

ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।
- ਕੀਟਾਂ ਤੋਂ ਫ਼ਸਲ ਦੀ ਰੱਖਿਆ ਲਈ ਸਪ੍ਰੇਅ: ਮੁੱਖ ਫਸਲ ਵਿੱਚ ਟਰੈਪ ਕਰਾਪਸ, ਰੈਪਲੈਂਟ (ਕੀਟ ਭਜਾਊ) ਭਿੰਨਤਾ ਭਰਪੂਰ ਫ਼ਸਲਾਂ ਅਤੇ ਰੁੱਖ ਰੁੱਖ ਪੰਛੀਆਂ ਅਤੇ ਹੋਰ ਅਜਿਹੇ ਜੀਵਾਂ ਲਈ ਪਨਾਹਗਾਹ ਦਾ ਕੰਮ ਕਰਦੇ ਹਨ ਜਿਹੜੇ ਕਿ ਫ਼ਸਲਾਂ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾ ਨੂੰ ਖਾਂਦੇ ਹਨ) ਬਿਨਾਂ ਖੇਤੀ ਰਸਾਇਣਾਂ ਦੇ ਕੀਟ ਪ੍ਰਬੰਧਨ ਦਾ ਮੁਢਲੀ ਲੋੜ ਹਨ। ਇਹਨਾਂ ਦੀ ਅਣਹੋਂਦ ਵਿੱਚ ਕੀਟ ਕੰਟਰੋਲ ਦੇ ਕੁੱਝ ਹੋਰ ਢੰਗ ਵਰਤੇ ਜਾ ਸਕਦੇ ਹਨ। 30 ਦਿਨਾਂ ਦੀ ਫ਼ਸਲ 'ਤੇ ਖੱਟੀ ਲੱਸੀ ਦੀ ਸਪ੍ਰੇਅ ਕਰੋ (ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ, ਅਪੈਂਡਿਕਸ 11)। 45 ਦਿਨਾਂ ਦੀ ਫ਼ਸਲ 'ਤੇ ਹਰਬਲ ਐਕਸਟੈਕਟ (ਵਨਸਪਤਿਕ ਰਸ) ਦਾ ਛਿੜਕਾਅ ਕਰੋ ( ਬਣਾਉਣ ਦਾ ਤਰੀਕਾ ਦੇਖਣ ਲਈ ਦੇਖੋ, ਅਪੈਂਡਿਕਸ 12)।
ਨੋਟ: ਜੇਕਰ ਤੁਹਾਨੂੰ ਲੱਗੇ ਕਿ ਕੀਟਾਂ ਦਾ ਖ਼ਤਰਾ ਬਰਕਰਾਰ ਹੈ ਤਾਂ 60 ਦਿਨਾਂ ਦੀ ਫ਼ਸਲ 'ਤੇ ਖੱਟੀ ਲੱਸੀ ਦਾ ਛਿੜਕਾਅ ਦੁਹਰਾਉ । ਇਸੇ ਤਰ੍ਹਾਂ 75 ਦਿਨਾਂ ਦੀ ਫ਼ਸਲ 'ਤੇ ਹਰਬਲ ਐਕਸਟ੍ਰੈਕਟ ਦਾ ਛਿੜਕਾਅ ਦੁਬਾਰਾ ਛਿੜਕਾਅ ਕਰੋ। ਜੇਕਰ ਫਿਰ ਵੀ ਕੀਟਾਂ ਦਾ ਬੰਦੋਬਸਤ ਨਾ ਹੋ ਸਕੇ ਤਾਂ ਕੀਟ ਪ੍ਰਬੰਧਨ ਲਈ ਤੁਸੀਂ ਜਿਹੜੀਆਂ ਜੈਵਿਕ ਸਪੇਆਂ ਤੋਂ ਜਾਣੂ ਹੋ ਉਹਨਾਂ ਦੀ ਵਰਤੋਂ ਕਰੋ।
ਮਹੱਤਵਪੂਰਨ: ਜਿਵੇਂ ਹੀ ਤੁਸੀਂ ਫ਼ਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)
