ਐਨ ਪੀ ਵੀ ਵਾਇਰਸ ਦਾ ਘੋਲ
ਫਸਲੀ ਕੀਟਾਂ ਨੂੰ ਤਿੰਨ ਪ੍ਰਕਾਰ ਦੇ ਵਾਇਰਸ ਖਤਮ ਕਰਦੇ ਹਨ-
ਐਚ ਐਨ ਪੀ ਵੀ- ਅਮਰੀਕਨ ਸੁੰਡੀ ਨੂੰ, ਐਸ ਐਨ ਪੀ ਵੀ- ਤੰਬਾਕੂ ਦੀ ਸੁੰਡੀ ਨੂੰ, ਆਰ ਐਚ ਐਨ ਪੀ ਵੀ- ਲਾਲ ਵਾਲਾ ਵਾਲੇ ਟੋਕੇ ਨੂੰ।
ਇਹ ਵਾਇਰਸ ਕੀਟਾਂ ਨੂੰ ਰੋਗ ਗ੍ਰਸਤ ਕਰਕੇ ਖਤਮ ਕਰ ਦਿੰਦਾ ਹੈ। ਵਾਇਰਸ ਦੀ ਚਪੇਟ 'ਚ ਆਏ ਕੀਟ, ਪੌਦਿਆਂ ਦੇ ਪੱਤਿਆਂ/ਟਹਿਣੀਆਂ ਆਦਿ 'ਤੇ ਉਲਟੇ ਲਟਕ ਕੇ ਮਰ ਜਾਂਦੇ ਹਨ।
ਵਿਧੀ: ਖੇਤ ਵਿੱਚ ਵਾਇਰਸ ਦੀ ਚਪੇਟ ਵਿੱਚ ਆਏ ਮਰ ਕੇ ਉਲਟੀਆਂ ਲਟਕੀਆਂ ਹੋਈਆਂ 400 ਸੁੰਡੀਆਂ ਇਕੱਠੀਆਂ ਕਰਕੇ ਉਹਨਾਂ ਦਾ ਪੇਸਟ ਬਣਾ ਲਉ। ਇਸ ਪੇਸਟ ਨੂੰ 200 ਗ੍ਰਾਮ ਰੀਠਾ ਪਾਊਡਰ ਮਿਲੇ 100 ਲਿਟਰ ਪਾਣੀ ਵਿੱਚ ਘੋਲਕੇ ਫਸਲ 'ਤੇ ਛਿੜਕ ਦਿਉ। ਇੱਕ ਏਕੜ ਲਈ ਕਾਫੀ ਹੈ। ਜੇਕਰ ਵਾਇਸ ਕਾਰਨ ਮਰੀਆਂ ਹੋਈਆਂ 100 ਸੁੰਡੀਆਂ ਨਾ ਮਿਲਣ ਤਾਂ ਜਿੰਨੀਆਂ ਵੀ ਮਿਲਣ ਉਹਨਾਂ ਨੂੰ ਪੀਸ ਕੇ ਉਸ ਵਿੱਚ ਜਿਉਂਦੀਆਂ ਸੁੰਡੀਆਂ ਫੜ ਕੇ ਸੁੱਟ ਦਿਉ। ਸਾਰੀਆਂ ਦੇ ਮਰਨ ਉਪਰੰਤ ਇਹ ਘੋਲ ਬਣਾ ਕੇ ਛਿੜਕ ਦਿਉ।
ਸਾਵਧਾਨੀ: ਇਸ ਘੋਲ ਦਾ ਛਿੜਕਾਅ 1-2 ਵਾਰ ਹੀ ਕਰੋ। ਹਰੇਕ ਕੀਟ ਲਈ ਸਬੰਧਤ ਵਾਇਰਸ ਨਾਲ ਮਰੀਆਂ ਹੋਈਆਂ ਸੁੰਡੀਆਂ ਤੋਂ ਹੀ ਐਨ ਪੀ ਵੀ ਬਣਾਉ। ਐਨ ਪੀ ਵੀ ਵਾਇਰਸ ਨੂੰ ਫਰਿਜ ਵਿੱਚ ਜਾਂ ਕਿਸੇ ਠੰਡੇ ਸਥਾਨ 'ਤੇ ਹੀ ਰੱਖੋ।