

'ਇਹ ਸ਼੍ਰੀ ਸੁਰੇਸ਼ ਦੇਸਾਈ ਜੀ ਦੀ ਖੋਜ਼ ਹੈ ਅਤੇ ਹੁਣ ਤੱਕ ਜਿੱਥੇ ਵੀ ਗੁੜਜਲ ਅੰਮ੍ਰਿਤ ਵਰਤਿਆ ਗਿਆ ਹੈ ਉਥੇ ਫ਼ਸਲ ਦੀ ਗਰੋਥ ਵਿੱਚ ਵਾਧਾ ਦਰਜ਼ ਕੀਤਾ ਗਿਆ ਹੈ।
It is a good case for researchers to understand mechanism of action.
ਅਪੈਂਡਿਕਸ 10
ਪਾਥੀਆਂ ਦੇ ਪਾਣੀ ਦਾ ਘੋਲ (ਜਿਬਰੈਲਕ ਐਸਿਡ)
ਲੋੜੀਂਦਾ ਸਮਾਨ : ਇੱਕ ਸਾਲ ਪੁਰਾਣੀਆਂ ਪਾਥੀਆਂ-15 ਕਿੱਲੋ, ਪਾਣੀ-50 ਲਿਟਰ, ਪਲਾਸਟਿਕ ਦਾ ਡਰੰਮ-01
ਵਿਧੀ- 15 ਕਿੱਲੋ ਪਾਥੀਆਂ ਨੂੰ 50 ਲਿਟਰ ਪਾਣੀ ਵਿੱਚ ਪਾਕੇ ਕੇ 4 ਦਿਨਾਂ ਲਈ ਢਕ ਕੇ ਛਾਂਵੇਂ ਰੱਖ ਦਿਓ। ਘੋਲ ਤਿਆਰ ਹੈ।
ਨੋਟ: ਪਾਥੀਆਂ ਪਾਣੀ ਵਿੱਚ ਡੁੱਬ ਜਾਣ ਇਹ ਯਕੀਨੀ ਬਣਾਉਣ ਲਈ ਪਾਥੀਆਂ ਉੱਪਰ ਕੁੱਝ ਵਜ਼ਨ ਰੱਖ ਦਿਉ।
ਵਰਤਣ ਦਾ ਢੰਗ- ਡਰੰਮ ਵਿਚਲੇ ਪਾਣੀ ਨੂੰ ਪਾਥੀਆਂ ਤੋਂ ਅਲਗ ਕਰ ਲਓ ਅਤੇ ਲੋੜ ਅਨੁਸਾਰ ਪ੍ਰਤੀ ਪੰਪ 2 ਲਿਟਰ ਦੇ ਹਿਸਾਬ ਨਾਲ ਫ਼ਸਲ 'ਤੇ ਛਿੜਕੋ।
ਨੋਟ: ਪਾਥੀਆਂ ਨੂੰ ਸੁਕਾ ਕੇ ਬਾਲਣ ਵਜੋਂ ਵਰਤਿਆ ਜਾ ਸਕਦਾ ਹੈ।
* ਕਿਸਾਨਾਂ ਨੂੰ ਇਹ ਤਰੀਕਾ ਬੇਲਗਾਉਂ ਕਰਨਾਟਕ ਦੇ ਕਿਸਾਨ ਸ੍ਰੀ ਸੁਰੇਸ਼ ਦੇਸਾਈ ( ਮੋਬਾ. 09480448256) ਨੇ ਸੰਨ 2009 ਆਪਣੀ ਪੰਜਾਬ ਫੇਰੀ ਦੌਰਾਨ ਦੱਸਿਆ ਸੀ।
ਅਪੈਂਡਿਕਸ 11
ਕੀਟ ਪ੍ਰਬੰਧਨ ਲਈ ਖੱਟੀ ਲੱਸੀ ਤਿਆਰ ਕਰਨ ਦਾ ਤਰੀਕਾ
