ਕਰੰਜ/ਸੁਖਚੈਨ ਦੇ ਬੀਜਾਂ ਦਾ ਰਸ
ਸੁਖਚੈਨ ਵਿੱਚ ਰੰਜੀਨ ਨਾਮ ਦਾ ਇੱਕ ਰਸਾਇਣ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਇਹਦੇ ਵਿੱਚ ਕਈ ਹੋਰ ਖਾਰੇ ਤੱਤ ਵੀ ਹੁੰਦੇ ਹਨ। ਜਿਹੜੇ ਕਿ ਫਸਲ ਨੂੰ ਹਾਨੀ ਪਹੁੰਚਾਉਣ ਵਾਲੇ ਕੀਟਾਂ ਨੂੰ ਕਾਬੂ ਕਰਨ ਅਤੇ ਕਈ ਤਰ੍ਹਾਂ ਦੇ ਰੋਗਾਂ ਨੂੰ ਰੋਕਣ ਵਿੱਚ ਕਾਰਗਰ ਹੁੰਦੇ ਹਨ।
ਸਮਗਰੀ
ਸੁਖਚੈਨ ਦੇ ਬੀਜ 7 ਕਿੱਲੋ
ਪਾਣੀ 10 ਲਿਟਰ
ਰੀਠਾ ਪਾਊਡਰ 200 ਗ੍ਰਾਮ
ਵਿਧੀ: ਕਰੰਜ ਦੇ ਬੀਜਾਂ ਨੂੰ ਤੋੜ ਕੇ ਉਹਨਾਂ ਵਿਚਲੀ ਗਿਰੀ ਬਾਹਰ ਕੱਢ ਲਵੋ। ਇਹ ਪੰਜ ਕਿੱਲੋ ਦੇ ਕਰੀਬ ਹੋਵੇਗੀ। ਪ੍ਰਾਪਤ ਹੋਈ ਗਿਰੀ ਨੂੰ 1 ਘੰਟੇ ਲਈ ਪਾਣੀ ਵਿੱਚ ਭਿਓਂ ਕੇ ਰੱਖੋ । ਹੁਣ ਇਸ ਗਿਰੀ ਨੂੰ ਪੀਸ ਕੇ ਪੇਸਟ ਬਣਾ ਲਉ ਅਤੇ ਇੱਕ ਪਟਲੀ ਵਿੱਚ ਬੰਨ ਕੇ 10-12 ਘੰਟਿਆਂ ਲਈ 10 ਲਿਟਰ ਪਾਣੀ ਵਿੱਚ ਡੁਬੋ ਕੇ ਰੱਖ ਦਿਉ। ਉਪਰੰਤ ਪੋਟਲੀ ਨੂੰ ਨਿਚੋੜ ਕੇ ਕਰੰਜ ਗਿਰੀ ਦਾ ਰਸ ਕੱਢ ਲਵੋ। ਇਸ ਰਸ ਵਿੱਚ 200 ਗ੍ਰਾਮ ਰੀਠਾ ਪਾਊਡਰ ਮਿਲਾ ਦਿਉ। ਕਰੰਜ ਦੇ ਬੀਜਾਂ ਦਾ ਰਸ ਤਿਆਰ ਹੈ। ਇਸਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਆਥਣ ਵੇਲੇ ਇੱਕ ਏਕੜ ਫਸਲ 'ਤੇ ਛਿੜਕੋ।