ਖੇਤੀ ਰਸਾਇਣਾਂ ਦੀ ਵਰਤੋਂ ਬਗ਼ੈਰ ਕੁਦਰਤੀ ਖੇਤੀ ਵਿੱਚ ਕਣਕ ਦਾ ਝਾੜ ਵਧਾਉਣ ਲਈ ਪੰਜਾਬ ਵਾਸਤੇ ਝੋਨੇ ਅਤੇ ਕਣਕ ਦਾ ਕਮ-ਖਰਚ ਤੇ ਟਿਕਾਊ ਸਿਸਟਮ
ਪ੍ਰਯੋਗ ਦੀ ਰੂਪ ਰੇਖਾ: ਇਸ ਪ੍ਰਯੋਗ ਤਹਿਤ ਤਿੰਨ-ਤਿੰਨ ਵੱਖ-ਵੱਖ ਫ਼ਸਲ ਪ੍ਰਣਾਲੀਆਂ ਹੇਠ ਤਿੰਨ ਵੱਖ-ਵੱਖ ਟਰੀਟਮੈਂਟ ਪਲਾਟ ਲਾਏ ਜਾਣਗੇ ।
ਟਰੀਟਮੈਂਟ 1. ਕੰਟਰੋਲ ਪਲਾਟ: ਝੋਨਾ ਅਤੇ ਕਣਕ- ਚੱਲ ਰਹੇ ਆਧੁਨਿਕ ਸਿਸਟਮ ਅਨੁਸਾਰ- ਆਰ ਸੀ ਐਮ) ਇਸ ਪਲਾਟ ਵਿੱਚ ਕਿਸਾਨ ਸਾਰੀਆਂ ਫਸਲਾਂ ਰਸਾਇਣਕ ਖੇਤੀ ਸਿਸਟਮ ਤਹਿਤ ਰਸਾਇਣਾਂ ਦੀ ਵਰਤੋਂ ਨਾਲ ਉਗਾਏਗਾ। ਨੋਟ ਜਿਹਨਾਂ ਕਿਸਾਨਾਂ ਦੀ ਸਾਰੀ ਦੀ ਸਾਰੀ ਜ਼ਮੀਨ ਕੁਦਰਤੀ ਖੇਤੀ ਹੇਠ ਹੈ ਉਹ ਇਸ ਕੰਮ ਲਈ ਗਵਾਂਢੀ ਦੇ ਰਸਾਇਣਕ ਖੇਤੀ ਵਾਲੇ ਖੇਤ ਨੂੰ ਕੰਟਰੋਲ ਪਲਾਟ ਵਜੋਂ ਵਰਤ ਸਕਦੇ ਹਨ।
ਟਰੀਟਮੈਂਟ ਪਲਾਟ 2. ਝੋਨੇ ਅਤੇ ਕਣਕ ਦਾ ਚਿਰ ਸਥਾਈ ਸਿਸਟਮ (ਆਰ ਸੀ ਐਸ): ਝੋਨੇ ਨੂੰ ਖੁੱਲ੍ਹਾ ਪਾਣੀ ਨਹੀਂ ਦਿੱਤਾ ਜਾਵੇਗਾ ਅਤੇ ਝੋਨੇ ਦੀ ਸਿਸਟਮ ਆਰ ਰੂਟ ਇੰਟੈਸੀਫਿਕੇਸ਼ਨ ਵਿਧੀ ਦੇ ਸਾਰੇ ਸੰਭਵ ਕਾਰਜ ਇਸ ਪਲਾਟ ਵਿੱਚ ਕੀਤੇ ਜਾਣਗੇ। ਹਾੜੀ ਰੁੱਤੇ ਕਣਕ ਵਿੱਚ ਦੇਸੀ ਛੋਲਿਆਂ ਦੀ ਬਿਜਾਈ ਅੰਤਰ ਫ਼ਸਲ ਵਜੋਂ ਕੀਤੀ ਜਾਵੇਗੀ।
