- ਸਿਰਫ ਬਾਜ਼ਰਾ ਦੇ ਬੀਜ ਨੂੰ ਪੁੰਗਰਾਉ। ਬੀਜ ਪੁੰਗਰਾਉਣ ਦਾ ਤਰੀਕਾ ਅਪੈਂਡਿਕਸ 4 ਵਿੱਚ ਦਿੱਤਾ ਗਿਆ ਹੈ। ਧਿਆਨ ਰਹੇ ਬੀਜ ਪੁੰਗਰਾਉਣ ਦਾ ਕੰਮ ਬਿਜਾਈ ਤੋਂ ਇੱਕ ਦੋ ਦਿਨ ਪਹਿਲਾਂ ਹੀ ਕੀਤਾ ਜਾਵੇ ਤਾਂ ਕਿ ਸਮੇਂ ਸਿਰ ਬਿਜਾਈ ਕੀਤੀ ਜਾ ਸਕੇ।
- ਅਪੈਂਡਿਕਸ 5 ਵਿੱਚ ਦਿੱਤੇ ਤਰੀਕੇ ਅਨੁਸਾਰ ਬੀਜਾਂ ਦੀ ਉੱਗਣ ਸ਼ਕਤੀ ਜ਼ਰੂਰ ਪਰਖੀ ਜਾਵੇ/ ਜ਼ਰਮੀਨੇਸ਼ਨ ਟੈਸਟ ਕੀਤਾ ਜਾਵੇ। ਮਹੱਤਵਪੂਰਨ- ਹਰਸੀਜਨ ਵਿੱਚ ਬੀਜਾਂ ਦੀ ਜ਼ਰਮੀਨੇਸ਼ਨ % ਪਰਖ ਜ਼ਰੂਰ ਕਰੋ।
- ਹਰੇਕ ਏਕੜ ਲਈ ਇੱਕ ਕੁਇੰਟਲ ਅਰਿੰਡ ਦੀ ਖਲ੍ਹ ਖਰੀਦੋ। ਇਸ ਖਲ੍ਹ ਨੂੰ ਜਿਉਂਦੀ ਖਲ੍ਹ ਵਿੱਚ ਬਦਲ ਲਉ। (ਤਰੀਕਾ ਜਾਣਨ ਲਈ ਦੇਖੋ ਅਪੈਂਡਿਕਸ 7) ਰੀਪਰ ਮਾਰਨ ਤੋਂ ਪਹਿਲਾਂ ਟਰੀਟਮੈਂਟ ਪਲਾਟਾਂ ਵਿੱਚ ਲਿਵਿੰਗ ਆਇਲ ਕੇਕ (ਜਿਉਂਦੀ ਤੇਲ ਖਲ੍ਹ) ਪਾਉ।
- ਹੁਣ ਖੜੇ ਨਾੜ ਅਤੇ ਹਰੇ ਬਾਇਉਮਾਸ ਨੂੰ ਕੱਟਣ ਕੇ ਭੋਇ 'ਤੇ ਵਿਛਾਉਣ ਲਈ ਰੀਪਰ ਚਲਾਉ ਅਤੇ ਪ੍ਰਾਪਤ ਜੈਵਿਕ ਮਾਦੇ ਨੂੰ ਪੂਰੇ ਖੇਤ 'ਚ ਬਰਾਬਰ ਮਾਤਰਾ ਵਿੱਚ ਵਿਛਾ ਦਿਉ।
- ਬਾਇਉ ਮਾਸ ਦੀ ਮਾਤਰਾ ਦਾ ਪਤਾ ਲਾਉ।
- ਬਾਇਉ ਮਾਸ ਨੂੰ ਬਿਜਾਈ ਦੀ ਮਸ਼ੀਨ ਦੇ ਠੀਕ ਢੰਗ ਨਾਲ ਕੰਮ ਕਰਨ ਲਈ ਚੰਗੀ ਤਰ੍ਹਾਂ ਸੁੱਕਣ ਦਿਉ। ਇਹ ਗਰਮੀਆਂ ਵਿੱਚ 3-4 ਦਿਨ ਅਤੇ ਸਰਦੀਆਂ ਵਿੱਚ 1 ਹਫ਼ਤੇ ਤੱਕ ਦਾ ਸਮਾਂ ਲੈ ਸਕਦਾ ਹੈ।
