Back ArrowLogo
Info
Profile

ਸਾਉਣੀ ਰੁੱਤ ਪ੍ਰਯੋਗ ਵਿਸਥਾਰ:

ਟਰੀਟਮੈਂਟ ਪਲਾਟ ।.

ਕੰਟਰੋਲ ( ਝੋਨਾ ਅਤੇ ਕਣਕ ਆਧੁਨਿਕ ਸਿਸਟਮ (ਆਰ ਸੀ ਐਮ): ਇਸ ਪਲਾਟ ਵਿੱਚ ਪ੍ਰਯੋਗ ਤਹਿਤ ਜਿਵੇਂ ਕਿ ਕਿਸਾਨ ਆਮ ਤੌਰ 'ਤੇ ਕਰਦੇ ਹਨ ਆਧੁਨਿਕ ਕਿਸਮਾਂ ਦੇ ਬੀਜ ਅਤੇ ਰਸਾਇਣਿਕ ਖਾਦਾਂ, ਕੀੜੇਮਾਰ, ਨਦੀਨ ਨਾਸ਼ਕ ਜ਼ਹਿਰਾਂ ਅਤੇ ਹਰ ਸੰਭਵ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਕਰਦਿਆਂ ਕੱਦੂ ਕਰਕੇ ਝੋਨਾ ਲਾਇਆ ਜਾਵੇਗਾ। ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ, ਅਸੀਂ ਇਸ ਨੂੰ ਆਧੁਨਿਕ ਖੇਤੀ ਅਭਿਆਸ ਆਖਾਂਗੇ:

- ਨਰਸਰੀ ਚੰਗੀ ਤਰ੍ਹਾਂ 'ਤੇ ਸਮੇਂ ਸਿਰ ਤਿਆਰ ਕੀਤੀ ਜਾਵੇਗੀ ਤਾਂ ਕਿ ਜੂਨ ਮਹੀਨੇ ਤੈਅਸ਼ੁਦਾ ਸਮੇਂ 'ਤੇ ਖੇਤ ਵਿਚ ਟਰਾਂਸਪਲਾਂਟ ਕਰਨ ਲਈ ਸਹੀ ਉਮਰ (20-25) ਦਿਨ ਦੀ ਪਨੀਰੀ ਉਪਲਭਧ ਹੋ ਸਕੇ।

- ਖੇਤ ਵਿਚਲੇ ਕਣਕ ਦੇ ਨਾੜ ਜਾਂ ਉਹਦੀ ਰਹਿੰਦ-ਖੂੰਹਦ ਦਾ ਬਿਲਕੁੱਲ ਵੈਸਾ ਹੀ ਬੰਦੋਬਸਤ ਕਰੋ ਜੈਸਾ ਕਿ ਤੁਹਾਡਾ ਗਵਾਂਢੀ ਰਸਾਇਣਕ ਖੇਤੀ ਕਿਸਾਨ ਕਰਦਾ ਹੈ।

- ਝੋਨਾ ਲਾਉਣ ਤੋਂ ਪਹਿਲਾਂ ਖੇਤ ਨੂੰ ਆਮ ਵਾਂਗ ਕੱਦੂ ਕਰੋ ਅਤੇ ਹਰ ਤਰ੍ਹਾਂ ਦੀ ਰਸਾਇਣਕ ਖਾਦਾਂ, ਨਦੀਨ ਨਾਸ਼ਕ ਅਤੇ ਪੈਸਟੀਸਾਈਡ ਵਰਤੋਂ ਜਿਹੜੇ ਕਿ ਆਮ ਤੌਰ 'ਤੇ ਕਿਸਾਨਾਂ ਦੁਆਰਾ ਰਸਾਇਣਕ ਖੇਤੀ ਤਹਿਤ ਵਰਤੇ ਜਾਂਦੇ ਹਨ।

- ਤਿੰਨਾਂ ਹੀ ਪਲਾਟਾਂ ਵਿੱਚ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਦੀ ਵਰਾਇਟੀ ਪੀ ਏ ਯੂ ਦੁਆਰਾ ਸਿਫ਼ਾਰਸ਼ ਕੀਤੀ ਹੋਣੀ ਚਾਹੀਦੀ ਹੈ।

- ਕੰਟਰੋਲ ਪਲਾਟ ਵਿੱਚ ਝੋਨੇ ਦੀ ਫ਼ਸਲ ਲਈ ਪੀ ਏ ਯੂ ਦੀਆਂ ਸਿਫ਼ਾਰਸ਼ਾਂ ਅਨੁਸਾਰ ਦੱਸੀ ਮਾਤਰਾ ਅਤੇ ਸਮੇਂ 'ਤੇ ਰਸਾਇਣਕ ਖਾਦਾਂ ਪਾਉ।

- ਜਦੋਂ ਫ਼ਸਲ ਲਗਪਗ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ੍ਹ ਲਉ। ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ । ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।

- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ। ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ । ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।

ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਚੌਲਾਂ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।

ਟਰੀਟਮੈਂਟ ਪਲਾਟ II.

ਝੋਨਾ ਅਤੇ ਕਣਕ ਟਿਕਾਊ ਸਿਸਟਮ (ਆਰ ਸੀ ਐਸ)- ਇਸ ਪਲਾਟ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾਵੇਗੀ ਅਤੇ ਇਹ ਕੰਮ ਉਸ ਸਮੇਂ ਕੀਤਾ ਜਾਵੇਗਾ ਜਿਸ ਸਮੇਂ ਨਰਸਰੀ ਦੀ ਬਿਜਾਈ ਕੀਤੀ ਜਾਂਦੀ ਹੈ (15 ਮਈ ਦੇ ਆਸ-ਪਾਸ) ਖੇਤ ਦੇ ਇਸ ਹਿੱਸੇ ਵਿੱਚ ਵੀ ਕੰਮ ਉਦੋਂ ਹੀ ਸ਼ੁਰੂ ਹੋ ਜਾਵੇਗਾ ਜਦੋਂ ਖੇਤ ਵਿੱਚ ਕਣਕ ਦੀ ਫ਼ਸਲ ਹਾਲਾਂ ਖੜੀ ਹੀ ਹੋਵੇ।

- ਕਣਕ ਨੂੰ ਆਖਰੀ ਪਾਣੀ ਦਿੰਦੇ ਸਮੇਂ ਖੇਤ ਵਿੱਚ ਰਾਖ ਨਾਲ ਸੋਧੇ ਹੋਏ ਅਰੋਗਰੀਨ ਬੀਜਾਂ ਦਾ ਖੜੀ ਫ਼ਸਲ ਵਿੱਚ ਛਿੱਟਾ ਦਿਉ। ਅਪੈਂਡਿਕਸ 1 ਵਿੱਚ ਇਹ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਗਈ ਹੈ ਕਿ ਇਸ ਕੰਮ ਲਈ ਕਿਹੜੇ-

5 / 51
Previous
Next