- ਪਾਣੀ ਦਾ ਪ੍ਰਬੰਧਨ: ਪਲਾਂਟ ਗਰੋਥ ਦੀ ਕਿਸੇ ਵੀ ਸਟੇਜ 'ਤੇ ਖੇਤ ਵਿੱਚ ਪਾਣੀ ਨਹੀਂ ਖੜਾ ਕਰਨਾ। ਸਿੰਜਾਈ ਉਦੋਂ ਹੀ ਕਰਨੀ ਹੈ ਜਦੋਂ ਭੂਮੀ ਵਿੱਚ 4 ਇੰਚ ਦੀ ਡੂੰਘਾਈ ਤੱਕ ਕੋਈ ਨਮੀ ਨਾ ਬਚੀ ਹੋਵੇ। ਇਸ ਮੰਤਵ ਲਈ ਪ੍ਰਯੋਗ ਲਈ ਖੇਤ ਦੀ ਰੂਪ-ਰੇਖਾ ਤਿਆਰ ਕਰਦਿਆਂ ਖੇਤ ਦੇ ਢਲਾਣ ਵਾਲੇ ਮੱਥੇ ਇੱਕ ਖਾਈ ਬਣਾਈ ਜਾਵੇਗੀ। ਸਿੰਜਾਈ ਲੋੜ ਅਨੁਸਾਰ ਹੀ ਕੀਤੀ ਜਾਵੇਗੀ। ਸਭ ਤੋਂ ਪਹਿਲਾਂ ਭੂਮੀ ਨੂੰ ਖੁਸ਼ਕ ਹੋਣ ਦਿਉ। ਜਦੋਂ ਭੂਮੀ ਦੇ ਅੰਦਰ 3-4 ਇੰਚ ਦੀ ਡੂੰਘਾਈ ਤੱਕ ਨਮੀ ਨਾ ਰਹੇ ਤਾਂ ਸਿੰਜਾਈ ਕਰੋ। ਸਿੰਜਾਈ ਕਰਦੇ ਸਮੇਂ ਛੋਲਿਆਂ ਨੂੰ ਪਾਣੀ ਨਾ ਦਿਉ । ਛੋਲਿਆਂ ਦੀਆਂ ਲਾਈਨਾਂ ਦੁਆਲੇ ਵੱਟਾਂ ਬਣਾ ਕੇ ਛੋਲਿਆਂ ਨੂੰ ਸਿੰਜਾਈ ਤੋਂ ਬਚਾਇਆ ਜਾ ਸਕਦਾ ਹੈ।
ਮਹੱਤਵਪੂਰਨ : ਸਿੰਜਾਈ ਸਮੇਂ ਖੇਤ ਵਿੱਚ ਪ੍ਰਤੀ ਏਕੜ 50 ਲਿਟਰ ਪਸ਼ੂ-ਮੂਤਰ ਪਾਉਣਾ ਨਾ ਭੁੱਲਣਾ, ਇਹ ਜ਼ਰੂਰੀ ਹੈ। ਸਿੰਜਾਈ ਕਰਦੇ ਸਮੇਂ ਪਾਣੀ ਵਾਲੇ ਖਾਲ੍ਹੇ ਰਾਹੀਂ ਖੇਤ 'ਚ ਪਸ਼ੂ-ਮੂਤਰ ਭੇਜਦੇ ਰਹੋ।
- ਆਖਰੀ ਪਾਣੀ ਲਾਉਣ ਤੋਂ ਪਹਿਲਾਂ ਪਲਾਟ ਵਿੱਚ ਔਰੋਗਰੀਨ ਫਸਲਾਂ ਦੇ ਚਾਰ ਕਿੱਲੋ (10 ਕਿੱਲੋ ਪ੍ਰਤੀ ਏਕੜ) ਬੀਜਾਂ ਦਾ ਛਿੱਟਾ ਦਿਉ। (ਬੀਜਾਂ/ਫ਼ਸਲਾਂ ਦੇ ਨਾਮ ਅਤੇ ਤਰੀਕਾ ਜਾਣਨ ਲਈ ਅਪੈਂਡਿਕਸ 1 ਦੇਖੋ)
- ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ- ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਕਣਕ ਅਤੇ ਛੋਲਿਆਂ ਨੂੰ ਅਲੱਗ-ਅਲੱਗ ਕੱਟ ਕੇ ਉਹਨਾਂ ਨੂੰ ਇੱਕ ਦੋ ਵੱਖ-ਵੱਖ ਬੰਡਲ ਵਿੱਚ ਬੰਨ੍ਹ ਲਉ । ਹੁਣ ਦੋਹਾਂ ਬੰਡਲਾਂ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਦੋਹਾਂ ਬੰਡਲਾਂ ਨੂੰ ਅਲੱਗ-ਅਲੱਗ ਬਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣਿਆਂ ਨੂੰ ਦੋ ਵੱਖਰੇ-ਵੱਖਰੇ ਮਜਬੂਤ ਪੇਪਰ ਬੈਗਾਂ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਦੋ ਅਲੱਗ-ਅਲੱਗ ਗੱਟਿਆਂ ਵਿੱਚ ਪਾ ਦਿਉ। ਹੁਣ ਸਾਰੇ ਮਟੀਰੀਅਲ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