- ਜੀਰੋ ਟਿਲ ਮਸ਼ੀਨ ਜਾਂ ਹੈਪੀ ਸੀਡਰ ਦੀ ਵਰਤੋਂ ਕਰਦਿਆਂ ਬਾਜ਼ਰਾ ਅਤੇ ਗੁਆਰੇ ਦੇ ਪੁੰਗਰਾਏ ਹੋਏ ਬੀਜਾਂ ਦੀ ਬਿਜਾਈ ਕਰ ਦਿਉ। ਗੁਆਰੇ ਦੀਆਂ 6 ਲਾਈਨਾ ਮੰਗਰ 2 ਲਾਈਨ ਬਾਜ਼ਰਾ ਦੀ ਬਿਜਾਈ ਕਰੋ। ਪ੍ਰਤੀ ਇੱਕ ਕਿੱਲੋ ਗੁਆਰੇ ਦੇ ਬੀਜ ਪਿੱਛੇ 50 ਗ੍ਰਾਮ ਸੌਂਫ ਮਿਕਸ ਕਰੋ। ਸੌਂਫ ਖੇਤ ਵਿੱਚ ਰੈਪਲੈਂਟ ਦਾ ਕੰਮ ਕਰੇਗੀ।
- ਲਾਈਨ ਤੋਂ ਲਾਈਨ ਵਿਚਲੀ ਦੂਰੀ 60 ਸੈਂਟੀਮੀਟਰ (ਦੋ ਫੁੱਟ) ਅਤੇ ਬੂਟੇ ਤੋਂ ਬੂਟੇ ਵਿਚਲੀ ਦੂਰੀ ਘੱਟੋ-ਘੱਟ 30 ਸੈਂਟੀਮੀਟਰ (1 ਫੁੱਟ) ਰੱਖਣੀ ਹੈ। ਇਸ ਕੰਮ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਆਉਣ ਦੀ ਸੂਰਤ ਵਿੱਚ ਜਰਨੈਲ ਸਿੰਘ ਮਾਝੀ 94171-46066 ਤੋਂ ਰਾਇ ਲਉ।
ਮਹੱਤਵਪੂਰਨ ਬਿਜਾਈ ਉਦੋਂ ਹੀ ਕੀਤੀ ਜਾਵੇ ਜਦੋਂ ਜ਼ਮੀਨ ਚੰਗੀ ਵੱਤਰ ਹੋਵੇ ਪਰ ਜੇਕਰ ਲੋੜ ਹੋਵੇ ਤਾਂ ਦੁਬਾਰਾ ਰੌਣੀ ਕਰੋ। ਰੌਣੀ ਮੌਕੇ ਪਾਣੀ ਨਾਲ ਪ੍ਰਤੀ ਏਕੜ 50 ਲਿਟਰ ਪਸ਼ੂ ਮੂਤਰ ਖੇਤ ਨੂੰ ਦੇਣਾ ਨਾ ਭੁੱਲਣਾ।
- ਬਿਜਾਈ ਵਾਲੇ ਜਾਂ ਉਸ ਤੋਂ ਅਗਲੇ ਦਿਨ ਖੇਤ ਵਿਚਲੇ ਨਦੀਨਾਂ ਜਾਂ ਔਰੋਗਰੀਨ ਫਸਲਾਂ ਨੂੰ ਖਤਮ ਕਰਨ ਲਈ ਬਾਇਉ ਹਰਬੀਸਾਈਡ ਦੀ ਵਰਤੋਂ ਕਰੋ। (ਬਾਇਉਹਰਬੀਸਾਈਡ ਬਣਾਉਣ ਅਤੇ ਵਰਤਣ ਲਈ ਦੇਖੋ ਅਪੈਂਡਿਕਸ 6)
- ਟਰੀਟਮੈਂਟ ਪਲਾਟ ਦੇ ਚਾਰੇ ਪਾਸੇ ਉੱਚੀ ਬਾਰਡਰ ਫ਼ਸਲ ਵਜੋਂ ਇੱਕ ਲਾਈਨ ਸੂਰਜਮੁੱਖੀ ਜਾਂ ਅਰਿੰਡ ਦੀ ਲਾਉ ਤਾਂ ਕਿ ਆਸ-ਪਾਸ ਦੇ ਖੇਤਾਂ ਤੋਂ ਆਉਣ ਵਾਲੇ ਕੀਟਾਂ ਨੂੰ ਬਾਹਰ ਹੀ ਰੋਕਿਆ ਜਾ ਸਕੇ। ਬਾਰਡਰ ਫਸਲ ਪੰਛੀਆਂ ਦੇ ਬੈਠਣ ਲਈ ਕੁਦਰਤੀ ਠਾਹਰ ਦੀ ਵੀ ਕੰਮ ਕਰੇਗੀ।
