

ਸ) ਹੁਣ ਖਲ੍ਹ ਨੂੰ ਹੱਥਾਂ ਜਾਂ ਕਿਸੇ ਢੁਕਵੇਂ ਸੰਦ ਨਾਲ ਮਸਲੋ ਤਾਂ ਕਿ ਇਹ ਭੁਰਭੁਰੇ ਮਾਦੇ 'ਚ ਬਦਲ ਜਾਵੇ ।
ਹ) ਹੁਣ ਇਸ ਪਾਊਡਰੀ ਮਟੀਰੀਅਲ ਨੂੰ ਇੱਕ ਏਕੜ ਖੇਤ ਵਿੱਚ ਬਿਖਰਾ ਦਿਉ।
ਅਪੈਂਡਿਕਸ 8
ਝੋਨੇ ਨੂੰ ਪਾਟਾ ਲਾਉਣ ਦਾ ਤਰੀਕਾ:
ਝੋਨੇ ਦੇ ਪੌਦਿਆਂ ਦੀਆਂ ਸਖਾਵਾਂ ਵਧਾਉਣ ਦਾ ਇਹ ਇੱਕ ਨਵੀਂ ਪਹੁੰਚ ਹੈ। ਇਸ ਦੀ ਖੋਜ਼ ਸਿਰਸਾ ਜ਼ਿਲ੍ਹੇ ਦੇ ਪਿੰਡ ਥੋੜ੍ਹੀ ਬਾਬਾ ਸਾਵਨ ਸਿੰਘ ਦੇ ਕਿਸਾਨ ਸ. ਹਰਪਾਲ ਸਿੰਘ (ਮੋਬਾ. 095501-01355) ਨੇ ਕੀਤੀ ਹੈ ਅਤੇ ਉਹ ਪਿਛਲੇ ਤਿੰਨ ਸਾਲਾਂ ਤੋਂ ਇਹ ਤਰੀਕਾ ਵਰਤ ਰਹੇ ਹਨ।
ੳ) 12 ਫੁੱਟ ਲੰਬੀ, 4 ਇੰਚ ਚੌੜੀ ਅਤੇ 2 ਇੰਚ ਉੱਚੀ ਚੌਰਸ ਖੋਖਲੀ ਪਾਈਪ ਦਾ ਇੱਕ ਢੁਕਵਾਂ ਪਾਟਾ ਬਣਾਉ।
ਪਾਟੇ ਦੇ ਸੈਂਟਰ ਤੋਂ ਬਰਾਬਰ ਦੂਰੀ 'ਤੇ ਦੋਹੇਂ ਪਾਸੇ ਦੇ ਹੁੱਕਾਂ ਲੱਗੀਆਂ ਹੋਣ ਤਾਂ ਕਿ ਉਹਨਾਂ ਵਿੱਚ ਰੱਸੀ ਬੰਨ੍ਹ ਕੇ ਪਾਟਾ ਖਿੱਚਿਆ ਜਾ ਸਕੇ ।
ਅ) ਪਾਟਾ ਦੋ ਬੰਦਿਆਂ ਦੁਆਰਾ ਹੱਥੀਂ ਖਿੱਚਿਆ ਜਾਵੇਗਾ। ਦੋ ਬੰਦੇ ਇੱਕ ਦਿਨ ਵਿੱਚ 4 ਏਕੜ ਪਾਟਾ ਲਾ ਸਕਦੇ ਹਨ।
ੲ) ਪਾਟਾ ਲਾਉਣ ਤੋਂ ਪਹਿਲਾਂ ਸਵੇਰੇ ਝੋਨੇ ਦੀ ਸਿੰਜਾਈ ਕਰ ਦਿਉ। ਜਦੋਂ ਖੇਤ ਵਿੱਚ ਪਾਣੀ ਦਾ ਪੱਧਰ 1 ਇੰਚ ਤੱਕ ਰਹਿ ਜਾਵੇ ਤਾਂ ਤਾਂ ਪਾਟਾ ਲਾਉ । ਪਾਟਾ ਲਾਉਣ ਉਪਰੰਤ ਪਾਣੀ ਨੂੰ ਖੇਤ ਚੋਂ ਬਾਹਰ ਕੱਢ ਦਿਉ।
