Back ArrowLogo
Info
Profile

ਹੁਣ ਇਸ ਬੰਡਲ ਨੂੰ ਇੱਕ ਹਫ਼ਤੇ ਤੱਕ ਧੁੱਪ ਵਿੱਚ ਸੁਕਾਉ। ਉਪਰੰਤ ਹੱਥਾਂ ਨਾਲ ਬੰਡਲ ਨੂੰ ਥਰੈੱਸ ਕਰੋ ਅਤੇ ਦਾਣੇ ਵੱਖ ਕਰ ਲਉ। ਦਾਣੇ ਨੂੰ ਮਜਬੂਤ ਪੇਪਰ ਬੈਗ ਵਿੱਚ ਪਾ ਦਿਉ ਅਤੇ ਬੂਟਿਆਂ ਦੇ ਬਾਕੀ ਹਿੱਸਿਆਂ ਨੂੰ ਇੱਕ ਗੱਟੇ ਵਿੱਚ ਪਾਉਣ ਉਪਰੰਤ ਦੋਹਾਂ ਦਾ ਅਲਗ-ਅਲਗ ਵਜ਼ਨ ਕਰੋ। ਵਜ਼ਨ ਤੋਂ ਪ੍ਰਾਪਤ ਡੈਟਾ (ਜਾਣਕਾਰੀ) ਨੂੰ ਕਿਸਾਨ ਆਪਣੀ ਫੀਲਡ ਬੁੱਕ ਵਿੱਚ ਲਿਖ ਕੇ ਰੱਖੇਗਾ।

- ਜਦੋਂ ਫ਼ਸਲ ਪੱਕ ਕੇ ਕਟਾਈ ਲਈ ਤਿਆਰ ਹੋਵੇ ਤਾਂ ਇਸ ਨੂੰ ਕੰਬਾਈਨ ਨਾਲ ਕੱਟ ਲਉ ਸਾਰੇ ਪਲਾਟ ਵਿੱਚੋਂ ਹੋਈ ਪੈਦਾਵਾਰ ਨੂੰ ਗੱਟਿਆਂ ਵਿੱਚ ਭਰ ਕੇ ਗਿਣਤੀ ਕਰੋ ਅਤੇ ਹਰੇਕ ਗੱਟੇ ਦਾ ਵਜ਼ਨ ਵੀ ਜ਼ਰੂਰ ਕੀਤਾ ਜਾਵੇ (ਦਾਣਿਆਂ ਅਤੇ ਬਾਇਉਮਾਸ ਦੋਹਾਂ ਲਈ) । ਇਹ ਜਾਣਕਾਰੀ ਫੀਲਡ ਬੁੱਕ ਵਿੱਚ ਲਿਖੀ ਜਾਵੇ।

ਮਹੱਤਵਪੂਰਨ: ਹੇਠ ਲਿਖੀ ਜਾਣਕਾਰੀ ਪ੍ਰਾਪਤ ਕਰਨ ਲਈ ਚੌਲਾਂ ਦੇ ਤਿੰਨ ਸੈਂਪਲ ਢੁਕਵੀ ਲੈਬ ਨੂੰ ਭੇਜੇ ਜਾਣ (ੳ) ਪ੍ਰੋਟੀਨ % ਜਾਣਨ ਲਈ (ਅ) ਪੈਸਟੀਸਾਈਡ ਰੈਜੀਡਿਊ ਜਾਣਨ ਲਈ।

ਟਰੀਟਮੈਂਟ ਪਲਾਟ III.

