

ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।
- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਕੰਬਾਈਨ ਨਾਲ ਕਣਕ ਦੀ ਕਟਾਈ ਤੋਂ ਪਹਿਲਾਂ ਛੋਲਿਆਂ ਨੂੰ ਹੱਥੀਂ ਵੱਢ ਲਉ। ਸਾਰੇ ਪਲਾਟ ਵਿੱਚੋਂ ਹੋਈ ਦੋਹਾਂ ਫ਼ਸਲਾਂ ਦੀ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਜੇਕਰ ਸੰਭਵ ਹੋਵੇ ਤਾਂ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ । ਇਹ ਜਾਣਕਾਰੀ ਕਿਸਾਨ ਦੁਆਰਾ ਆਪਣੀ ਫੀਲਡ ਬੁੱਕ ਵਿੱਚ ਲਿਖੀ ਜਾਵੇ।
- ਕਣਕ ਅਤੇ ਛੋਲਿਆਂ ਦੀ ਕਟਾਈ ਅਤੇ 15 ਮਈ ਨੂੰ ਅਗਲੀ ਫਸਲ ਦੀ ਬਿਜਾਈ ਵਿਚਕਾਰ ਲਗਪਗ 30 ਦਿਨਾਂ ਦਾ ਸਮਾਂ ਮਿਲ ਜਾਂਦਾ ਹੈ। ਸੋ ਪਲਾਟ ਵਿੱਚ ਉਗੀਆਂ ਔਰੋਗਰੀਨ ਫ਼ਸਲਾਂ ਨੂੰ 10 ਮਈ ਤੱਕ ਮਈ ਤੱਕ ਵਧਣ ਦਿਉ।
- ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਕਣਕ ਅਤੇ ਛੋਲਿਆਂ ਦੇ ਤਿੰਨ-ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।
ਟਰੀਟਮੈਂਟ III.
ਗੁਆਰਾ ਅਤੇ ਕਣਕ ਦਾ ਟਿਕਊ ਸਿਸਟਮ (ਜੀ ਡਬਲਯੂ ਐਸ): ਇਸ ਸਿਸਟਮ ਤਹਿਤ ਗੁਆਰੇ ਅਤੇ ਜਵਾਰ ਮਗਰੋਂ ਪਲਾਟ ਵਿੱਚ ਕਣਕ ਨਾਲ ਦੇਸੀ ਛੋਲੇ ਅੰਤਰ ਫ਼ਸਲ ਵਜੋਂ ਬੀਜੇ ਜਾਣਗੇ ।
- ਅੱਧ ਅਕਤੂਬਰ ਤੱਕ ਕੰਬਾਈਨ ਨਾਲ ਗੁਆਰੇ ਕੱਟ ਲਿਆ ਜਾਵੇਗਾ ਜਦੋਂ ਕਿ ਜਵਾਰ ਦੀ ਕਟਾਈ ਹੱਥੀਂ ਕੀਤੀ ਜਾਵੇਗੀ। ਕਟਾਈ ਉਪਰੰਤ ਖੇਤ ਨੂੰ ਇਸ ਵਿੱਚ ਖੜੇ ਗੁਆਰੇ ਦੇ ਨਾੜ ਅਤੇ ਉੱਗੀਆਂ ਹੋਈਆਂ ਔਰੋਗਰੀਨ ਫ਼ਸਲਾਂ ਸਮੇਤ 10 ਨਵੰਬਰ ਤੱਕ ਇਸੇ ਤਰ੍ਹਾਂ ਰਹਿਣ ਦਿਉ। ਤਾਂ ਕਿ ਇਸ ਵਿੱਚ ਔਰੋਗਰੀਨ ਫ਼ਸਲਾਂ ਅਤੇ ਨਦੀਨ ਵਧ-ਫੁੱਲ ਸਕਣ।
