Back ArrowLogo
Info
Profile

ਕਿਹੜੇ ਬੀਜ ਲੈਣੇ ਹਨ ਅਤੇ ਉਹਨਾਂ ਨੂੰ ਬਿਜਾਈ ਲਈ ਕਿਸ ਤਰ੍ਹਾਂ ਤਿਆਰ ਕਰਨਾ ਹੈ। ਅਪ੍ਰੈਲ ਮਹੀਨੇ ਕਣਕ ਦੀ ਕਟ ਲਈ ਜਾਂਦੀ ਹੈ ਅਤੇ ਅਗਲੀ ਫਸਲ ਦੀ ਬਿਜਾਈ ਅੱਧ ਮਈ ਵਿੱਚ ਹੋਵੇਗੀ। ਇਸ ਤਰ੍ਹਾਂ ਇਸ ਨਵੇਂ ਤਰੀਕੇ ਨਾਲ ਸਾਨੂੰ ਘੱਟੋ-ਘੱਟ ਇੱਕ ਮਹੀਨੇ ਦੀ ਉਮਰ ਦੀ ਹਰੀ ਖਾਦ ਪ੍ਰਾਪਤ ਹੋਵੇਗੀ।

ਨੋਟ: ਕਿਉਂਕਿ ਅਸੀਂ 2012 ਦੀ ਸਾਉਣੀ ਦੀ ਫ਼ਸਲ ਲਈ ਇਹ ਮੌਕਾ ਗਵਾ ਚੁੱਕੇ ਹਾਂ ਇਸ ਲਈ ਇਹ ਕੰਮ ਕਣਕ ਦੇ ਖੜੇ ਨਾੜ ਵਿੱਚ ਕਰੋ।

ਮਹੱਤਵਪੂਰਨ: ਹਰ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਿਸ਼ਾਬ ਖੇਤ ਵਿੱਚ ਪੁੱਜਦਾ ਕਰੋ(ਦੇਖੋ ਅਪੈਂਡਿਕਸ 2)

- ਕਣਕ ਦੀ ਕਟਾਈ ਕੰਬਾਈਨ ਨਾਲ ਕਰੋ।

- ਖੇਤ ਵਿੱਚ ਪਈ ਨਾੜ ਦੀ ਰਹਿੰਦ-ਖੂੰਹਦ ਨੂੰ ਖੇਤੋਂ ਬਾਹਰ ਲੈ ਜਾਉ ਤਾਂ ਕਿ ਅਰਗਰੀਨ ਫ਼ਸਲਾਂ ਖੇਤ ਵਿੱਚ ਹਰੇਕ ਥਾਂ 'ਤੇ ਉੱਗ ਸਕਣ ।ਖੜੇ ਨਾੜ ਨੂੰ ਉਵੇਂ ਹੀ ਖੜਾ ਰਹਿਣ ਦਿਉ ਜਿਵੇਂ ਉਹ ਖੜਾ ਹੋਵੇ ।

- ਹੁਣ ਨਦੀਨਾਂ ਅਤੇ ਅਰੋਗਰੀਨ ਫਸਲਾਂ ਨੂੰ ਉਦੋਂ ਤੱਕ ਵਧਣ ਦਿਉ ਜਦੋਂ ਤੱਕ ਸੰਭਵ ਹੋ ਸਕੇ । ਪਰ ਯਾਦ ਰਹੇ ਹਰ ਸਾਲ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ।

- ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲੋ ( ਤਰੀਕੇ ਲਈ ਅਪੈਂਡਿਕਸ 3 ਦੇਖੋ) ਇਹ ਗੱਲ ਨੋਟ ਕੀਤੀ ਜਾਵੇ ਕਿ ਰੂੜੀ ਦੀ ਖਾਦ ਨੂੰ ਜਿਉਂਦੀ ਖਾਦ ਵਿੱਚ ਬਦਲਣ 'ਤੇ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਲਈ ਇਸ ਕੰਮ ਦੀ ਸ਼ੁਰੂਆਤ ਸਾਉਣੀ ਫ਼ਸਲ ਵਾਸਤੇ ਮਾਰਚ-ਅਪ੍ਰੈਲ ਵਿੱਚ ਹੋਵੇਗੀ ਅਤੇ ਹਾੜੀ ਦੀ ਫ਼ਸਲ ਵਾਸਤੇ ਸਤੰਬਰ ਮਹੀਨੇ। ਹਰੇਕ ਖੇਤ ਵਿੱਚ ਇੱਕ ਲਗਾਤਾਰ ਪ੍ਰਕਿਰਿਆ ਹੋਵੇਗੀ। ਤਾਂ ਕਿ ਰੂੜੀ ਖਾਦ ਦੀ ਜਿੰਨੀ ਵੀ ਮਾਤਰਾ ਉਪਲਭਧ ਹੋਵੇ ਉਸਨੂੰ ਜਿੰਨੀ ਛੇਤੀ ਹੋ ਸਕੇ ਲਾਈਵ ਮੈਨਿਉਰ ਵਿੱਚ ਬਦਲਿਆ ਜਾ ਸਕੇ। ਜੇਕਰ ਲੋੜ ਪਵੇ ਤਾਂ ਲਾਈਵ ਮੈਨਿਉਰ ਨੂੰ ਦੋ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ।