ਗੁਆਰਾ ਅਤੇ ਕਣਕ ਸਿਸਟਮ (ਜੀ ਡਬਲਯੂ ਐਸ): ਇਸ ਪ੍ਰਯੋਗ ਤਹਿਤ ਸਾਉਣੀ ਰੁੱਤੇ ਗੁਆਰੇ ਵਿੱਚ ਅੰਤਰ ਫ਼ਸਲ ਵਜੋਂ ਬਾਜ਼ਰਾ ਦੀ ਬਿਜਾਈ ਕੀਤੀ ਜਾਵੇਗੀ ਅਤੇ ਹਾੜੀ ਰੁੱਤੇ ਕਣਕ ਵਿੱਚ ਦੇਸੀ ਛਲੇ ਬੀਜੇ ਜਾਣਗੇ । ਭਾਗੀਦਾਰ ਆਪਣੇ ਵਿਵੇਕ ਅਨੁਸਾਰ ਝੋਨੇ ਦੇ ਬਦਲ ਵਜੋਂ ਗੁਆਰੇ ਅਤੇ ਬਾਜ਼ਰਾ ਦੀ ਥਾਂ ਕੋਈ ਹੋਰ ਢੁਕਵੀਆਂ ਫ਼ਸਲਾਂ ਦੀ ਬਿਜਾਈ ਬਾਰੇ ਵੀ ਸੋਚ ਸਕਦੇ ਹਨ।

- ਕਣਕ ਨੂੰ ਆਖਰੀ ਪਾਣੀ ਦਿੰਦੇ ਸਮੇਂ ਖੇਤ ਵਿੱਚ ਰਾਖ ਨਾਲ ਸੋਧੇ ਹੋਏ ਔਰੋਗਰੀਨ ਬੀਜਾਂ ਦਾ ਖੜੀ ਫ਼ਸਲ ਵਿੱਚ ਛਿੱਟਾ ਦਿਓ। ਅਪੈਂਡਿਕਸ 1 ਵਿੱਚ ਇਹ ਸਾਰੀ ਜਾਣਕਾਰੀ ਵਿਸਥਾਰ ਸਹਿਤ ਦਿੱਤੀ ਗਈ ਹੈ ਕਿ ਇਸ ਕੰਮ ਲਈ ਕਿਹੜੇ- ਕਿਹੜੇ ਬੀਜ ਲੈਣੇ ਹਨ ਅਤੇ ਉਹਨਾਂ ਨੂੰ ਬਿਜਾਈ ਲਈ ਕਿਸ ਤਰ੍ਹਾਂ ਤਿਆਰ ਕਰਨਾ ਹੈ। ਅਪ੍ਰੈਲ ਮਹੀਨੇ ਕਣਕ ਦੀ ਕਟ ਲਈ ਜਾਂਦੀ ਹੈ ਅਤੇ ਅਗਲੀ ਫ਼ਸਲ ਦੀ ਬਿਜਾਈ ਅੱਧ ਮਈ ਵਿੱਚ ਹੋਵੇਗੀ। ਇਸ ਤਰ੍ਹਾਂ ਇਸ ਨਵੇਂ ਤਰੀਕੇ ਨਾਲ ਸਾਨੂੰ ਘੱਟੋ-ਘੱਟ ਇੱਕ ਮਹੀਨੇ ਦੀ ਉਮਰ ਦੀ ਹਰੀ ਖਾਦ ਪ੍ਰਾਪਤ ਹੋਵੇਗੀ।

ਨੋਟ: ਕਿਉਂਕਿ ਅਸੀ 2012 ਦੀ ਸਾਉਣੀ ਦੀ ਫ਼ਸਲ ਲਈ ਇਹ ਮੌਕਾ ਗਵਾ ਚੁੱਕੇ ਹਾਂ ਇਸ ਲਈ ਇਹ ਕੰਮ ਕਣਕ ਦੇ ਖੜੇ ਨਾੜ ਵਿੱਚ ਕਰੋ।

ਮਹੱਤਵਪੂਰਨ: ਹਰ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਿਸ਼ਾਬ ਖੇਤ ਵਿੱਚ ਪੁੱਜਦਾ ਕਰੋ (ਦੇਖੋ ਅਪੈਂਡਿਕਸ 2)