- ਪਾਣੀ ਦਾ ਪ੍ਰਬੰਧਨ: ਪਲਾਂਟ ਗਰੋਥ ਦੀ ਕਿਸੇ ਵੀ ਸਟੇਜ 'ਤੇ ਖੇਤ ਵਿੱਚ ਪਾਣੀ ਨਹੀਂ ਖੜਾ ਕਰਨਾ । ਸਿੰਜਾਈ ਉਦੋਂ ਹੀ ਕਰਨੀ ਹੈ ਜਦੋਂ ਭੂਮੀ ਵਿੱਚ 4 ਇੰਚ ਦੀ ਡੂੰਘਾਈ ਤੱਕ ਕੋਈ ਨਮੀ ਨਾ ਬਚੀ ਹੋਵੇ ।
- ਪਲਾਂਟ ਗਰੋਥ ਵਿੱਚ ਤੇਜੀ ਲਿਆਉਣ ਲਈ ਛਿੜਕਾਅ ਜਦੋਂ ਝੋਨਾ 30 ਦਿਨਾਂ ਦਾ ਹੋ ਜਾਵੇ ਤਾਂ ਗੁੜ ਜਲ ਅੰਮ੍ਰਿਤ ਦੀ ਇੱਕ ਸਪ੍ਰੇਅ ਕੀਤੀ ਜਾਵੇ( ਬਣਾਉਣ ਦਾ ਤਰੀਕਾ ਸਿੱਖਣ ਲਈ ਦੇਖੋ ਅਪੈਂਡਿਕਸ 9)। ਇਸੇ ਤਰ੍ਹਾਂ ਜਦੋਂ ਝੋਨਾ 55 ਦਿਨਾਂ ਦਾ ਹੋ ਜਾਵੇ ਤਾਂ ਅਰਥਾਤ ਫਲਾਵਰਿੰਗ ਤੋਂ ਬਿਲਕੁੱਲ ਪਹਿਲਾਂ ਇੱਕ ਸਪ੍ਰੇਅ ਪਾਥੀਆਂ ਦੇ ਪਾਣੀ ਦੀ ਕੀਤੀ ਜਾਵੇ ਇਸ ਨੂੰ ਬਣਾਉਣ ਦਾ ਤਰੀਕਾ ਅਪੈਂਡਿਕਸ 10 ਵਿੱਚ ਦਿੱਤਾ ਗਿਆ ਹੈ)।
- ਫ਼ਸਲ ਨੂੰ ਕੀਟਾਂ ਤੋਂ ਬਚਾਉਣ ਲਈ ਛਿੜਕਾਅ: ਜਦੋਂ ਫ਼ਸਲ 40 ਦਿਨਾਂ ਦੀ ਜਾਂ ਇਸ ਦੇ ਨੇੜੇ ਹੋਵੇ ਤਾਂ ਲੱਸੀ ਦੀ ਇੱਕ ਸਪ੍ਰੇਅ ਕਰੋ (ਤਿਆਰੀ ਦਾ ਤਰੀਕਾ ਦੇਖਣ ਲਈ ਦੇਖੋ-ਅਪੈਂਡਿਕਸ 11) ਅਤੇ 65 ਦਿਨਾਂ ਦੀ ਹੋਣ 'ਤੇ ਵਨਸਪਤੀ ਰਸ (ਨਿੰਮ੍ਹ ਅਸਤਰ ਆਦਿ) ਦੀ ਸਪ੍ਰੇਅ ਕਰੋ।
ਨੋਟ: ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਪੈਸਟ ਅਟੈਕ ਨਜ਼ਰ ਆਉਂਦਾ ਹੋਵੇ ਤਾਂ ਫ਼ਸਲ ਦੇ 75 ਦਿਨਾਂ ਦੀ ਹੋ ਜਾਣ 'ਤੇ ਲੱਸੀ