Back ArrowLogo
Info
Profile

ਅਪੈਂਡਿਕਸ ਲਿਸਟ

Page Image

ਖੜੇ ਨਰਮੇ, ਗੁਆਰੇ ਅਤੇ ਕਣਕ ਵਿੱਚ ਛਿੱਟਾ ਦੇਣ ਲਈ ਔਰੋਗਰੀਨ:

ੳ) ਅੱਗੇ ਦਿੱਤੇ ਅਨੁਸਾਰ ਦੋ ਦਲ ਫ਼ਸਲਾਂ ਦੇ 6 ਕਿੱਲੋ ਬੀਜ ਲਉ: ਮੂੰਗੀ, ਚੋਲੇ, ਮਾਹ, ਗੁਆਰਾ, ਢਾਂਚਾ ਆਦਿ ਇੱਕ-ਇੱਕ ਕਿੱਲੋ ਹਰੇਕ।

ਅ) ਸਾਰੇ ਬੀਜਾਂ ਨੂੰ ਆਪਸ ਵਿੱਚ ਮਿਕਸ ਕਰ ਕੇ ਵਿੱਚ 2-2 ਸੋ ਗ੍ਰਾਮ ਸੌਂਫ, ਅਜਵਾਈਨ ਅਤੇ ਸਾਵੇ ਦੇ ਬੀਜ ਵੀ ਪਾਉ।

ੲ) ਸਾਰੇ ਬੀਜਾਂ ਨੂੰ ਚਾਰ ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ ਰੱਖੋ।

ਸ) ਹੁਣ ਬੀਜਾਂ ਨੂੰ ਪਾਣੀ ਚੋਂ ਬਾਹਰ ਕੱਢ ਕੇ ਛਾਂ ਵਿੱਚ ਇੱਕ ਖੱਦਰ ਦੇ ਗੱਟੇ ਤੇ ਵਿਛਾ ਦਿਉ।

ਹ) ਬੀਜਾਂ ਉੱਤੇ ਲੱਕੜੀ ਜਾਂ ਪਾਥੀਆਂ ਦੀ ਅੱਧਾ ਕਿੱਲੋ ਸਵਾਹ ਧੂੜ ਦਿਉ । ਹੁਣ ਖੇਤ ਵਿੱਚ ਛਿੱਟਾ ਦੇਣ ਲਈ ਬੀਜ ਤਿਆਰ ਹਨ।

ਮਹੱਤਵਪੂਰਨ: ਝੋਨੇ, ਗੁਆਰ ਜਾਂ ਕਣਕ ਦੀ ਕਟਾਈ ਤੋਂ ਇੱਕ ਮਹੀਨਾਂ ਪਹਿਲਾਂ ਖੜੀ ਫ਼ਸਲ ਵਿੱਚ ਬੀਜਾਂ ਦਾ ਛਿੱਟਾ ਦੇਣਾ ਹੈ। ਫ਼ਸਲ ਵਿੱਚ ਔਰੋਗਰੀਨ ਬੀਜਾਂ ਦਾ ਛਿੱਟਾ ਫ਼ਸਲ ਨੂੰ ਆਖਰੀ ਪਾਣੀ ਲਾਉਣ ਤੁਰੰਤ ਪਹਿਲਾਂ ਦੇਣਾ ਹੈ। ਜਿਵੇਂ ਗੁਆਰੇ ਅਤੇ ਝੋਨੇ ਵਿੱਚ ਸਤੰਬਰ 'ਚ ਅਤੇ ਕਣਕ ਵਿੱਚ ਮਾਰਚ 'ਚ

41 / 51
Previous
Next