ਟਰੀਟਮੈਂਟ ਪਲਾਟ 3. ਗੁਆਰ ਅਤੇ ਕਣਕ ਸਿਸਟਮ (ਜੀ ਵੀ ਐਸ): ਇਸ ਪਲਾਟ ਵਿੱਚ ਸਾਉਣੀ ਰੁੱਤੇ ਗੁਆਰੇ ਵਿੱਚ ਅੰਤਰ ਫ਼ਸਲ ਵਜੋਂ ਜਵਾਰ ਬੀਜੀ ਜਾਵੇਗੀ। ਹਾੜੀ ਰੁੱਤੇ ਕਣਕ ਵਿੱਚ ਅੰਤਰ ਫ਼ਸਲ ਦੇ ਤੌਰ 'ਤੇ ਅਲਸੀ/ ਜਾਂ ਦੇਸੀ ਛੋਲੇ ਬੀਜੇ ਜਾਣਗੇ।
ਤਿੰਨ ਦੇ ਤਿੰਨ ਟਰੀਟਮੈਂਟ ਪਲਾਟ ਲਾਜ਼ਮੀ ਤੌਰ 'ਤੇ ਇੱਕ ਏਕੜ ਜ਼ਮੀਨ ਵਿੱਚ ਲਾਏ ਜਾਣਗੇ । ਪ੍ਰਯੋਗ ਦੀ ਸਧਾਰਣ ਰੂਪ ਰੇਖਾ ਦੇ ਦੋ ਨਮੂਨੇ ਗੁਪ੍ਰੀਤ ਦਬੜ੍ਹੀਖਾਨਾ ਨਾਲ ਵਿਚਾਰੇ ਗਏ ਹਨ ਅਤੇ ਉਹਨਾਂ ਦੀ ਫੋਟੋ ਕਾਪੀ ਉਸਨੂੰ ਸੌਂਪ ਦਿੱਤੀ ਗਈ ਹੈ। ਹਾਲਾਂਕਿ ਸਾਨੂੰ ਹਰੇਕ ਕਿਸਾਨ ਦੇ ਖੇਤ ਮੁਤਾਬਿਕ ਪ੍ਰਯੋਗ ਦੀ ਵੱਖੋ-ਵੱਖ ਰੂਪ ਰੇਖਾ ਤੈਅ ਕਰਨੀ ਹੋਵੇਗੀ।(ਐਕਸ਼ਨ ਗੁਰਪ੍ਰੀਤ ਦਬੜੀਖਾਨਾ)
ਮਹੱਤਵਪੂਰਨ: ਫਰਵਰੀ 2012 ਵਿੱਚ ਵੱਖ-ਵੱਖ ਕਿਸਾਨਾਂ ਦੇ ਖੇਤ ਦੇ ਦੌਰੇ ਦੌਰਾਨ ਜਿਆਦਾ ਅਤੇ ਖੁੱਲ੍ਹੀ ਸਿੰਜਾਈ ਅਤੇ ਬਹੁਤ ਜਿਆਦਾ ਗਿੱਲੀ ਭੋਂਇ ਕਣਕ ਦੀ ਫ਼ਸਲ ਦੀ ਮਾੜੀ ਹਾਲਤ ਅਤੇ ਸੰਭਾਵਤ ਘੱਟ ਝਾੜਲਈ ਜ਼ਿੰਮੇਵਾਰ ਪਾਈ ਗਈ ਸੀ। ਸੋ ਟਰੀਟਮੈਂਟ ਪਲਾਟ 2 ਅਤੇ ਟਰੀਟਮੈਂਟ ਪਲਾਟ 3 ਨੂੰ ਇਸ ਤਰ੍ਹਾਂ ਡਿਜਾਈਨ ਕਰਨਾ ਹੈ ਕਿ ਦੋਹਾਂ ਪਲਾਟਾਂ ਵਿੱਚ ਪਾਣੀ ਖੜਾ ਨਾ ਹੋਵੇ ਸਗੋਂ ਇਸਦੀ ਨਿਕਾਸੀ ਹੋ ਸਕੇ । ਜੇਕਰ ਲੋੜ ਪਵੇ ਤਾਂ ਅਸੀਂ ਖੇਤ ਦੇ ਉਤਾਰ ਵਾਲੇ ਹਿੱਸ ਵਿੱਚ ਇੱਕ ਖਾਈ ਖੋਦਣ ਬਾਰੇ ਸੋਚਾਂਗੇ ।