Back ArrowLogo
Info
Profile

10 ਤੋਂ 12 ਇੰਚ ਦੇ ਫਾਸਲੇ 'ਤੇ ਬੰਨ੍ਹੇ ਜਾਣ । ਇਸੇ ਤਰ੍ਹਾਂ ਲਾਈਨਾਂ ਵਿੱਚ ਬੂਟਿਆਂ ਦੀ ਪ੍ਰਸਪਰ ਦੂਰੀ 4 ਤੋਂ 8 ਇੰਚ ਰੱਖੀ ਜਾਵੇ। ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਣ ਦੀ ਸੂਰਤ ਵਿੱਚ ਜਰਨੈਲ ਸਿੰਘ ਮਾਝੀ ਤੋਂ ਰਾਇ ਲਉ।

ਮਹੱਤਵਪੂਰਨ: ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।

- ਬਿਜਾਈ ਵਾਲੇ ਜਾਂ ਉਸ ਤੋਂ ਅਗਲੇ ਦਿਨ ਖੇਤ ਵਿਚਲੇ ਨਦੀਨਾਂ ਜਾਂ ਔਰੋਗਰੀਨ ਫਸਲਾਂ ਨੂੰ ਖਤਮ ਕਰਨ ਲਈ ਬਾਇਉਹਰਬੀਸਾਈਡ ਦੀ ਵਰਤੋ ਕਰੋ । (ਬਾਇਉਹਰਬੀਸਾਈਡ ਬਣਾਉਣ ਅਤੇ ਵਰਤਣ ਲਈ ਦੇਖੋ ਅਪੈਂਡਿਕਸ 6)

- ਟਰੀਟਮੈਂਟ ਪਲਾਟ ਦੇ ਚਾਰੇ ਪਾਸੇ ਉੱਚੀ ਬਾਰਡਰ ਫ਼ਸਲ ਵਜੋਂ ਇੱਕ ਲਾਈਨ ਮੱਕੀ, ਜਵਾਰ ਜਾਂ ਬਾਜ਼ਰੇ ਦੀ ਲਾਉ ਤਾਂ ਕਿ ਆਸ-ਪਾਸ ਦੇ ਖੇਤਾਂ ਤੋਂ ਆਉਣ ਵਾਲੇ ਕੀਟਾਂ ਨੂੰ ਬਾਹਰ ਹੀ ਰੋਕਿਆ ਜਾ ਸਕੇ। ਬਾਰਡਰ ਫ਼ਸਲ ਪੰਛੀਆਂ ਦੇ ਬੈਠਣ ਲਈ ਕੁਦਰਤੀ ਠਾਹਰ ਦੀ ਵੀ ਕੰਮ ਕਰੇਗੀ।

- ਜਦੋਂ ਫ਼ਸਲ 6 ਤੋਂ 8 ਇੰਚ ਦੀ ਹੋ ਜਾਵੇ ਤਾਂ ਟਰੀਟਮੈਂਟ ਪਲਾਟਾਂ ਵਿੱਚ 70% ਨਮੀ ਵਾਲੀ 5 ਕੁਇੰਟਲ ਜਿਊਂਦੀ ਰੂੜੀ ਖਾਦ (ਲਿਵਿੰਗ ਫਾਰਮ ਯਾਰਡ ਮੈਨਿਉਰ) ਪਾਉ।

- ਫਸਲ ਦੇ ਫਲਾਵਰਿੰਗ ਸਟੇਜ 'ਤੇ ਆਉਣ ਤੋਂ ਪਹਿਲਾਂ 25 ਵੇਂ 35 ਵੇਂ ਅਤੇ 50 ਦਿਨ ਝੋਨੇ ਦੀ ਫਸਲ 'ਤੇ ਪਾਟਾ ਚਲਾਇਆ ਜਾਵੇ। ਬਘੋਲੇ ਦੀ ਸਟੇਜ 'ਤੇ ਪਾਟਾ ਨਹੀਂ ਚਲਾਉਣਾ (ਵਿਸਥਾਰ ਲਈ ਦੇਖੋ ਅਪੈਂਡਿਕਸ 8)

- ਪਾਣੀ ਦਾ ਪ੍ਰਬੰਧਨ- ਝੋਨੇ ਵਿੱਚ ਪਾਟਾ ਲਾਉਣ ਸਮੇਂ ਨੂੰ ਛੱਡ ਕੇ ਕਿਸੇ ਵੀ ਸਟੇਜ 'ਤੇ ਪਾਣੀ ਖੜਾ ਨਹੀਂ ਰੱਖਣਾ । ਜਿਵੇਂ ਹੀ ਪਾਟਾ ਲੱਗ ਜਾਵੇ ਪਾਣੀ ਨੂੰ ਖੇਤ ਚੋਂ ਬਾਹਰ ਕੱਢ ਦਿਉ।

