ਡਬਲਯੂ ਐਮ): ਨਰਮੇ ਦੀ ਕਟਾਈ ਉਪਰੰਤ ਆਧੁਨਿਕ ਬੀਜਾਂ, ਰਸਾਇਣਕ ਖਾਦਾਂ, ਨਦੀਨ ਨਾਸ਼ਕ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰਦੇ ਹੋਏ ਬਿਲਕੁਲ ਉਸੇ ਤਰ੍ਹਾਂ ਕਣਕ ਦੀ ਬਿਜਾਈ ਕਰਨੀ ਜਿਵੇਂ ਆਮ ਕਿਸਾਨ ਕਰਦੇ ਹਨ। ਖੇਤ ਦੇ ਕੰਮ ਲਈ ਆਧੁਨਿਕ ਮਸ਼ੀਨਰੀ ਦਾ ਹਰ ਸੰਭਵ ਇਸਤੇਮਾਲ ਕੀਤਾ ਜਾਵੇ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ।
- ਝੋਨੇ ਦੇ ਖੜੇ ਨਾੜ ਦਾ ਬੰਦੋਬਸਤ ਬਿਲਕੁੱਲ ਉਸੇ ਤਰ੍ਹਾਂ ਕਰੋ ਜਿਵੇਂ ਕਿ ਬਾਕੀ ਦੇ ਕਿਸਾਨ ਕਰਦੇ ਹਨ। ਜੇਕਰ ਉਹ ਨਾੜ ਸਾੜਦੇ ਹਨ ਤਾਂ ਤੁਸੀਂ ਵੀ ਇਸ ਪਲਾਟ ਵਿੱਚ ਨਾੜ ਨੂੰ ਸਾੜ ਦਿਉ।
- ਕਣਕ ਦੀ ਬਿਜਾਈ ਤੋਂ ਪਹਿਲਾਂ ਆਮ ਵਾਂਗ ਖੇਤ ਦੀ ਤਿਆਰੀ ਕਰੋ। ਕੈਮੀਕਲ ਕਿਸਾਨਾਂ ਵਾਂਗ ਰਸਾਇਣਕ ਖਾਦਾਂ, ਨਦੀਨਨਾਸ਼ਕ, ਕੀੜੇਮਾਰ ਜ਼ਹਿਰਾਂ ਦੀ ਵਰਤੋਂ ਕਰੋ।
- ਕਣਕ ਦੇ ਬੀਜ ਦੀ ਵਰਾਇਟੀ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀ ਹੋਣੀ ਚਾਹੀਦੀ ਹੈ।
- ਕੰਟਰੋਲ ਪਲਾਟ ਵਿੱਚ ਕਣਕ ਦੀ ਫ਼ਸਲ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੱਸੀ ਮਾਤਰਾ ਅਤੇ ਸਮੇਂ 'ਤੇ ਰਸਾਇਣਕ ਖਾਦਾਂ ਪਾਉ।
- ਜਦੋਂ ਫ਼ਸਲ ਲਗਪਗ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ੍ਹ ਲਉ। ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੇਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ। ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ। ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਕਣਕ ਦੇ ਤਿੰਨ ਸੈਂਪਲ ਢੁਕਵੀ ਲੇਬ ਨੂੰ ਭੇਜੇ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।
ਟਰੀਟਮੈਂਟ II:
ਨਰਮੇ ਅਤੇ ਕਣਕ ਦਾ ਟਿਕਾਊ ਸਿਸਟਮ (ਸੀ ਡਬਲਯੂ ਐੱਸ): ਆਮ ਤੌਰ 'ਤੇ ਨਰਮੇ ਵਾਲੇ ਖੇਤ ਵਿੱਚ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ। ਨਰਮੇ ਦੀ ਖੜੀ ਫ਼ਸਲ ਵਿੱਚ ਕਣਕ ਦੀ ਬਿਜਾਈ ਦੀ ਇੱਕ ਨਵੀਂ ਪਹੁੰਚ ਫ਼ਕੂਕਾ ਵਿਧੀ (ਹੈ ਜਿਹਦੇ ਤਹਿਤ ਮਿੱਟ ਅਤੇ ਸਵਾਹ ਆਦਿ ਦੀ ਸਹਾਇਤਾ ਨਾਲ ਬੀਜਾਂ ਦੀਆਂ ਗੋਲੀਆਂ ਬਣਾ ਕੇ ਖੜੀ ਫ਼ਸਲ ਵਿੱਚ ਬੀਜੀਆਂ ਜਾਂਦੀਆਂ ਹਨ) ਬਾਰੇ ਸੋਚਿਆ ਜਾ ਰਿਹਾ ਹੈ। ਪਰੰਤੂ ਇਸ ਨੂੰ ਅਜਮਾਉਣ ਦੀ ਲੋੜ ਹੈ । ਜਦੋਂ ਤੱਕ