- ਕਣਕ ਦੀ ਕਟਾਈ ਕੰਬਾਈਨ ਨਾਲ ਕਰੋ।

- ਖੇਤ ਵਿੱਚ ਪਈ ਨਾੜ ਦੀ ਰਹਿੰਦ-ਖੂੰਹਦ ਨੂੰ ਖੇਤੋਂ ਬਾਹਰ ਲੈ ਜਾਉ ਤਾਂ ਕਿ ਔਰੋਗਰੀਨ ਫ਼ਸਲਾਂ ਖੇਤ ਵਿੱਚ ਹਰੇਕ ਥਾਂ 'ਤੇ ਉੱਗ ਸਕਣ ਖੜੇ ਨਾੜ ਨੂੰ ਉਵੇਂ ਹੀ ਖੜਾ ਰਹਿਣ ਦਿਉ ਜਿਵੇਂ ਉਹ ਖੜਾ ਹੋਵੇ ।

- ਹੁਣ ਨਦੀਨਾਂ ਅਤੇ ਔਰੋਗਰੀਨ ਫ਼ਸਲਾਂ ਨੂੰ ਉਦੋਂ ਤੱਕ ਵਧਣ ਦਿਉ ਜਦੋਂ ਤੱਕ ਸੰਭਵ ਹੋ ਸਕੇ । ਪਰ ਯਾਦ ਰਹੇ ਹਰ ਸਾਲ 15 ਮਈ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ।

- ਇੱਕ ਟਰਾਲੀ ਰੂੜੀ ਦੀ ਖਾਦ ਲਉ ਅਤੇ ਇਸ ਨੂੰ ਜਿਉਂਦੀ ਖਾਦ ਵਿੱਚ ਬਦਲੋ ਤਰੀਕੇ ਲਈ ਅਪੈਂਡਿਕਸ 3 ਦੇਖੋ) ਇਹ ਗੱਲ ਨੋਟ ਕੀਤੀ ਜਾਵੇ ਕਿ ਰੂੜੀ ਦੀ ਖਾਦ ਨੂੰ ਜਿਉਂਦੀ ਖਾਦ ਵਿੱਚ ਬਦਲਣ 'ਤੇ ਇੱਕ ਮਹੀਨੇ ਦਾ ਸਮਾਂ ਲੱਗਦਾ ਹੈ। ਇਸ ਲਈ ਇਸ ਕੰਮ ਦੀ ਸ਼ੁਰੂਆਤ ਸਾਉਣੀ ਫ਼ਸਲ ਵਾਸਤੇ ਮਾਰਚ-ਅਪ੍ਰੈਲ ਵਿੱਚ ਹੋਵੇਗੀ ਅਤੇ ਹਾੜੀ ਦੀ ਫ਼ਸਲ ਵਾਸਤੇ ਸਤੰਬਰ ਮਹੀਨੇ। ਹਰੇਕ ਖੇਤ ਵਿੱਚ ਇੱਕ ਲਗਾਤਾਰ ਪ੍ਰਕਿਰਿਆ ਹੋਵੇਗੀ। ਤਾਂ ਕਿ ਰੂੜੀ ਖਾਦ ਦੀ ਜਿੰਨੀ ਵੀ ਮਾਤਰਾ ਉਪਲਭਧ ਹੋਵੇ ਉਸਨੂੰ ਜਿੰਨੀ ਛੇਤੀ ਹੋ ਸਕੇ ਲਾਈਵ ਮੈਨਿਉਰ ਵਿੱਚ ਬਦਲਿਆ ਜਾ ਸਕੇ। ਜੇਕਰ ਲੋੜ ਪਵੇ ਤਾਂ ਲਾਈਵ ਮੈਨਿਉਰ ਨੂੰ ਦੋ ਮਹੀਨਿਆਂ ਤੱਕ ਸਟੋਰ ਕੀਤਾ ਜਾ ਸਕਦਾ ਹੈ ।

- ਗੁਆਰੇ ਅਤੇ ਬਾਜ਼ਰਾ ਦੇ ਬੀਜ ਲਉ।

8 / 51
Previous
Next