- ਝੋਨੇ ਦੀ ਉਸੇ ਕਿਸਮ ਦੇ ਬੀਜ ਲਉ ਜਿਸਦਾ ਝਾੜ ਇਹਨਾਂ ਦਿਨਾਂ ਵਿੱਚ ਰਸਾਇਣਕ ਖੇਤੀ ਕਰਨ ਵਾਲੇ ਕਿਸਾਨਾਂ ਦੁਆਰਾ ਲਏ ਜਾ ਰਹੇ ਝਾੜ ਦੇ ਬਰਾਬਰ ਹੋਵੇ। ਪਰੰਤੂ ਸਭ ਤੋਂ ਅਹਿਮ ਇਹ ਕਿ ਦੋਹਾਂ ਟਰੀਟਮੈਂਟ ਪਲਾਟਾਂ ਵਿੱਚ ਲਾਏ ਜਾਣ ਵਾਲੇ ਝੋਨੇ ਦੀ ਕਿਸਮ ਇੱਕ ਹੀ ਹੋਵੇ ਅਤੇ ਇਹ ਵੀ ਕਿ ਪ੍ਰਯੋਗ ਵਿੱਚ ਸ਼ਾਮਿਲ ਸਾਰੇ ਕਿਸਾਨਾਂ ਦੁਆਰਾ ਇੱਕ ਹੀ ਵਰਾਇਟੀ ਦਾ ਝੋਨੇ ਦੀ ਬਿਜਾਈ/ਲਵਾਈ ਕੀਤੀ ਜਾਵੇ। ਨੋਟ: 3 ਅਪ੍ਰੈਲ 2012 ਦੀ ਮੀਟਿੰਗ ਵਿੱਚ ਝੋਨੇ ਦੀ ਵਰਾਇਟੀ ਐਚ ਆਰ ਕੇ-47 'ਤੇ ਸਹਿਮਤੀ ਬਣੀ ਸੀ।

- ਝੋਨੇ ਦੀ ਚੁਣੀ ਗਈ ਵਰਾਇਟੀ ਦੇ ਬੀਜਾਂ ਨੂੰ ਪੁੰਗਰਾ ਲਉ। ਬੀਜਾਂ ਨੂੰ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਇਹ ਗੱਲ ਨੋਟ ਕੀਤੀ ਜਾਵੇ ਕਿ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਅਜਿਹਾ ਨਾ ਕਰਨ ਕਰਕੇ ਹੋਣ ਵਾਲੀ ਚਿੰਤਾ ਤੋਂ ਬਚਿਆ ਜਾ ਸਕੇ।

- ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ। ਹਰ ਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ।

- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ। ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ੍ਹ) ਪਾਉ।

- ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਨੂੰ ਕੱਟਣ ਲਈ ਰੀਪਰ ਚਲਾਉ ।

- ਬਾਇਉਮਾਸ ਦੀ ਮਾਤਰਾ ਦਾ ਪਤਾ ਲਾਉ

- ਬਾਇਉਮਾਸ ਨੂੰ ਬਿਜਾਈ ਦੀ ਮਸ਼ੀਨ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਚੰਗੀ ਤਰ੍ਹਾਂ ਸੁੱਕਣ ਦਿਉ। ਇਹ ਗਰਮੀਆਂ ਵਿੱਚ 3-4 ਦਿਨ ਅਤੇ ਸਰਦੀਆਂ ਵਿੱਚ 1 ਹਫ਼ਤੇ ਤੱਕ ਦਾ ਸਮਾਂ ਲੈ ਸਕਦਾ ਹੈ।

- ਜੀਰੋ ਟਿਲ ਮਸ਼ੀਨ ਜਾਂ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਪੁੰਗਰਾਏ ਹੋਏ ਬੀਜਾਂ ਦੀ ਬਿਜਾਈ ਕਰ ਦਿਉ। ਮਸ਼ੀਨ ਦੇ ਪੋਰ

6 / 51
Previous
Next