- ਹੁਣ ਨਾੜ ਅਤੇ ਹਰੇ ਮਾਦੇ ਨੂੰ ਰੀਪਰ ਨਾਲ ਕੱਟ ਕੇ ਸਾਰੇ ਖੇਤ ਵਿੱਚ ਜ਼ਮੀਨ 'ਤੇ ਵਿਛਾ ਇੱਕੋ ਜਿਹਾ ਵਿਛਾ ਦਿਉ।
- ਹੁਣ ਰੇਕ ਦੀ ਵਰਤੋਂ ਕਰਦੇ ਹੋਏ ਸਾਰਾ ਪਲਾਂਟ ਬਾਇਉਮਾਸ ਪਲਾਟ ਵਿੱਚੋਂ ਬਾਹਰ ਕੱਢ ਦਿਉ। ਹੁਣ ਭੂਮੀ ਦੀ ਸਤ੍ਹਾ 'ਤੇ 70 % ਨਮੀ ਵਾਲੀ 5 ਕੁਇੰਟਲ ਲਿਵਿੰਗ ਫਾਰਮ ਯਾਰਡ ਮੈਨਿਉਰ ਦਾ ਛਿੱਟਾ ਦੇ ਦਿਉ ਜਿਵੇਂ ਕਿ ਆਮ ਕਿਸਾਨ ਯੂਰੀਏ ਦਾ ਛਿੱਟਾ ਦਿੰਦੇ ਹਨ। ਧਿਆਨ ਰਹੇ ਛਿੱਟਾ ਦੇਣ ਦੇ ਤੁਰੰਤ ਬਾਅਦ ਖੇਤ ਨੂੰ ਵਾਹ ਦਿਉ। ਖਾਦ ਵਿਚਲੇ ਲਾਹੇਵੰਦ ਜੀਵਾਣੂਆਂ ਨੂੰ ਸੁਰੱਖਿਅਤ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
- ਆਮ ਤੌਰ 'ਤੇ ਜਿਵੇਂ ਕਣਕ ਅਤੇ ਛੋਲਿਆਂ ਦੀ ਬਿਜਾਈ ਲਈ ਖੇਤ ਤਿਆਰ ਕੀਤਾ ਜਾਂਦਾ ਹੈ, ਖੇਤ ਤਿਆਰ ਕਰ ਲਉ । 15 ਨਵੰਬਰ ਤੋਂ ਪਹਿਲਾਂ ਖੇਤ ਬਿਜਾਈ ਲਈ ਤਿਆਰ ਹੋ ਜਾਣਾ ਚਾਹੀਦਾ ਹੈ । ਰੌਣੀ ਕਰਦੇ ਸਮੇਂ 50 ਲਿਟਰ ਪਸ਼ੂ-ਮੂਤਰ ਖੇਤ ਵਿੱਚ ਪਾਉ।
- ਤਿਆਰ ਖੇਤ ਵਿੱਚ ਆਮ ਤੌਰ 'ਤੇ ਵਰਤੀ ਜਾਣ ਵਾਲੀ 11 ਪੈਰਾਂ ਵਾਲੀ ਸੀਡ ਡ੍ਰਿਲ ਜਿਸਦੀ ਪੋਰ-ਤੋਂ ਪੋਰ ਵਿਚਲੀ ਦੂਰੀ 7 ਇੰਚ ਹੁੰਦੀ ਹੈ ਨਾਲ ਕਣਕ ਦੀ ਬਿਜਾਈ ਕਰੋ । ਧਿਆਨ ਰਹੇ ਕਣਕ/ਛੋਲਿਆਂ ਦੋਹਾਂ ਲਈ ਲਾਈਨ ਤੋਂ ਲਾਈਨ ਵਿਚਲਾ ਫਾਸਲਾ 12 ਇੰਚ ਰੱਖਿਆ ਜਾਵੇਗਾ ਅਤੇ ਹਰੇਕ ਛੇ ਲਾਈਨਾਂ ਕਣਕ ਬਾਅਦ 2 ਲਾਈਨਾਂ ਛੋਲੇ ਬੀਜੇ ਜਾਣਗੇ। ਇਸੇ ਤਰ੍ਹਾਂ ਪੌਦੇ ਤੋਂ ਪੌਦੇ ਵਿਚਲੀ ਦੂਰੀ 8 ਇੰਚ ਰੱਖੀ ਜਾਵੇਗੀ। ਬਿਜਾਈ ਦੇ ਸਮੇਂ ਮਸ਼ੀਨ ਵਿੱਚ ਹੇਠ ਲਿਖੇ ਬਦਲਾਅ ਕਰੋ: