Back ArrowLogo
Info
Profile

2. ਪੱਤਿਆਂ ਅਤੇ ਕਰੂੰਬਲਾਂ ਨੂੰ ਅਲੱਗ-ਅਲੱਗ ਰੱਖ ਕੇ ਛਾਂਵੇ ਸੁਕਾ ਲਉ। ਇੱਕ ਸਮੇਂ ਇੱਕ ਹੀ ਕਿਸਮ ਦੇ ਸੁੱਕੇ ਮਾਦੇ ਨੂੰ ਮਿਕਸੀ ਨਾਲ ਗ੍ਰਾਂਈਡ ਕਰ ਲਉ।

3. ਸਾਰੇ ਮਟੀਰੀਅਲ ਨੂੰ ਇੱਕ-ਇੱਕ ਕਰਕੇ ਗ੍ਰਾਂਈਡ ਕਰੋ। ਵਨਸਪਤੀ ਪਾਊਡਰ ਨੂੰ ਭਵਿੱਖ ਵਿੱਚ ਇਸਤੇਮਾਲ ਲਈ ਕਿਸੇ ਖੁਸ਼ਕ ਥਾਂ 'ਤੇ ਸਟੋਰ ਕਰ ਲਉ। ਇਸ ਨੂੰ ਇੱਕ ਸਾਲ ਤੱਕ ਸਟੋਰ ਕੀਤਾ ਜਾ ਸਕਦਾ ਹੈ।

4. 40 ਲਿਟਰ ਪਸ਼ੂ-ਮੂਤਰ ਵੀ ਅਲੱਗ ਤੋਂ 20-20 ਲਿਟਰ ਵਾਲੇ ਏਅਰ ਟਾਈਟ ਢੱਕਣ ਲੱਗੇ ਪਲਾਸਟਿਕ ਦੇ ਕੈਨਾਂ ਵਿੱਚ ਸਟੋਰ ਕਰ ਲਉ। ਧਿਆਨ ਰਹੇ ਪਸ਼ੂ-ਮੂਤਰ ਨੂੰ ਨੀਲੇ ਜਾਂ ਕਾਲੇ ਰੰਗ ਦੇ ਕੈਨਾਂ ਵਿੱਚ ਹੀ ਸਟੋਰ ਕਰੋ ਜਿਹੜੇ ਕਿ ਧੁੱਪ ਨੂੰ ਸਹਿ ਸਕਣ।

ਮਹੱਤਵਪੂਰਨ: ਪ੍ਰਯੋਗ 'ਚ ਸ਼ਾਮਿਲ ਹਰੇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਮਾਰਚ ਤੋਂ ਜੂਨ ਮਹੀਨੇ ਦੌਰਾਨ ਉਪਰੋਕਤ ਸੂਚੀ ਵਿੱਚ ਦਿੱਤੇ ਵਨਸਪਤਿਕ ਮਾਦੇ ਤੋਂ ਪਾਊਡਰ ਬਣਾ ਕੇ ਸਟੋਰ ਕਰਕੇ ਰੱਖੇ ਤਾਂ ਕਿ ਲੋੜ ਪੈਣ 'ਤੇ ਇਸਦੀ ਵਰਤੋਂ ਕੀਤੀ ਜਾ ਸਕੇ।

ਪੂਰੇ ਇੱਕ ਸਾਲ ਲਈ ਇੱਕ ਏਕੜ ਫ਼ਸਲ ਦੀ ਰੱਖਿਆ ਕਰਨ ਲਈ ਕਿਸਾਨ ਕੋਲ ਉਪ੍ਰੋਕਤ ਵਨਸਪਤੀਆਂ ਦਾ 4-4 ਕਿੱਲੋ ਪਾਊਡਰ ਅਤੇ ਇੰਨੀ ਹੀ ਮਾਤਰਾ ਵਿੱਚ ਨਿੰਮ ਅਤੇ ਅਰਿੰਡ ਦੋਹਾਂ ਤਰ੍ਹਾਂ ਦੀ ਖਲ੍ਹ ਭੰਡਾਰ ਕਰਨੀ ਲਾਜ਼ਮੀ ਹੈ। ਇਹ ਮਟੀਰੀਅਲ ਹਾੜੀ ਅਤੇ ਸਾਉਣੀ ਦੋਹਾਂ ਵਿੱਚ 2-2 ਸਪ੍ਰੇਆਂ ਲਈ ਕਾਫੀ ਹੈ।

ਸਪ੍ਰੇਅ ਤੋਂ ਇੱਕ ਦਿਨ ਪਹਿਲਾਂ:

1. 200 ਲਿਟਰ ਵਾਲੇ ਇੱਕ ਡਰੰਮ ਵਿੱਚ 20 ਲਿਟਰ ਪਸ਼ੂ-ਮੂਤਰ ਪਾਉ। ਹੁਣ ਉਸ ਵਿੱਚ 20 ਲਿਟਰ ਗਰਮ ਪਾਣੀ ਪਾਉ। ਉਪਰੰਤ ਡਰੰਮ ਵਿੱਚ ਹਰੇਕ ਵਨਸਪਤੀ ਦਾ 1 ਕਿੱਲੋ ਪਾਊਡਰ ਪਾਉ।

2. ਨਿੰਮ ਜਾਂ ਅਰਿੰਡ ਦੀ 2 ਕਿੱਲੋ ਖਲ੍ਹ ਲਉ ( ਇੱਕ ਹੀ ਪ੍ਰਕਾਰ ਦੀ ਖਲ੍ਹ ਕਾਫੀ ਹੈ) ਖਲ੍ਹ ਨੂੰ 4 ਘੰਟਿਆਂ ਲਈ 4 ਲਿਟਰ ਗਰਮ ਪਾਣੀ ਵਿੱਚ ਭਿਉਂ ਦਿਉ। ਇਹ ਫੁੱਲ ਜਾਵੇਗੀ। ਫੁੱਲੀ ਹੋਈ ਖਲ੍ਹ ਨੂੰ ਹੱਥਾਂ ਨਾਲ ਮਲ ਕੇ ਡਰੰਮ ਵਿਚਲੇ ਬਾਕੀ ਮਿਸ਼ਰਣ ਵਿੱਚ ਮਿਲਾ ਦਿਉ।

3. ਡਰੰਮ ਵਿਚਲੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਘੋਲੋ ਅਤੇ ਘੋਲ ਵਿੱਚ ਹੋਰ ਪਾਣੀ ਮਿਲਾ ਕੇ 100 ਲਿਟਰ ਤੱਕ ਲੈ ਜਾਉ।

4. ਮਿਸ਼ਰਣ ਨੂੰ ਰਾਤ ਭਰ ਇਸੇ ਤਰ੍ਹਾਂ ਰੱਖੋ। ਹੁਣ ਇਹ ਵਰਤੋਂ ਲਈ ਤਿਆਰ ਹੈ। ਕੀਟ ਪ੍ਰਬੰਧਨ ਲਈ ਇਸਦੀ ਵਰਤੋਂ ਕਰੋ।

5. ਮਿਸ਼ਰਣ ਨੂੰ ਕੱਪੜੇ ਨਾਲ ਪੁਣ ਕੇ ਫ਼ਸਲ 'ਤੇ ਛਿੜਕਾਅ ਕਰੋ।

ਬਹੁਤ ਮਹੱਤਵਪੂਰਨ: ਇਹ ਇੱਕ ਚੰਗਾ ਕੀਟ ਨਾਸ਼ਕ ਹੈ ਅਤੇ ਹਰੇਕ ਜੈਵਿਕ ਕਿਸਾਨ ਨੂੰ ਇਸਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਫਿਰ ਵੀ ਫ਼ਸਲ 'ਤੇ ਕੀਟਾਂ ਦਾ ਹਮਲਾ ਹੋਵੇ ਤਾਂ ਕ੍ਰਿਪਾ ਕਰਕੇ ਗੁਰਪ੍ਰੀਤ ਦਬੜੀਖਾਨਾ ਨਾਲ ਸੰਪਰਕ ਕਰੋ।

48 / 51
Previous
Next