ੳ) 5 ਲਿਟਰ ਦੁੱਧ ਨੂੰ ਉਬਾਲ ਕੇ ਠੰਡਾ ਕਰੋ
ਅ) ਦੁੱਧ ਵਿੱਚ ਚੰਗੀ ਗੁਣਵੱਤਾ ਦਾ 20 ਗ੍ਰਾਮ ਦਹੀਂ ਮਿਲਾ ਕੇ ਦਹੀਂ ਬਣਨ ਲਈ ਰੱਖ ਦਿਉ।
ੲ) ਹੁਣ ਦਹੀ ਤੋਂ 10 ਲਿਟਰ ਲੱਸੀ ਬਣਾ ਲਉ। ਲੱਸੀ ਨੂੰ ਇੱਕ ਹਫ਼ਤੇ ਲਈ ਪਲਾਸਟਿਕ ਦੇ ਇੱਕ ਬਰਤਨ ਵਿੱਚ ਭਰ ਕੇ ਰੱਖ। ਇੱਕ ਹਫ਼ਤੇ ਬਾਅਦ ਲੱਸੀ ਵਿੱਚ ਇੱਕ ਫੁੱਟ ਲੰਬੀ ਤਾਂਬੇ ਦੀ ਪੱਟੀ ਜਾਂ ਇੱਕ ਮੀਟਰ ਲੰਬੀ ਮੁਲੰਮਾ ਰਹਿਤ ਤਾਂਬੇ ਦੀ ਤਾਰ ਦਾ ਗੋਲਾ ਪਾਉ । ਇਸ ਘੋਲ ਨੂੰ 5-7 ਦਿਨ ਇਸੇ ਤਰਾਂ ਰੱਖੋ।
ਸ) ਲੱਸੀ ਹਰੀ ਭਾਅ ਮਾਰਦੇ ਨੀਲੇ ਰੰਗ ਦੀ ਹੋ ਜਾਵੇਗੀ ਅਤੇ ਹੋਣ ਇਹ ਵਰਤੋਂ ਲਈ ਤਿਆਰ ਹੈ।
* ਦੇਸ ਭਰ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਵਿੱਚ ਕੀਟ ਕੰਟਰੋਲ ਕਰਨ ਦਾ ਇਹ ਇੱਕ ਜਾਣਾ- ਪਛਾਣਿਆ ਜੈਵਿਕ ਤਰੀਕਾ ਹੇ। ਇਹ www.sristi.org ਨਾਮਕ ਵੈੱਬਸਾਈਟ 'ਤੇ ਵੀ ਦਰਜ਼ ਹੈ ਅਤੇ ਅਜਿਹੇ ਹੀ ਰਵਾਇਤੀ ਗਿਆਨ ਨਾਲ ਭਰਪੂਰ ਅਜਿਹੀ ਹੋਰ ਵੀ ਜਾਣਕਾਰੀ ਇਸ ਵੈੱਬਸਾਈਟ 'ਤੇ ਮਿਲਦੀ ਹੈ।
ਅਪੈਂਡਿਕਸ 12
ਜੈਵਿਕ ਘੋਲ/ਰਸ ਬਣਾਉਣ ਦਾ ਤਰੀਕਾ:
1. ਹੇਠ ਲਿਖੇ ਪੌਦਿਆਂ ਦੇ 10 ਕਿੱਲੋ ਪੱਤੇ ਅਤੇ ਕਰੂੰਬਲਾਂ ਦਾ ਪ੍ਰਬੰਧ ਕਰੋ:
(ੳ) ਦੇਸੀ ਅੱਕ, (ਅ) ਧਤੂਰਾ, (ੲ) ਅਰਿੰਡ, (ਸ) ਨਿੰਮ, (ਹ) ਗਾਜ਼ਰ ਬੂਟੀ/ਕਾਂਗਰਸ ਘਾਹ, (ਕ) ਬਾਰਾਂਮਾਸੀ, (ਖ) ਕਨੇਰ