- ਸਿਰਫ ਲੋੜ ਅਨੁਸਾਰ ਹੀ ਸਿੰਜਾਈ ਕੀਤੀ ਜਾਵੇ । ਉਦਾਹਰਣ ਵਜੋਂ ਖੁੱਲ੍ਹਾਂ ਪਾਣੀ ਲਾਏ ਬਿਨਾਂ ਅਸੀਂ ਖੇਤ ਵਿੱਚ ਪਾਟਾ ਨਹੀਂ ਲਾ ਸਕਦੇ । ਆਖਰੀ ਪਾਟੇ ਉਪਰੰਤ ਉਦੋਂ ਹੀ ਸਿੰਜਾਈ ਕਰੋ ਜਦੋਂ ਜ਼ਮੀਨ ਖੁਸ਼ਕ ਹੋ ਜਾਵੇ ਅਤੇ ਇਸ ਵਿੱਚ ਤਰੇੜਾਂ ਪੈਣ ਲੱਗ ਜਾਣ। ਨੋਟ: ਤਰੇੜਾਂ ਝੋਨੇ ਦੀਆਂ ਜੜਾਂ ਨੂੰ ਹਾਨੀ ਪਹੁੰਚਾਉਂਦੀਆਂ ਹਨ ਜਿਸ ਕਾਰਨ ਝਾੜ ਘਟ ਜਾਂਦਾ ਹੈ। ਇਸ ਲਈ ਸਾਨੂੰ ਅਜਿਹੇ ਮੌਕੇ ਪਤਲਾ ਪਾਣੀ ਹੀ ਲਾਉਣਾ ਚਾਹੀਦਾ ਹੈ। ਇਸਦਾ ਅਰਥ ਹੈ ਕਿ ਸਿੰਜਾਈ ਦੇ ਤੁਰੰਤ ਬਾਅਦ ਖੇਤ ਚੋਂ ਪਾਣੀ ਬਾਹਰ ਕੱਢ ਦਿੱਤਾ ਜਾਵੇ ।

- ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ- ਜਦੋਂ ਝੋਨਾ 30 ਦਿਨਾਂ ਦਾ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾਂ ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫਲਾਵਰਿੰਗ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।

- ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਛਿੜਕਾਅ: ਜਦੋਂ ਫਸਲ 40 ਦਿਨਾਂ ਦੀ ਜਾਂ ਇਸ ਦੇ ਨੇੜੇ ਹੋਵੇ ਤਾਂ ਲੱਸੀ ਦੀ ਇੱਕ ਸਪ੍ਰੇਅ ਕਰੋ (ਤਿਆਰੀ ਦਾ ਤਰੀਕਾ ਦੇਖਣ ਲਈ ਦੇਖੋ- ਅਪੈਂਡਿਕਸ 11 ਅਤੇ 65 ਦਿਨਾਂ ਦੀ ਹੋਣ 'ਤੇ ਵਨਸਪਤੀ ਰਸ (ਨਿੰਮ੍ਹ ਅਸਤਰ ਆਦਿ) ਦੀ ਸਪ੍ਰੇਅ ਕਰੋ।

ਨੋਟ: ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਪੈਸਟ ਅਟੈਕ ਨਜ਼ਰ ਆਉਂਦਾ ਹੋਵੇ ਤਾਂ ਫਸਲ ਦੇ 75 ਦਿਨਾਂ ਦੀ ਹੋ ਜਾਣ 'ਤੇ ਲੱਸੀ ਦੀ ਸਪ੍ਰੇਅ ਦੁਹਰਾਉ। ਇਸੇ ਤਰ੍ਹਾਂ ਫ਼ਸਲ ਦੇ 90 ਦਿਨਾਂ ਦੀ ਹੋ ਜਾਣ 'ਤੇ ਵਨਸਪਤੀ ਰਸ ਦੀ ਸਪ੍ਰੇਅ ਦੁਹਰਾਉ। ਜਦੋਂ ਫ਼ਸਲ 100 ਦਿਨਾਂ ਦੀ ਹੋ ਜਾਵੇ ਤਾਂ ਹੋਰ ਪੋਸਟ ਅਟੈਕ ਦੀ ਸੰਭਾਨਵਾਂ ਮੰਦ ਪੈ ਜਾਂਦੀਆਂ ਹਨ।

ਮਹੱਤਵਪੂਰਨ ਜਿਵੇਂ ਹੀ ਤੁਸੀਂ ਫਸਲ ਨੂੰ ਕਿਸੇ ਪ੍ਰਕਾਰ ਦੇ ਕੀਟ ਹਮਲੇ ਦਾ ਖ਼ਤਰਾ ਦੇਖੋ ਤਾਂ ਗੁਰਪ੍ਰੀਤ ਨਾਲ ਸੰਪਰਕ ਕਰੋ (ਮੋਬਾਇਲ: 99151-95062)

- ਜਦੋਂ ਜਿਆਦਾਤਰ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਤਿੰਨ ਵੱਖ-ਵੱਖ ਥਾਂਵਾਂ ਤੋਂ ਇੱਕ-ਇੱਕ ਵਰਗ ਮੀਟਰ ਦੇ ਘੇਰੇ ਵਿੱਚੋਂ ਜ਼ਮੀਨ ਦੀ ਸਤ੍ਹਾ ਤੱਕ ਦਾਤੀ ਨਾਲ ਪੌਦਿਆਂ ਨੂੰ ਕੱਟ ਕੇ ਉਹਨਾਂ ਇੱਕ ਬੰਡਲ ਵਿੱਚ ਬੰਨ੍ਹ ਲਉ।

7 / 51
Previous
Next