ਨੋਟ: ਪਾਟਾ ਲਾਉਣ ਤੋਂ 24 ਘੰਟੇ ਬਾਅਦ ਝੋਨਾ ਮੁੜ ਖੜਾ ਹੋ ਜਾਵੇਗਾ ਪਰੰਤੂ ਨਦੀਨ ਨੁਕਸਾਨੇ ਜਾਣਗੇ। ਇਸਦੇ ਨਾਲ ਹੀ ਪਾਟਾ ਲਾਉਣ ਨਾਲ ਝੋਨੇ ਦੇ ਫੁਟਾਰੇ ਵਿੱਚ ਵੀ ਵਾਧਾ ਹੁੰਦਾ ਹੈ।
ਸ) ਝੋਨੇ ਨੂੰ ਘੱਟੋ-ਘੱਟ ਤਿੰਨ ਵਾਰ ਪਾਟਾ ਲਾਉ। ਪਾਟਾ 20, 35 ਅਤੇ 50 ਦਿਨਾਂ ਦੀ ਉਮਰ 'ਤੇ ਲਾਉ । ਧਿਆਨ ਰਹੇ ਪਾਟਾ ਫਲਾਵਰਿੰਗ ਅਤੇ ਬਘੋਲੇ ਦੀ ਸਟੇਜ ਤੋਂ ਪਹਿਲਾਂ ਹੀ ਲਾਉਣਾ ਹੈ।
ਮਹੱਤਵਪੂਰਨ: ਜਦੋਂ ਝੋਨੇ ਦੀ ਫ਼ਸਲ ਬਘੋਲੇ 'ਤੇ ਹੋਵੇ ਉਦੋਂ ਪਾਟਾ ਨਹੀਂ ਲਾਇਆ ਜਾਵੇਗਾ।
ਅਪੈਂਡਿਕਸ 9
ਗੁੜਜਲ ਅੰਮ੍ਰਿਤ ਬਣਾਉਣ ਦਾ ਤਰੀਕਾ:
ੳ) 60 ਕਿੱਲੋ ਤਾਜ਼ਾ ਗੋਬਰ ਲਉ।
ਅ) ਇਸ ਵਿੱਚੋਂ 5-7 ਕਿੱਲੋ ਗੋਬਰ ਵਿੱਚ 200 ਗ੍ਰਾਮ ਸਰੋਂ ਦਾ ਤੇਲ ਅਤੇ 1 ਕਿੱਲੋ ਬੇਸਣ ਚੰਗੀ ਤਰ੍ਹਾ ਮਿਕਸ ਕਰੋ।
ੲ) ਪੰਜ ਲਿਟਰ ਪਾਣੀ ਵਿੱਚ ਤਿੰਨ ਕਿੱਲੋ ਪੁਰਾਣਾ ਗੁੜ ਘੋਲੋ
ਸ) ਹੁਣ ਸਾਰੇ ਸਮਾਨ ਨੂੰ 200 ਲਿਟਰ ਵਾਲੇ ਡਰੰਮ ਵਿੱਚ ਪਾ ਕੇ ਉੱਪਰ ਡੇਢ ਸੌ ਲਿਟਰ ਪਾਣੀ ਪਾਉ।
ਹ) ਡਰੰਮ ਵਿਚਲੇ ਮਿਸ਼ਰਣ ਨੂੰ ਲੱਕੜੀ ਨਾਲ 10 ਮਿਨਟ ਤੱਕ ਚੰਗੀ ਤਰ੍ਹਾਂ ਮਿਕਸ ਕਰੋ।
ਕ) ਤੀਜੇ ਦਿਨ ਮਿਸ਼ਰਣ ਵਰਤੋਂ ਲਈ ਤਿਆਰ ਹੈ। ਇਹ ਫ਼ਸਲ ਦੀ ਵਧੀਆ ਗਰੋਥ ਕਰਵਾਉਣ ਲਈ ਜਾਣਿਆ ਜਾਂਦਾ ਹੈ ।
ਨੋਟ: ਧਿਆਨ ਰਹੇ ਇਸ ਮਿਸ਼ਰਣ ਨੂੰ ਛਾਂ ਵਿੱਚ ਰੱਖਣਾ ਹੈ। ਅਤੇ ਦਿਨ ਵਿੱਚ 2-3 ਵਾਰ 10-10 ਮਿਨਟ ਤੱਕ ਲੱਕੜੀ ਨਾਲ ਸਿੱਧੇ ਹੱਥ ਹਿਲਾਉਣਾ ਹੈ।